ਏ.ਐਸ.ਆਈ. ਦੀ ਵਰਦੀ ਪਾੜੀ-ਪੱਗ ਲਾਹੀ, ਪਿਓ-ਪੁੱਤਰ ਭੇਜੇ ਜੇਲ੍ਹ

ਪਟਿਆਲਾ, 21 ਜਨਵਰੀ - ਅਰਬਨ ਅਸਟੇਟ ਪੁਲਿਸ ਸਟੇਸ਼ਨ ਦੇ ਏ ਐਸ ਆਈ ਨਛੱਤਰ ਸਿੰਘ 'ਤੇ ਹਮਲਾ ਕਰਕੇ ਵਰਦੀ ਫਾੜਨ, ਪਗੜੀ ਲਾਹੁਣ ਤੇ ਪੁਲਿਸ ਟੀਮ ਨੂੰ ਗਾਲ਼ਾਂ ਕੱਢਣ ਦੇ ਦੋਸ਼ ਵਿੱਚ ਪਿੰਡ ਚੌਰਾ ਦੇ ਪਿਉ-ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਫੁਲਕੀਆਂ ਇੰਕਲੇਵ ਦੇ ਗੁਰਮੁਖ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਚੌਰਾ ਦੇ ਜਸਬੀਰ ਸਿੰਘ ਤੇ ਉਸਦੇ ਪੁੱਤਰ ਕਰਨਵੀਰ ਸਿੰਘ ਨੇ ਉਸਦੀ ਜ਼ਮੀਨ 'ਤੇ ਕਬਜ਼ਾ ਕਰਕੇ ਆਰਾ ਮਸ਼ੀਨ ਲਾ ਲਈ ਹੈ।

ਪਟਿਆਲਾ, 21 ਜਨਵਰੀ - ਅਰਬਨ ਅਸਟੇਟ ਪੁਲਿਸ ਸਟੇਸ਼ਨ ਦੇ ਏ ਐਸ ਆਈ ਨਛੱਤਰ ਸਿੰਘ 'ਤੇ ਹਮਲਾ ਕਰਕੇ ਵਰਦੀ ਫਾੜਨ, ਪਗੜੀ ਲਾਹੁਣ ਤੇ ਪੁਲਿਸ ਟੀਮ ਨੂੰ ਗਾਲ਼ਾਂ ਕੱਢਣ ਦੇ ਦੋਸ਼ ਵਿੱਚ ਪਿੰਡ ਚੌਰਾ ਦੇ ਪਿਉ-ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਫੁਲਕੀਆਂ ਇੰਕਲੇਵ ਦੇ ਗੁਰਮੁਖ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਚੌਰਾ ਦੇ ਜਸਬੀਰ ਸਿੰਘ ਤੇ ਉਸਦੇ ਪੁੱਤਰ ਕਰਨਵੀਰ ਸਿੰਘ ਨੇ ਉਸਦੀ ਜ਼ਮੀਨ 'ਤੇ ਕਬਜ਼ਾ ਕਰਕੇ ਆਰਾ ਮਸ਼ੀਨ ਲਾ ਲਈ ਹੈ। ਗੁਰਮੁਖ ਸਿੰਘ ਨੇ ਜ਼ਮੀਨ ਦੀ ਮਲਕੀਅਤ ਸੰਬੰਧੀ ਸਾਰੇ ਦਸਤਾਵੇਜ਼ ਵੀ ਵਿਖਾ ਦਿੱਤੇ ਤੇ ਜਦੋਂ ਪੁਲਿਸ ਜਸਬੀਰ ਸਿੰਘ ਦੇ ਘਰ ਨੋਟਿਸ ਦੇਣ ਗਈ ਅਤੇ ਜ਼ਮੀਨ ਦੇ ਕਾਗਜ਼ਾਤ ਪੇਸ਼ ਕਰਨ ਲਈ ਕਿਹਾ ਤਾਂ ਪਿਓ-ਪੁੱਤਰ ਪੁਲਿਸ ਨਾਲ਼ ਹੱਥੋ ਪਾਈ ਹੋ ਗਏ। ਏ ਐਸ ਆਈ ਦੀ ਕਮੀਜ਼ ਪਾੜ ਦਿੱਤੀ ਤੇ ਪੱਗ ਵੀ ਲਾਹੀ। ਪੁਲਿਸ ਟੀਮ ਨੂੰ ਵੀ ਗਾਲ਼ਾਂ ਕੱਢੀਆਂ।