ਬੇਟੇ ਦਾਨਿਸ਼ ਦਾ ਤੀਸਰਾ ਜਨਮ ਦਿਨ ਮਨਾਇਆ ਗਿਆ

ਜਸਵਿੰਦਰ ਸਿੰਘ ਹੀਰ ਮਾਹਿਲਪੁਰ ਪੰਜਾਬੀ ਸਾਹਿਤਕਾਰ ਸਾਬੀ ਈਸਪੁਰੀ ਤੇ ਮੈਡਮ ਰਿੰਪੀ ਗਿੱਲ ਦੇ ਘਰ ਖੁਸ਼ੀਆਂ ਦਾ ਫਰਿਸ਼ਤਾ ਬਣ ਕੇ ਆਏ ਬੇਟੇ ਦਾਨਿਸ਼ ਗਿੱਲ ਦਾ ਤੀਸਰਾ ਜਨਮ ਦਿਨ ਮਨਾਇਆ। ਆਪਣੇ ਲਾਡਲੇ ਸਪੁੱਤਰ ਦਾਨਿਸ਼ ਗਿੱਲ ਨੂੰ ਉਸਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਸਾਬੀ ਈਸਪੁਰੀ ਨੇ ਦੱਸਿਆ ਕਿ ਬੇਟੇ ਦਾਨਿਸ਼ ਦਾ ਜਨਮ 19 ਜਨਵਰੀ 2021 ਨੂੰ ਹੋਇਆ। ਇਹ ਦਾਨਿਸ਼ ਦਾ ਤੀਸਰਾ ਜਨਮ ਦਿਨ ਹੈ।

ਜਸਵਿੰਦਰ ਸਿੰਘ ਹੀਰ ਮਾਹਿਲਪੁਰ ਪੰਜਾਬੀ ਸਾਹਿਤਕਾਰ ਸਾਬੀ ਈਸਪੁਰੀ ਤੇ ਮੈਡਮ ਰਿੰਪੀ ਗਿੱਲ ਦੇ ਘਰ ਖੁਸ਼ੀਆਂ ਦਾ ਫਰਿਸ਼ਤਾ ਬਣ ਕੇ ਆਏ ਬੇਟੇ ਦਾਨਿਸ਼ ਗਿੱਲ ਦਾ ਤੀਸਰਾ ਜਨਮ ਦਿਨ ਮਨਾਇਆ। ਆਪਣੇ ਲਾਡਲੇ ਸਪੁੱਤਰ ਦਾਨਿਸ਼ ਗਿੱਲ ਨੂੰ ਉਸਦੇ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਸਾਬੀ ਈਸਪੁਰੀ ਨੇ ਦੱਸਿਆ ਕਿ ਬੇਟੇ ਦਾਨਿਸ਼ ਦਾ ਜਨਮ 19 ਜਨਵਰੀ 2021 ਨੂੰ ਹੋਇਆ। ਇਹ ਦਾਨਿਸ਼ ਦਾ ਤੀਸਰਾ ਜਨਮ ਦਿਨ ਹੈ। 
ਆਪਣੀ ਗੱਲ ਨੂੰ ਅਗਾਂਹ ਤੋਰਦੇ ਹੋਏ ਸਾਬੀ ਈਸਪੁਰੀ ਨੇ ਦੱਸਿਆ ਕਿ ਉਹਨਾਂ ਵਲੋਂ ਬੇਟੇ ਦਾਨਿਸ਼ ਗਿੱਲ ਦੇ ਨਾਮ ਤੇ ਜਪਾਨੀ ਕਾਵਿ ਵਿਧਾ ਹਾਇਕੂ ਨਾਲ ਸਬੰਧਤ ਦੋ ਪੁਸਤਕ ਲੜੀਆਂ  ਚਲਾਈਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਸਾਲ 2020 ਵਿੱਚ ਤ੍ਰੈਮਾਸਿਕ "ਹਾਇਕੂ ਸੰਸਾਰ ਪੁਸਤਕ ਲੜੀ" ਚਾਲੂ ਕੀਤੀ ਗਈ। ਫਿਰ 19 ਜਨਵਰੀ 2021 ਨੂੰ ਦਾਨਿਸ਼ ਦੇ ਜਨਮ ਦਿਨ ਤੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਇਸ ਦਾ ਨਾਮ ਬਦਲ ਕੇ "ਦਾਨਿਸ਼ ਹਾਇਕੂ ਸੰਸਾਰ ਪੁਸਤਕ ਲੜੀ ਰੱਖ ਦਿੱਤਾ ਜੋ ਲਗਾਤਾਰ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੀ ਹੈ। ਇਸ ਤਰ੍ਹਾਂ ਦਾਨਿਸ਼ ਦੇ ਦੂਸਰੇ ਜਨਮ ਦਿਨ ਤੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਪੰਜਾਬੀ ਬਾਲ ਸਾਹਿਤ ਲਈ ਤ੍ਰੈਮਾਸਿਕ "ਦਾਨਿਸ਼ ਬਾਲ ਹਾਇਕੂ ਸੰਸਾਰ ਪੁਸਤਕ ਲੜੀ" ਸ਼ੁਰੂ ਕਰ ਲਈ ਗਈ। ਜੋ ਪੰਜਾਬੀ ਬਾਲ ਸਾਹਿਤ ਦੀ ਸੇਵਾ ਨਿਰੰਤਰ ਕਰ ਰਹੀ ਹੈ। ਸਾਬੀ ਈਸਪੁਰੀ ਨੇ ਅਗਾਂਹ ਦੱਸਿਆ ਕਿ ਇਹਨਾਂ ਦੋਹਾਂ ਪੁਸਤਕ ਲੜੀਆਂ ਵਿੱਚ ਜਪਾਨੀ ਕਾਵਿ ਵਿਧਾ ਹਾਇਕੂ ਤੇ ਹਾਇਕੂ ਨਾਲ ਸਬੰਧਤ ਹੋਰ ਵੰਨਗੀਆਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ ਤਾਂ ਜੋ ਇਹਨਾਂ ਕਾਵਿ-ਵਿਧਾਵਾਂ ਨਾਲ ਸਭ ਨੂੰ  ਜੋੜਿਆ ਜਾ ਸਕੇ। ਬਹੁਤ ਹੀ ਪਿਆਰੀ ਕਾਵਿ ਵਿਧਾ ਤੇ 5-7-5 ਦੇ ਵਰਣਾਂ ਦੇ ਮੀਟਰ ਨੂੰ ਅਧਾਰ ਮੰਨ ਕੇ ਤਿੰਨ ਸਤਰਾਂ ਵਿਚ ਲਿਖੀ ਜਾਣ ਵਾਲੀ ਬਹੁਤ ਪਿਆਰੀ ਜਿਹੀ ਛੋਟੀ ਕਵਿਤਾ ਹੈ। ਜਿਵੇਂ:ਹਾਇਕੂ-  ਹੱਸੇ ਸੂਰਜ/ ਗਾਉਂਦੀ ਕੁਦਰਤ/ ਨੱਚਦਾ ਘਾਹ। (ਦਸੰਬਰ 2020)1.ਕਤੋਤਾ-ਸ਼ੀਸ਼ੇ ਅੰਦਰ/ ਨੱਚਦਾ ਸਮੁੰਦਰ/ਮਸਤ ਕਲੰਦਰ।2.ਚਿਹਰੇ ਉੱਤੇ/ ਨੱਚਦੀਆਂ ਖਾਹਿਸ਼ਾਂ/ਕੁੱਝ ਫਰਮਾਇਸ਼ਾਂ। (ਫਰਵਰੀ 2021) ਤਾਂਕਾ- ਸੋਹਣਾ ਮਾਹੀ/ ਇਸ ਕਮਲੀ ਲਈ/ ਮੱਕਾ ਮਦੀਨਾ/ ਮੁੰਦਰੀ 'ਚ ਜੜਿਆ ਨੀ ਮੈਂ ਖ਼ਾਸਨਗ਼ੀਨਾ।(ਮਈ 2021)ਚੋਕਾ-ਸਮੇਂ ਦੀ ਮਾਰ/ ਜਿਸ ਨੂੰ ਵੀ ਪੈਂਦੀ ਏ/ ਉਹੀ ਜਾਣਦਾ/ ਖੁੰਦਕਾਂ ਦਾ ਚਾਬੁਕ/ਰੀਝਾਂ ਦੀ ਪਿੱਠ/ਕਿਵੇਂ ਕਰੇ ਜ਼ਖ਼ਮੀ/ ਕੌਣ ਲਾਵੇ ਮਲਮਾਂ। (ਫਰਵਰੀ 2022)ਬਾਲ ਹਾਇਕੂ- ਮੈਂ ਤੇ ਤਨੀਸ਼ਾ/ ਹਰ ਰੋਜ਼ ਖੇਡੀਏ/ ਲੁੱਕਣ-ਮੀਚੀ(ਜਨਵਰੀ 2022)ਬਾਲ ਕਤੋਤਾ- ਜਦੋਂ ਦਾਨਿਸ਼/ ਖਿੜ-ਖਿੜ ਹੱਸਦਾ/ ਸਾਰਾ ਘਰ ਨੱਚਦਾ। (ਅਕਤੂਬਰ 2022)ਬਾਲ ਸੇਦੋਕਾ- ਕਈ ਚਿੜੀਆਂ/ਸਾਡੇ ਘਰ ਆਈਆਂ/ ਖੇਡ ਦੀਆਂ ਰਹੀਆਂ/ ਕਿੰਨਾ ਹੀ ਚਿਰ/ ਮੈਂ ਕਿੰਨੇ ਦਾਣੇ ਪਾਏ/ ਖਾ ਕੇ ਉੱਡ ਗਈਆਂ( ਅਕਤੂਬਰ 2022)ਇਹਨਾਂ ਤੋਂ ਇਲਾਵਾ ਹਾਇਗਾ, ਹਾਇਬਨ, ਰੇਂਗਾ ਆਦਿ ਕਾਵਿ ਵਿਧਾਵਾਂ ਨੂੰ ਵੀ ਇਹਨਾਂ ਪੁਸਤਕ ਲੜੀਆਂ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਦਾਨਿਸ਼ ਨਾਲ ਸਬੰਧਤ ਵਿਸਥਾਰ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਬੀ ਈਸਪੁਰੀ ਦੇ ਪਰਿਵਾਰ ਨੇ ਦਾਨਿਸ਼ ਦੇ ਜਨਮ ਦਿਨ ਦਾ ਕੇਕ ਕੱਟ ਕੇ ਖੁਸ਼ੀ ਮਨਾਈ। ਤਨੀਸ਼ਾ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਦਾਨਿਸ਼ ਦੀ ਮਾਤਾ ਮੈਡਮ ਰਿੰਪੀ ਜੀ ਨੇ ਬੱਚਿਆਂ ਨੂੰ ਖ਼ੁਸ਼ੀ ਦੇ ਤੋਹਫੇ ਵੰਡੇ ਤੇ ਸਾਰਿਆਂ ਨੇ ਦਾਨਿਸ਼ ਨੂੰ ਜਨਮ ਦਿਨ ਵਧਾਈ ਦਿੱਤੀ।