
75ਵਾਂ ਗਣਤੰਤਰ ਦਿਵਸ: ਵੱਖ-ਵੱਖ ਖੇਤਰਾਂ ’ਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ
ਕਪੂਰਥਲਾ, 26 ਜਨਵਰੀ: 75ਵੇਂ ਗਣਤੰਤਰ ਦਿਵਸ ਮੌਕੇ ਜਿਲਾ ਪ੍ਰਸ਼ਾਸਨ ਵਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਗਏ ਜਿਲਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਪ੍ਰਸ਼ਾਸਨਿਕ ਸੇਵਾਵਾਂ, ਖੇਡਾਂ, ਸਿੱਖਿਆ ਅਤੇ ਸਮਾਜਿਕ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਪੂਰੀ ਤਨਦੇਹੀ ਅਤੇ ਸਮਰਪਨ ਭਾਵਨਾ ਨਾਲ ਸਰਕਾਰੀ ਸੇਵਾਵਾਂ ਅਤੇ ਲੋਕ ਭਲਾਈ ਕੰਮਾਂ ਨੂੰ ਯਕੀਨੀ ਬਣਾਇਆ ਜਾਵੇ।
ਕਪੂਰਥਲਾ, 26 ਜਨਵਰੀ: 75ਵੇਂ ਗਣਤੰਤਰ ਦਿਵਸ ਮੌਕੇ ਜਿਲਾ ਪ੍ਰਸ਼ਾਸਨ ਵਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਗਏ ਜਿਲਾ ਪੱਧਰੀ ਸਮਾਗਮ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਪ੍ਰਸ਼ਾਸਨਿਕ ਸੇਵਾਵਾਂ, ਖੇਡਾਂ, ਸਿੱਖਿਆ ਅਤੇ ਸਮਾਜਿਕ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਭਵਿੱਖ ਵਿਚ ਵੀ ਪੂਰੀ ਤਨਦੇਹੀ ਅਤੇ ਸਮਰਪਨ ਭਾਵਨਾ ਨਾਲ ਸਰਕਾਰੀ ਸੇਵਾਵਾਂ ਅਤੇ ਲੋਕ ਭਲਾਈ ਕੰਮਾਂ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਜ਼ਾਦੀ ਘੁਲਾਟੀਏ ਸ਼੍ਰੀ ਪ੍ਰੇਮ ਸਾਗਰ, ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਕ ਮੈਂਬਰਾਂ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਉਨ੍ਹਾਂ ਨੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟ੍ਰਾਈਸਾਈਕਲ ਵੀ ਵੰਡੇ।
ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੇ ਗਣਤੰਤਰ ਦਿਵਸ ਸਮਾਗਮ ਦੌਰਾਨ ਦੇਸ਼ ਭਗਤੀ ਅਤੇ ਸਭਿਆਚਾਰਕ ਵੰਨਗੀਆਂ ਦੀ ਸਮਾਪਤੀ ਉਪਰੰਤ ਐਸ.ਐਸ.ਪੀ. ਵਤਸਲਾ ਗੁਪਤਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਪ੍ਰੀਤ ਕੌਰ ਸੰਧੂ ਸਮੇਤ ਇਨ੍ਹਾਂ ਸ਼ਖਸੀਅਤਾਂ ਨੂੰ ਹੌਸਲਾ ਅਫਜ਼ਾਈ ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਭੇਟ ਕੀਤੇ। ਉਨ੍ਹਾਂ ਨੇ ਪਰੇਡ ਕਮਾਂਡਰ ਡੀ.