ਅਣ-ਐਲਾਨੇ ਬਿਜਲੀ ਕੱਟਾਂ ਦੇ ਸਤਾਏ ਲੋਕਾਂ ਨੇ ਘੇਰਿਆ ਦੌਲਤਪੁਰ ਦਾ ਬਿਜਲੀ ਘਰ

ਫਗਵਾੜਾ - ਫਗਵਾੜਾ ਦੇ ਨੇੜਲੇ ਪਿੰਡਾਂ ‘ਚ ਪਿਛਲੇ ਕਰੀਬ ਇਕ ਮਹੀਨੇ ਤੋਂ ਬਿਜਲੀ ਦੇ ਲਗ ਰਹੇ ਅਣ-ਐਲਾਨੇ ਕੱਟਾਂ ਦੇ ਰੋਸ ਵਜੋਂ ਅਨੇਕਾਂ ਪਿੰਡਾਂ ਦੇ ਵਸਨੀਕਾਂ ਨੇ ਅੱਜ 66 ਕੇ.ਵੀ. ਦੌਲਤਪੁਰ ਬਿਜਲੀ ਘਰ ਦੇ ਮੁੱਖ ਗੇਟ ਤੇ ਧਰਨਾ ਲਗਾਇਆ। ਇਸ ਦੌਰਾਨ ਰੋਹ ਵਿਚ ਆਏ ਮੁਜਾਹਰਾਕਾਰੀਆਂ ਨੇ ਕਈ ਇਲਾਕਿਆਂ ਨੂੰ ਜਾਂਦੀ ਬਿਜਲੀ ਦੀ ਸਪਲਾਈ ਵੀ ਬੰਦ ਕਰਵਾ ਦਿੱਤੀ ਅਤੇ ਕਿਹਾ ਕਿ ਜੇਕਰ ਉਹਨਾਂ ਨੂੰ ਰੈਗੁਲਰ ਸਪਲਾਈ ਨਹੀਂ ਮਿਲੇਗੀ ਤਾਂ ਇਸ ਬਿਜਲੀ ਘਰ ਤੋਂ ਹੋਰਨਾਂ ਇਲਾਕਿਆਂ ਨੂੰ ਵੀ ਸਪਲਾਈ ਨਹੀਂ ਹੋਣ ਦਿੱਤੀ ਜਾਵੇਗੀ।

ਫਗਵਾੜਾ - ਫਗਵਾੜਾ ਦੇ ਨੇੜਲੇ ਪਿੰਡਾਂ ‘ਚ ਪਿਛਲੇ ਕਰੀਬ ਇਕ ਮਹੀਨੇ ਤੋਂ ਬਿਜਲੀ ਦੇ ਲਗ  ਰਹੇ ਅਣ-ਐਲਾਨੇ ਕੱਟਾਂ ਦੇ ਰੋਸ ਵਜੋਂ ਅਨੇਕਾਂ ਪਿੰਡਾਂ ਦੇ ਵਸਨੀਕਾਂ ਨੇ ਅੱਜ 66 ਕੇ.ਵੀ. ਦੌਲਤਪੁਰ ਬਿਜਲੀ ਘਰ ਦੇ ਮੁੱਖ ਗੇਟ ਤੇ ਧਰਨਾ ਲਗਾਇਆ। ਇਸ ਦੌਰਾਨ ਰੋਹ ਵਿਚ ਆਏ ਮੁਜਾਹਰਾਕਾਰੀਆਂ ਨੇ ਕਈ ਇਲਾਕਿਆਂ ਨੂੰ ਜਾਂਦੀ ਬਿਜਲੀ ਦੀ ਸਪਲਾਈ ਵੀ ਬੰਦ ਕਰਵਾ ਦਿੱਤੀ ਅਤੇ ਕਿਹਾ ਕਿ ਜੇਕਰ ਉਹਨਾਂ ਨੂੰ ਰੈਗੁਲਰ ਸਪਲਾਈ ਨਹੀਂ ਮਿਲੇਗੀ ਤਾਂ ਇਸ ਬਿਜਲੀ ਘਰ ਤੋਂ ਹੋਰਨਾਂ ਇਲਾਕਿਆਂ ਨੂੰ ਵੀ ਸਪਲਾਈ ਨਹੀਂ ਹੋਣ ਦਿੱਤੀ ਜਾਵੇਗੀ। ਪਿੰਡ ਵਾਸੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਮਹਿਕਮੇ ਦੇ ਅਧਿਕਾਰੀਆਂ ‘ਚ ਹੜਕੰਪ ਮਚ ਗਿਆ। ਮੌਕੇ ਤੇ ਮੋਜੂਦ ਪਾਵਰਕਾਮ ਵਿਭਾਗ ਦੇ ਕਰਮਚਾਰੀਆਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਧਰਨਕਾਰੀਆਂ ਦੀ ਮੋਬਾਇਲ ਫੋਨ ਰਾਹੀਂ ਗੱਲ ਕਰਵਾਈ। ਜਿਸ ਤੇ ਕਰੀਬ ਚਾਰ ਘੰਟੇ ਬਾਅਦ ਧਰਨਾ ਸਮਾਪਤ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੌਲੀ, ਸਤਨਾਮ ਸਿੰਘ ਸਿੱਧੂ ਸਰਪੰਚ ਸੁੰਨੜਾ ਰਾਜਪੂਤਾਂ, ਸਰਨਜੀਤ ਸਿੰਘ ਅਠੌਲੀ, ਬਲਜੀਤ ਸਿੰਘ ਹਰਦਾਸਪੁਰ, ਮੇਜਰ ਸਿੰਘ ਅਠੌਲੀ, ਚੂਹੜ ਸਿੰਘ ਗੰਡਮ, ਬਲਜਿੰਦਰ ਸਿੰਘ ਮਾਨਾਂਵਾਲੀ, ਹੈੱਪੀ ਸਲਾਰਪੁਰ, ਪਾਲਾ ਤੇ ਮੰਗਾ ਦੌਲਤਪੁਰ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਪਿੰਡਾਂ ਵਿਚ ਦਿਨ ਵਿਚ ਕਈ ਵਾਰ ਅਚਾਨਕ ਹੀ ਬਿਜਲੀ ਚਲੀ ਜਾਂਦੀ ਹੈ ਜਿਸ ਨਾਲ ਲੋਕ ਬੜੇ ਪਰੇਸ਼ਾਨ ਹਨ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਠੰਡ ‘ਚ ਸਵੇਰੇ ਸਕੂਲ ਜਾਣ ਸਮੇਂ ਬੱਚਿਆਂ ਦੇ ਨਹਾਉਣ ਲਈ ਪਾਣੀ ਗਰਮ ਕਰਨ ਅਤੇ ਰਾਤ ਨੂੰ ਬਿਜਲੀ ਬੰਦ ਹੋਣ ਨਾਲ ਰਸੋਈ ਦਾ ਕੰਮ ਨਬੇੜਨ ‘ਚ ਭਾਰੀ ਪਰੇਸ਼ਾਨੀ ਹੁੰਦੀ ਹੈ। ਕਈ ਘੰਟੇ ਦੇ ਕੱਟਾਂ ਕਾਰਨ ਇਨਵਰਟਰ ਵੀ ਪੂਰੀ ਤਰ੍ਹਾਂ ਚਾਰਜ ਨਹੀਂ ਹੋ ਰਹੇ ਜਿਸ ਕਰਕੇ ਉਹਨਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅਜ ਮਹਿਕਮੇ ਦੇ ਅਧਿਕਾਰੀਆਂ ਨੇ ਜਲਦੀ ਹੀ ਸਮੱਸਿਆ ਦੂਰ ਕਰਨ ਦਾ ਭਰੋਸਾ ਦਿੱਤਾ ਹੈ ਪਰ ਜੇਕਰ ਉਹਨਾਂ ਦੀ ਮੁਸ਼ਕਿਲ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਿੰਡ ਅਠੌਲੀ, ਮਾਨਾਂਵਾਲੀ, ਸੁੰਨੜਾ ਰਾਜਪੂਤਾਂ, ਦਰਵੇਸ਼ ਪਿੰਡ, ਸਲਾਰਪੁਰ, ਦੌਲਤਪੁਰ, ਮਹੇੜੂ, ਰਾਏਪੁਰ, ਗੰਡਮਾ, ਮੇਹਟਾਂ, ਹਰਦਾਸਪੁਰ ਅਤੇ ਨਾਰੰਗਸ਼ਾਹਪੁਰ ਦੇ ਵਸਨੀਕ ਵੱਡੀ ਗਿਣਤੀ ‘ਚ ਹਾਜਰ ਸਨ।