ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ 52 ਕਰੋੜ ਦੇ ਵਿਕਾਸ ਮਤਿਆਂ ਨੂੰ ਪ੍ਰਵਾਨਗੀ ਦਿੱਤੀ

ਐਸ ਏ ਐਸ ਨਗਰ, 23 ਜਨਵਰੀ - ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਵਿੱਚ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀ ਸਫਾਈ ਦੇ 40 ਕਰੋੜ ਦੇ ਕੰਮ ਸਮੇਤ ਕੁਲ 52 ਕਰੋੜ ਰੁਪਏ ਦੇ ਕੰਮਾਂ ਨੂੰ ਮੰਜੂਰੀ ਦਿੱਤੀ ਗਈ ਹੈ। ਨਗਰ ਨਿਗਮ ਦੇ ਮੇਅਰ ਸz. ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਆਉਣ ਵਾਲੇ ਤਿੰਨ ਮਹੀਨਿਆਂ ਦੌਰਾਨ ਸ਼ਹਿਰ ਦੀਆਂ ਸੜਕਾਂ ਦੀ ਮਸ਼ੀਨੀ ਸਫਾਈ ਦਾ ਕੰਮ ਆਰੰਭ ਹੋ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸਦੇ ਨਾਲ ਨਾਲ ਫੇਜ਼-11 ਦੇ ਪਾਰਕ ਵਿੱਚ ਫਲੱਡ ਲਾਈਟਾਂ ਲਗਾਉਣ, ਉਦਯੋਗਿਕ ਖੇਤਰ ਫੇਜ਼-8 ਵਿੱਚ ਇੰਜਨੀਅਰਿੰਗ ਦਾ ਕੰਮ, ਇਲੈਕਟ੍ਰਿਕ ਸਸਕਾਰ ਮਸ਼ੀਨ ਲਈ ਮਜ਼ਦੂਰਾਂ ਨੂੰ ਯਕੀਨੀ ਬਣਾਉਣ, ਐਮ ਸੀ ਸਟੋਰ ਵਿੱਚ ਪੰਪਿੰਗ ਮਸ਼ੀਨ ਸਮੇਤ ਨਵੇਂ ਟਿਊਬਵੈੱਲ ਲਗਾਉਣ ਨੂੰ ਮੰਜੂਰੀ ਦਿੱਤੀ ਗਈ ਹੈ। ਇਸਦੇ ਨਾਲ ਨਾਲ ਸ਼ੈਲਟਰ ਹੋਮ, ਮਟੌਰ ਵਿੱਚ ਧਰਮਸ਼ਾਲਾ ਦੀ ਉਸਾਰੀ, ਫਾਇਰ ਸਟੇਸ਼ਨ ਲਈ ਸਾਜ਼ੋ ਸਾਮਾਨ, ਕੁੰਭੜਾ ਵਿੱਚ ਮੈਨਹੋਲਾਂ ਅਤੇ ਗਲੀਆਂ ਦੀ ਮੁਰੰਮਤ, ਫੇਜ਼-11 ਵਿੱਚ ਸਟਰੀਟ ਲਾਈਟ ਲਗਾਉਣ ਅਤੇ ਮੁਰੰਮਤ ਸਮੇਤ ਹੋਰ ਅਜਿਹੇ ਕੰਮਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਮੀਟਿੰਗ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਨਵਜੋਤ ਕੌਰ, ਸੰਯੁਕਤ ਕਮਿਸ਼ਨਰ ਕਿਰਨ ਸ਼ਰਮਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੋਂ ਇਲਾਵਾ ਕੌਂਸਲਰ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।