ਐਸ.ਪੀ. ਜਸਪ੍ਰੀਤ ਸਿੰਘ, ਪੰਜਾਬ ਪੁਲਿਸ ਦੀ ਟੁਕੜੀ (ਪੁਰਸ਼) ਦੀ ਅਗਵਾਈ ਕਰਨ ਵਾਲੇ ਏ.ਐਸ.ਆਈ. ਕੁਲਵੰਤ ਸਿੰਘ, ਪੰਜਾਬ ਪੁਲਿਸ (ਮਹਿਲਾ) ਦੀ ਟੁਕੜੀ ਦੀ ਅਗਵਾਈ ਕਰਨ ਐਸ.ਆਈ. ਕਾਂਤੀ ਰਾਣੀ, ਪੰਜਾਬ ਹੋਮਗਾਰਡਜ ਦੇ ਪਲਟੂਨ ਕਮਾਂਡਰ ਨਿਰਮਲ ਸਿੰਘ, ਪੰਜਾਬ ਪੁਲਿਸ ਬੈਂਡ ਦੇ ਏ.ਐਸ.ਆਈ. ਸ਼ਵਿੰਦਰ ਪਾਲ ਸਿੰਘ, ਆਰਮੀ ਬੈਂਡ 18-ਗਾਰਡ ਬਟਾਲੀਅਨ ਦੇ ਸੂਬੇਦਾਰ ਉੱਜਲ ਵਿਸ਼ਵਾਸ, ਐਨ.ਸੀ.ਸੀ. ਵਿੰਗ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਦੇ ਕੈਡੇਟ ਗੌਰਵ ਰਾਣਾ, ਐਨ.ਸੀ.ਸੀ. ਵਿੰਗ ਸੈਨਿਕ ਸਕੂਲ ਦੇ ਕੁਨਾਲ ਲਲੋਤਰਾ ਤੇ ਯਸ਼ਵਰਧਨ ਸਿੰਘ, ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਦੇ ਲੜਕੀਆਂ ਦੇ ਐਨ.ਸੀ.ਸੀ. ਵਿੰਗ ਦੀ ਕੈਡੇਟ ਪੂਜਾ ਰਾਣੀ, ਸਕੂਲ ਆਫ ਐਮੀਨੈਂਸ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਅਰੁਣ ਬਾਂਸਲ, ਐਨ.ਸੀ.ਸੀ. ਵਿੰਗ ਕੇਂਦਰੀ ਵਿਦਿਆਲਾ ਦੇ ਪ੍ਰਿੰਸ ਸ਼ਰਮਾ, ਐਨ.ਸੀ.ਸੀ. ਵਿੰਗ ਸਕੂਲ ਆਫ ਐਮੀਨੈਂਸ ਦੇ ਹਰਮਨ ਸਿੰਘ, ਹਿੰਦੂ ਪੁੱਤਰੀ ਪਾਠਸ਼ਾਲਾ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਨਵਨੀਤ ਕੌਰ ਅਤੇ ਐਮ.ਜੀ.ਐਨ. ਸਕੂਲ ਦੇ ਬੈਂਡ ਦੀ ਅਗਵਾਈ ਕਰਨ ਵਾਲੇ ਮੋਹਿਤਵੀਰ ਸਿੰਘ ਦਾ ਸਨਮਾਨ ਕੀਤਾ।
ਇਸੇ ਤਰ੍ਹਾਂ ਐਨ.ਡੀ.ਆਰ.ਐਫ. ਦੀ 14 ਮੈਂਬਰੀ ਟੀਮ ਦਾ ਵੀ ਵੱਖ-ਵੱਖ ਸਮੇਂ ਹੰਗਾਮੀ ਹਾਲਤ ਵਿਚ ਜਿਲੇ ਵਿਚ ਵਧੀਆ ਕਾਰਗੁਜਾਰੀ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਆਫ ਐਮੀਨੈਂਸ, ਬਾਗਬਾਨੀ ਵਿਭਾਗ ਅਤੇ ਪੀ.ਐਸ.ਪੀ.ਸੀ.ਐਲ. ਦੀਆਂ ਝਾਕੀਆਂ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਲਈ ਸਬੰਧਤ ਟੀਮਾਂ ਦਾ ਵੀ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾ ਘਰ ਦੀਆਂ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ, ਜਵਾਹਰ ਨਵੋਦਿਆ ਵਿਦਿਆਲਾ ਦੀਆਂ ਵਿਦਿਆਰਥਣਾਂ ਵਲੋਂ ਸੰਮੀ ਦੀ ਪੇਸ਼ਕਾਰੀ, ਹਿੰਦੂ ਕੰਨਿਆ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਮੂਹ ਗਾਨ ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ...’ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਲੋਕਨਾਚ ਗਿੱਧਾ ਤੇ ਰਾਸ਼ਟਰੀ ਗਾਨ ਗਾਉਣ ਲਈ ਸਨਮਾਨ ਕੀਤਾ।
