ਐਮ ਐਲ ਏ ਡਾਕਟਰ ਨਛੱਤਰ ਪਾਲ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਅੱਗੇ ਹੋਏ ਨਤਮਸਤਕ

ਨਵਾਂਸ਼ਹਿਰ - ਅੱਜ 26 ਜਨਵਰੀ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਸੰਵਿਧਾਨ ਲਾਗੂ ਹੋਇਆ ਸੀ।ਇਸ ਕਰਕੇ ਹੀ ਭਾਰਤ ਦੇ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਮਨੁੱਖੀ ਹੱਕ ਅਧਿਕਾਰ ਮਿਲੇ ਤੇ ਜਾਨਵਰਾਂ ਤੋਂ ਬਤਰ ਜੀਵਨ ਤੋਂ ਨਿਜਾਤ ਮਿਲੀ।ਖਾਸ ਕਰ ਹਰ ਵਰਗ ਦੀਆਂ ਮਹਿਲਾਵਾਂ ਨੂੰ ਬਰਾਬਰਤਾ ਦਾ ਹੱਕ ਅਧਿਕਾਰ ਤੇ ਬਣਦਾ ਮਾਣ ਸਨਮਾਨ ਵੀ ਮਿਲਿਆ।

ਨਵਾਂਸ਼ਹਿਰ - ਅੱਜ 26 ਜਨਵਰੀ ਦੇ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੁਆਰਾ ਰਚਿਤ ਸੰਵਿਧਾਨ ਲਾਗੂ ਹੋਇਆ ਸੀ।ਇਸ ਕਰਕੇ ਹੀ ਭਾਰਤ ਦੇ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਮਨੁੱਖੀ ਹੱਕ ਅਧਿਕਾਰ ਮਿਲੇ ਤੇ ਜਾਨਵਰਾਂ ਤੋਂ ਬਤਰ ਜੀਵਨ ਤੋਂ ਨਿਜਾਤ ਮਿਲੀ।ਖਾਸ ਕਰ ਹਰ ਵਰਗ ਦੀਆਂ ਮਹਿਲਾਵਾਂ ਨੂੰ ਬਰਾਬਰਤਾ ਦਾ ਹੱਕ ਅਧਿਕਾਰ ਤੇ ਬਣਦਾ ਮਾਣ ਸਨਮਾਨ ਵੀ ਮਿਲਿਆ। ਇਸ ਲਈ ਹਰ ਸਾਲ 26 ਜਨਵਰੀ ਗਣਤੰਤਰ ਰਾਜ ਸਥਾਪਨਾ ਦਿਵਸ ਵਾਜੋਂ ਮਨਾਇਆ ਜਾਂਦਾ ਹੈ।ਇਸ ਬਾਰ ਵੀ ਹਰ ਸਾਲ ਦੀ ਤਰਾਂ ਬਹੁਜਨ ਸਮਾਜ ਪਾਰਟੀ ਵੱਲੋਂ ਸਭ ਤੋਂ ਪਹਿਲਾ ਬਾਬਾ ਸਾਹਿਬ ਜੀ ਨੂੰ ਨਮਨ ਕਰਕੇ ਫੁੱਲ ਮਾਲਾਵਾਂ ਅਰਪਿਤ ਕੀਤੀਆ ਤੇ ਉਪਰੰਤ ਸਰਕਾਰੀ ਸਮਾਗਮ ਵਿੱਚ ITI ਗਰਾਉਂਡ ਵਿਖੇ ਭਾਗ ਲਿਆ।ਇਸ ਮੌਕੇ ਡਾਕਟਰ ਨਛੱਤਰ ਪਾਲ MLA ਨਵਾਂਸ਼ਹਿਰ ਵਿਸ਼ੇਸ਼ ਤੋਰ ਤੇ ਹਾਜਰ ਰਹੇ,ਇਹਨਾ ਤੋਂ ਇਲਾਵਾ ਜਿਲਾ ਪ੍ਰਧਾਨ ਸਰਬਜੀਤ ਸਿੰਘ ਜਾਫਰਪੁਰ,ਸ਼ਹਿਰੀ ਪ੍ਰਧਾਨ ਮਾਸਟਰ ਪ੍ਰੇਮ ਰਤਨ,ਕੌਂਸਲਰ ਗੁਰਮੁੱਖ ਸਿੰਘ ਨੌਰਥ,ਵਕੀਲ ਰਾਜ ਕੁਮਾਰ ਮਹੇ,ਵਕੀਲ ਮੁਕੇਸ਼ ਬਾਲੀ, ਅਮਰੀਕ ਬੰਗਾਂ,ਹਰਬਲਾਸ ਬੱਧਣ,ਸੋਨੂੰ ਲੱਧੜ,ਹਰਮੇਸ਼ ਨੌਰਦ,ਸੋਨੂੰ ਸਾਹਿਬ,ਰਾਜ ਕੁਮਾਰ ਰਾਜੁ,ਸਰਪੰਚ ਹਰਨਿਰੰਜਨ ਬੇਗਮਪੁਰ,ਆਰ ਕੇ ਟੇਲਰ,ਰਾਜੁ ਪੇੰਟਰ ਮੇਜਰ ਸਿੰਘ ਘਟਾਰੋਂ,ਸਰਪੰਚ ਸਤਪਾਲ ਚਕਲੀ,ਬਲਵਿੰਦਰ ਭਗੰਲ ਕਮਲਪ੍ਰੀਤ ਪ੍ਰਿੰਸ,ਬਿਸ਼ਨ ਲਾਲ ਰਾਜਾ,ਧਰਮਵੀਰ ਸੋਨੀ ਗੜੀ,ਅਤੇ ਹੋਰ ਵੀ ਸਾਥੀ ਹਾਜਰ ਸਨ।