ਬਲਾਕ ਮੁਕੇਰੀਆਂ ਦੇ ਸਰਕਾਰੀ ਸਕੂਲਾਂ ਵਿੱਚ ਧੂਮਧਾਮ ਨਾਲ ਮਨਾਇਆ ਗਿਆ,75ਵਾ ਗਣਤੰਤਰ ਦਿਵਸ-ਡਾ ਰਣਜੀਤ ਸਿੰਘ

ਅਜ਼ਾਦੀ ਦਾ 75 ਵਾ ਗਣਤੰਤਰ ਦਿਵਸ ਅੱਜ ਮੁਕੇਰੀਆਂ ਬਲਾਕ ਦੇ ਸਰਕਾਰੀ ਸਕੂਲਾਂ ਵਿੱਚ ਧੂਮਧਾਮ ਨਾਲ ਮਨਾਇਆ ਗਿਆ। ਬਲਾਕ ਪੱਧਰੀ ਸਮਾਗਮ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਹੋਇਆ ਜਿੱਥੇ ਮਾਨਯੋਗ ਐਸ.ਡੀ.ਐਮ.ਸੀ੍ ਅਸ਼ੋਕ ਕੁਮਾਰ ਨੇ ਤਿਰੰਗਾ ਲਹਿਰਾਇਆ। ਬਲਾਕ ਮੁਕੇਰੀਆਂ ਦੇ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ ਭਗਤੀ ਦੇ ਗੀਤ ਪੇਸ਼ ਕੀਤੇ।

ਇਸੇਤਰ੍ਹਾਂ ਹੀ ਬਲਾਕ ਹਾਜੀਪੁਰ ਦਾ ਬਲਾਕ ਪੱਧਰੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਵਿਖੇ ਕਰਵਾਇਆ ਗਿਆ, ਜਿੱਥੇ ਝੰਡਾ ਲਹਿਰਾਉਣ ਦੀ ਰਸਮ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਹਰਜੀਤ ਕੌਰ ਨੇ ਨਿਭਾਈ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਸਮਾਰੋਹ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਸ.ਪਰਮਿੰਦਰ ਗਿੱਲ ਲੈਕਚਰਾਰ ਬਾਇਓ ਦੀ ਪ੍ਰਧਾਨਗੀ ਹੇਠ ਮਨਾਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬਿਆਂ ਭਰਭੂਰ ਗੀਤਾ ਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਨਰਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੇ ਨਿਭਾਈ।ਇਸ ਮੌਕੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਲੱਡੂ ਵੰਡੇ ਗਏ।ਇਸ ਸ਼ੁੱਭ ਮੋਕੇ ਤੇ ਲੈਕਚਰਾਰ ਕਿ੍ਸਨ ਕੁਮਾਰ, ਮੈਡਮ ਰੀਤੂ, ਕ੍ਰਿਸ਼ਨਾ ,ਸੁਧਾ , ਸਵਿਤਾ,ਅਮਿਤਾ ਮੈਡਮ, ਹਰਮਿੰਦਰ ਕੌਰ, ਗੁਰਪ੍ਰੀਤ ਕੌਰ ,ਗੁਰਦਿਆਲ ਸਿੰਘ, ਕੁਲਵਿੰਦਰ ਸਿੰਘ, ਵਿਜੇਂਦਰ ਸਿੰਘ, ਜਗਜੀਤ ਸਿੰਘ, ਮਨਜੀਤ ਸਿੰਘ, ਵਚਿੱਤਰ ਸਿੰਘ, ਭਗਵਾਨ ਦਾਸ ਅਤੇ ਮਨੋਜ ਕੁਮਾਰ ਹਾਜ਼ਰ ਸਨ।