ਵੱਖ-ਵੱਖ ਪ੍ਰਸ਼ਾਸਨਿਕ ਸੇਵਾਵਾਂ, ਖੇਡਾਂ ਅਤੇ ਸਮਾਜਿਕ ਖੇਤਰਾਂ ਵਿਚ ਵੱਡਮੁੱਲੇ ਯੋਗਦਾਨ ਲਈ ਡੀ.ਐਸ.ਪੀ. ਰਾਜ ਕੁਮਾਰ, ਇੰਸਪੈਕਟਰ ਜੈਮਲ ਸਿੰਘ, ਇੰਸਪੈਕਟਰ ਸੁਖਵੀਰ ਸਿੰਘ, ਏ.ਐਸ.ਆਈ. ਅਮਰਜੀਤ ਕੌਰ, ਇੰਸਪੈਕਟਰ ਰਛਪਾਲ ਸਿੰਘ, ਟਰੈਫਿਕ ਤੇ ਪੀ.ਸੀ.ਆਰ ਇੰਚਾਰਜ ਐਸ.ਆਈ. ਦਰਸ਼ਨ ਸਿੰਘ, ਏ.ਐਸ.ਆਈ. ਨਿਰਮਲ ਸਿੰਘ, ਏ.ਐਸ.ਆਈ. ਅਜੈਬ ਸਿੰਘ, ਏ.ਐਸ.ਆਈ. ਚਰਨਜੀਤ ਸਿੰਘ, ਏ.ਐਸ.ਆਈ. ਲਾਭ ਸਿੰਘ, ਏ.ਐਸ.ਆਈ. ਦਰਸ਼ਨ ਲਾਲ, ਏ.ਐਸ.ਆਈ.ਪਰਮਿੰਦਰ ਸਿੰਘ, ਸੀਨੀਅਰ ਸਿਪਾਹੀ ਰਣਜੀਤ ਸਿੰਘ, ਸੀਨੀਅਰ ਸਿਪਾਹੀ ਸੰਦੀਪ ਸਿੰਘ, ਸਿਪਾਹੀ ਨਵਜੀਤ ਸਿੰਘ, ਜਗਰੂਪ ਸਿੰਘ, ਐਸ.ਡੀ.ਓ. ਸੁਖਪਾਲ ਸਿੰਘ ਬੱਲ, ਸੈਨਿਕ ਸਕੂਲ ਤੋਂ ਜੇ.ਕੇ.ਪੀ. ਸਿੰਘ, ਮੁਨੀਸ਼ ਸ਼ਰਮਾ ਤੇ ਸੰਨੀ ਕੁਮਾਰ, ਜਿਲਾ ਸਿਹਤ ਅਫਸਰ ਡਾ. ਰਾਜੀਵ ਪਰਾਸ਼ਰ, ਐਲ.ਐਮ.ਟੀ. ਅਜੀਤ ਪਾਲ, ਸਰਵਣ ਸਿੰਘ, ਨਰਸਿੰਗ ਸਿਸਟਰ ਦਲਜੀਤ ਕੌਰ, ਰਾਜ ਕਰ ਅਫਸਰ ਬਲਜੀਤ ਕੌਰ, ਖੇਤੀਬਾੜੀ ਉਪ ਨਿਰੀਖਕ ਕਾਬਲ ਸਿੰਘ, ਸਹਾਇਕ ਖੇਤੀਬਾੜੀ ਇੰਜੀ. ਅਭਿਸ਼ੇਕ ਵੈਦ, ਭੌਂ ਪਰਖ ਅਫਸਰ ਸਤਨਾਮ ਸਿੰਘ, ਕਾਨੂੰਗੋ ਸਰਬਜੀਤ ਸਿੰਘ, ਪਟਵਾਰੀ ਸਿਮਰਨਜੀਤ ਸਿੰਘ, ਪਟਵਾਰੀ ਮਨਜੀਤ ਸਿੰਘ, ਏ.ਐਸ.ਆਈ. ਪਰਮਜੀਤ ਸਿੰਘ, ਸੀਨੀਅਰ ਸਿਪਾਹੀ ਨਰੇਸ਼ ਕੁਮਾਰ, ਇਕਬਾਲ ਸਿੰਘ, ਰੋਹਿਤ ਵਰਮਾ, ਪਰਦੀਪ ਕੁਮਾਰ ਅਤੇ ਰਣਜੀਤ ਸਿੰਘ ਦਾ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਕੀਤਾ ਗਿਆ।
ਇਸੇ ਤਰ੍ਹਾਂ ਪ੍ਰਿੰਸੀਪਲ ਪੁਨੀਤ ਪੁਰੀ, ਪੰਜਾਬੀ ਲੈਕਚਰਾਰ ਕਵਿਤਾ, ਲੈਕਚਰਾਰ ਪ੍ਰਦੀਪ ਕੁਮਾਰ, ਸਾਇੰਸ ਅਧਿਆਪਕ ਜਸਵਿੰਦਰ ਗਾੜ੍ਹਾ, ਪੀ.ਟੀ.ਆਈ. ਮਨਦੀਪ ਕੌਰ, ਪੰਜਾਬੀ ਮਾਸਟਰ ਸਰਬਜੀਤ ਸਿੰਘ, ਸੀ.ਐਚ.ਟੀ. ਜਸਪ੍ਰੀਤ ਕੌਰ, ਰਵੀ ਵਾਹੀ, ਬਿਕਰਮਜੀਤ ਸਿੰਘ, ਸੁਖਵਿੰਦਰ ਸਿੰਘ ਬਾਜਵਾ, ਜਿਲਾ ਕੋਆਰਡੀਨੇਟਰ ਸਿਧਾਰਥ, .ਈ.ਟੀ.