ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸੈਕਟਰ 82 ਵਿੱਚ ਲੀਗਲ ਏਡ ਕਲੀਨਿਕ ਖੋਲ੍ਹਿਆ

ਐਸ ਏ ਐਸ ਨਗਰ, 22 ਜਨਵਰੀ - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੈਕਟਰ 82 ਵਿੱਚ ਸਥਿਤ ਮਾਰਬੈਲਾ ਗ੍ਰਾਂਡ ਵਿਖੇ ਲੀਗਲ ਏਡ ਕਲੀਨਿਕ ਖੋਲ੍ਹਿਆ ਗਿਆ ਜਿਸਦਾ ਰਸਮੀ ਉਦਘਾਟਨ ਸz. ਮਨਜਿੰਦਰ ਸਿੰਘ ਐਲ.ਡੀ. ਮੈਂਬਰ ਸਕੱਤਰ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਸੁਰਭੀ ਪਰਾਸ਼ਰ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਐਡੀਸ਼ਨਲ ਮੈਂਬਰ ਸਕੱਤਰ ਸਿਮਰਤੀ ਧੀਰ ਵਲੋਂ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਪੈਨਲ ਐਡਵੋਕੇਟ ਆਰਤੀ ਸ਼ਰਮਾ ਨੇ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਕਿਰਤ ਵਿਭਾਗ ਤੋਂ ਅਸਿਸਟੈਂਟ ਲੇਬਰ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਨੇ ਆਪਣੇ ਕਿਰਤ ਵਿਭਾਗ ਦੁਆਰਾ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਕਿਰਤ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਕਿਰਤ ਵਿਭਾਗ ਕੋਲ ਕਿਰਤੀਆਂ ਨੂੰ ਰਜਿਸਟਰਡ ਕੀਤਾ ਗਿਆ।

ਇਸ ਮੌਕੇ ਮਾਰਬੇਲਾ ਗ੍ਰੈਂਡ ਦੇ ਡਾਇਰੈਕਟਰ ਅਭਿਸ਼ੇਕ ਗਰਗ ਅਤੇ ਡਾਇਰੈਕਟਰ ਵੀ ਪੀ ਜੀ ਕੰਸਟ੍ਰਕਸ਼ਨ ਅਤੁਲ ਗੁਪਤਾ, ਕਿਰਤ ਵਿਭਾਗ ਦੇ ਇੰਸਪੈਕਟਰ ਪਦਮਜੀਤ ਸਿੰਘ ਅਤੇ ਚੰਚਲਦੀਪ ਸਿੰਘ ਅਤੇ ਰਾਮ ਸਿੰਘ ਰਾਣਾ ਪੈਨਲ ਵਕੀਲ ਤਰੁਣਜੋਤ ਕੌਰ ਅਤੇ ਪੀ. ਐਲ. ਵੀ. ਕੁਲਦੀਪ ਸਿੰਘ ਅਤੇ ਅਪਿੰਦਰ ਸਿੰਘ ਵੀ ਹਾਜ਼ਰ ਸਨ।