
ਆਰ.ਐਮ.ਬੀ.ਡੀ. ਏ.ਵੀ. ਸੈਂਟਨਰੀ ਪਬਲਿਕ ਸਕੂਲ, ਮੂਸਾਪੁਰ ਰੋਡ ਨਵਾਂਸ਼ਹਿਰ।
ਨਵਾਂਸ਼ਹਿਰ - 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ 75ਵੇਂ ਗਤੰਤਰ ਦਿਵਸ ਦੇ ਮੌਕੇ 'ਤੇ ਆਰ.ਐਮ.ਬੀ. ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੋਨਾਲੀ ਸ਼ਰਮਾ ਜੀ ਦੀ ਛਤਰ ਛਾਇਆ ਹੇਠ ਰੰਗਾ ਰੰਗ ਪ੍ਰੋਗਰਾਮ ਤਿਆਰ ਕਰਵਾਇਆ ਗਿਆ।
ਨਵਾਂਸ਼ਹਿਰ - 26 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ 75ਵੇਂ ਗਤੰਤਰ ਦਿਵਸ ਦੇ ਮੌਕੇ 'ਤੇ ਆਰ.ਐਮ.ਬੀ. ਡੀ.ਏ.ਵੀ. ਸੈਂਟੇਨਰੀ ਪਬਲਿਕ ਸਕੂਲ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਸੋਨਾਲੀ ਸ਼ਰਮਾ ਜੀ ਦੀ ਛਤਰ ਛਾਇਆ ਹੇਠ ਰੰਗਾ ਰੰਗ ਪ੍ਰੋਗਰਾਮ ਤਿਆਰ ਕਰਵਾਇਆ ਗਿਆ।
ਜਿਸ ਦੀ ਪੇਸ਼ਕਾਰੀ ਗਣਤੰਤਰ ਦਿਵਸ ਦੇ ਮੌਕੇ ਤੇ ਆਈ. ਟੀ .ਆਈ. ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਕੀਤੀ ਗਈ। ਇਸ ਵਿੱਚ ਵਿੱਚ 70 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਦੇਸ਼ ਪ੍ਰੇਮ ਨੂੰ ਜਾਗਰਿਤ ਕਰਨ ਵਾਲੇ ਗੀਤ"ਜਹਾਂ ਡਾਲ -ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈ ਬਸੇਰਾ..." ਦੇ ਗੀਤ ਨੇ ਆਈ.ਟੀ.ਆਈ. ਦੀ ਗਰਾਊਂਡ ਵਿੱਚ ਰੰਗ ਬੰਨ੍ਹ ਦਿੱਤਾ। ਬੱਚਿਆਂ ਦੇ ਹੱਥਾਂ ਵਿੱਚ ਤਿਰੰਗੇ ਲਹਿਰਾ ਰਹੇ ਸਨ।ਨੰਨ੍ਹੇ ਮੁੰਨੇ ਮੁੰਨੇ ਬੱਚੇ ਰਾਧਾ ਕ੍ਰਿਸ਼ਨ , ਭਾਰਤ ਮਾਤਾ, ਪੰਡਿਤ ਜਵਾਹਰ ਲਾਲ ਨਹਿਰੂ ਤੇ
ਫ਼ੌਜੀ ਰੂਪ ਬਣ ਕੇ ਆਈ.ਟੀ.ਆਈ. ਨਵਾਂ ਸ਼ਹਿਰ ਵਿੱਚ ਹਿੱਸਾ ਲੈਣ ਲਈ ਹਾਜ਼ਰ ਹੋਏ। ਆਰ.ਐਮ.ਬੀ.ਡੀ.ਏ .ਵੀ .ਸਕੂਲ ਦੇ ਵਿਦਿਆਰਥੀਆਂ ਦੀ ਇਸ ਪੇਸ਼ਕਸ਼ ਨੇ ਆਏ ਹੋਏ ਮਹਿਮਾਨਾਂ ਦਾ ਦਿਲ ਖਿੱਚ ਲਿਆ ਤੇ ਤਾਲੀਆਂ ਦੀ ਗੂੰਜ ਚਾਰੋਂ ਪਾਸੇ ਗੂੰਜ ਗਈ। ਪ੍ਰੋਗਰਾਮ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਵੱਲੋਂ ਸਕੂਲ ਦੇ ਬੱਚਿਆਂ ਨੂੰ ਉਹਨਾਂ ਦੀ ਹੌਸਲਾ ਅਫਜਾਈ ਲਈ ਸਮਾਨਿਤ ਵੀ ਕੀਤਾ ਗਿਆ।
ਪ੍ਰਿੰਸੀਪਲ ਸ੍ਰੀਮਤੀ ਸੋਨਾਲੀ ਸ਼ਰਮਾ ਜੀ ਨੇ ਵੀ ਵਿਦਿਆਰਥੀਆਂ ਦੀ ਭਰ ਸਰਦੀਆਂ ਵਿੱਚ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਗਣਤੰਤਰ ਦਿਵਸ ਦੀ ਮਹਾਨਤਾ ਨੂੰ ਦੱਸਦੇ ਹੋਏ ਆਪਣੇ ਕੀਮਤੀ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਤੇ 75ਵੇਂ ਗਣਤੰਤਰ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ।
ਚੇਅਰਮੈਨ ਸ੍ਰੀਮਾਨ ਅਰਵਿੰਦ ਘਈ ਜੀ ਅਤੇ ਮੈਨੇਜਰ ਸ਼੍ਰੀਮਾਨ ਵਿਨੋਦ ਚੁੱਘ ਜੀ ਨੇ ਵੀ ਗਣਤੰਤਰ ਦਿਵਸ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ ।