ਟੀ. ਅਧਿਆਪਕ ਹਰਵਿੰਦਰ ਸਿੰਘ, ਗੁਰਜਿੰਦਰ ਸਿੰਘ, ਲਕਸ਼ਦੀਪ ਸ਼ਰਮਾ, ਪੰਕਜ ਬਾਬੂ, ਮਨੋਜ ਸ਼ਰਮਾ, ਜਾਪਾਨ ਏਸ਼ੀਆ ਯੂਥ ਐਕਸਚੇਂਜ ਪ੍ਰੋਗਰਾਮ ਇਨ ਸਾਇੰਸ ਵਿਚ ਭਾਗ ਲੈਣ ਵਾਲੀ ਵਿਦਿਆਰਥਣ ਨਿਸ਼ਾ ਰਾਣੀ, ਅਧਿਆਪਕ ਚਰਨਜੀਤ ਸਿੰਘ, ਬਾਸਕਿਟਬਾਲ ਕੋਚ ਤਰੁਣਦੀਪ ਸਿੰਘ, ਜੋਬਨਪ੍ਰੀਤ ਸਿੰਘ, ਹਰਮਨਜੋਤ ਸਿੰਘ, ਸ਼ੂਟਿੰਗ ਖਿਡਾਰੀ ਹਰਜੋਤ ਕੌਰ, ਲਕਸ਼ਪ੍ਰੀਤ ਸਿੰਘ, ਤਾਈਕਵਾਂਡੋ ਖਿਡਾਰੀ ਮੇਘਨਾ ਬਜਾਜ, ਜਿਲਾ ਕੋਆਰਡੀਨੇਟਰ ਸੁਨੀਤਾ ਸਿੰਘ, ਅਕਾਊਂਟ ਮੈਨੇਜਰ ਅਕਸ਼ੇ, ਸਮਾਜ ਸੇਵਾ ਦੇ ਖੇਤਰ ਵਿਚ ਨੰਬਰਦਾਰ ਅਮਰਜੀਤ ਸਿੰਘ, ਬਿਕਰਮ ਸ਼ਰਮਾ, ਜੀਵਨ ਜੋਤੀ, ਬਲਵਿੰਦਰ ਕੌਰ, ਵਾਤਾਵਰਣ ਦੇ ਖੇਤਰ ਵਿਚ ਕੁਲਵੀਰ ਸਿੰਘ, ਸਮਾਜ ਸੇਵਾ ਲਈ ਗੌਰਵ ਕੰਡਾ, ਅਮਰੀਕ ਸਿੰਘ ਢਿੱਲੋਂ ਦਾ ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਵਿਚ ਪਿਛਲੇ 4 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੇਵਾਵਾਂ ਦੇ ਰਹੇ ਡੀ.ਪੀ.ਏ. ਸਟੀਫਨ ਐਂਡਰਿਊ, ਪੁਲਿਸ ਲਾਈਨ ਕਪੂਰਥਲਾ ਦੇ ਮੈਡੀਕਲ ਅਫਸਰ ਡਾ. ਮੋਹਿਤ ਸ਼ਰਮਾ, ਵੋਕੇਸ਼ਨਲ ਅਧਿਆਪਕ ਪ੍ਰਿਆ ਨੂੰ ਵੀ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।
ਜਿਲਾ ਪ੍ਰਸ਼ਾਸਨ ਵਲੋਂ ਐਸ.ਐਸ.ਪੀ. ਵਤਸਲਾ ਗੁਪਤਾ ਅਤੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਕਪੂਰਥਲਾ, ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੈਕਟਰੀ ਦੁਆਬਾ ਜੋਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਖਵਿੰਦਰ ਸਿੰਘ ਰੰਧਾਵਾ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ, ਐਸ.ਡੀ.ਐਮ. ਲਾਲ ਵਿਸ਼ਵਾਸ ਬੈਂਸ, ਸੀ.ਜੇ.ਐਮ. ਜਸਵੀਰ ਸਿੰਘ, ਜੇ.ਐਮ.ਆਈ.ਸੀ. ਭਾਵਨਾ ਭਾਰਤੀ, ਜੇ.ਐਮ.ਆਈ.ਸੀ. ਪ੍ਰਤੀਕ ਗੁਪਤਾ, ਆਮ ਆਦਮੀ ਪਾਰਟੀ ਦੇ ਮੰਜੂ ਰਾਣਾ, ਸੈਨਿਕ ਸਕੂਲ ਕਪੂਰਥਲਾ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਮਧੂ ਸੇਂਗਰ, ਡੀ.ਈ.ਓ. ਦਲਜੀਤ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਅਤੇ ਭਾਰੀ ਗਿਣਤੀ ਵਿਦਿਆਰਥੀ ਮੌਜੂਦ ਸਨ।
