
ਸ਼ਹੀਦ ਭਗਤ ਸਿੰਘ ਹੋਮ ਗਾਰਡ ਰਿਟਾਇਰਡ ਐਸੋਸੀਏਸ਼ਨ ਪੰਜਾਬ ਦੀ ਚੋਣ ਕੀਤੀ ਗਈ
ਸ਼ਹੀਦ ਭਗਤ ਸਿੰਘ ਨਗਰ :- ਅੱਜ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਪੰਜਾਬ ਹੋਮ ਗਾਰਡ ਦੇ ਰਿਟਾਇਰਡ ਜਵਾਨਾਂ ਦੀ ਭਰਵੀਂ ਇਕੱਤਰਤਾ ਹੋਈ। ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਰਿਟਾਇਰਡ ਜਵਾਨਾਂ ਨੇ ਭਾਗ ਲਿਆ।
ਸ਼ਹੀਦ ਭਗਤ ਸਿੰਘ ਨਗਰ :- ਅੱਜ ਬੀਬੀ ਅਮਰ ਕੌਰ ਯਾਦਗਾਰੀ ਹਾਲ ਖਟਕੜ ਕਲਾਂ ਵਿਖੇ ਪੰਜਾਬ ਹੋਮ ਗਾਰਡ ਦੇ ਰਿਟਾਇਰਡ ਜਵਾਨਾਂ ਦੀ ਭਰਵੀਂ ਇਕੱਤਰਤਾ ਹੋਈ। ਜਿਸ ਵਿਚ ਪੰਜਾਬ ਦੇ ਕੋਨੇ ਕੋਨੇ ਤੋਂ ਰਿਟਾਇਰਡ ਜਵਾਨਾਂ ਨੇ ਭਾਗ ਲਿਆ। ਸਭ ਤੋਂ ਪਹਿਲਾਂ ਰਿਟਾਇਰਡ ਜਵਾਨਾਂ ਨੇ ਸ਼ਹੀਦੇ ਆਜ਼ਮ ਸ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ ਬਾਅਦ ਵਿੱਚ ਰੋਹ ਭਰਪੂਰ ਮਾਰਚ ਕੀਤਾ ਗਿਆ। ਜਵਾਨਾਂ ਵਿਚ ਪੈਨਸ਼ਨ ਦੀ ਮੰਗ ਨਾ ਮੰਨੇ ਜਾਣ ਕਰਕੇ ਸਰਕਾਰ ਪ੍ਰਤੀ ਰੋਸ ਸੀ । ਰਿਟਾਇਰਡ ਜਵਾਨਾਂ ਦਾ ਵਿਚਾਰ ਸੀ ਕਿ ਉਨਾਂ ਨੂੰ ਹੁਣ ਤੱਕ ਪੈਨਸ਼ਨ ਸਬੰਧੀ ਸੰਘਰਸ਼ ਕਰਦੇ ਲੋਕਾਂ ਨੇ ਗੁੰਮਰਾਹ ਹੀ ਕੀਤਾ ਹੈ ਅਤੇ ਸਰਕਾਰ ਨੇ ਹਮੇਸ਼ਾਂ ਲਾਰੇ ਹੀ ਲਾਏ ਹਨ। ਪੰਜਾਬ ਹੋਮ ਗਾਰਡ ਦੇ ਰਿਟਾਇਰਡ ਜਵਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪੈਨਸ਼ਨ ਦੀ ਮੰਗ ਜਲਦੀ ਪੂਰੀ ਨਾ ਕੀਤੀ ਗਈ ਤਾਂ ਉਹ ਸੰਘਰਸ਼ ਨੂੰ ਤੇਜ਼ ਕਰਨਗੇ। ਪੈਨਸ਼ਨ ਅਤੇ ਹੋਰ ਮੰਗਾਂ ਮਨਾਉਣ ਲਈ ਜਵਾਨਾਂ ਨੇ ਸ਼ਹੀਦ ਭਗਤ ਸਿੰਘ ਰਿਟਾਇਰਡ ਹੋਮ ਗਾਰਡ ਐਸੋਸੀਏਸ਼ਨ ਪੰਜਾਬ ਦਾ ਗਠਨ ਵੀ ਕੀਤਾ। ਐਸੋਸੀਏਸ਼ਨ ਦਾ ਪ੍ਰਧਾਨ ਛਿੰਦਾ 'ਰਾਏਪੁਰ ਡੱਬਾ' ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਉਪ ਪ੍ਰਧਾਨ ਸਵਰਨਜੀਤ ਸਿੰਘ, ਜਨਰਲ ਸਕੱਤਰ ਕੁਲਦੀਪ ਨਾਭਾ, ਸਕੱਤਰ ਜਗਦੀਸ਼ ਸਿੰਘ, ਖਜਾਨਚੀ ਰਵਿੰਦਰ ਸਿੰਘ, ਅਤੇ ਅਵਤਾਰ ਸਿੰਘ ਰਣਧੀਰ ਸਿੰਘ, ਮੁਖਤਿਆਰ ਸਿੰਘ, ਅਨੂਪ ਸਿੰਘ, ਬਲਵਿੰਦਰ ਕੁਮਾਰ ਸ਼ਿੰਦਰਪਾਲ, ਹਰਜੀਤ ਸਿੰਘ ਕਪੂਰਥਲਾ ਕਪੂਰਥਲਾ ਸਟੇਟ ਕਮੇਟੀ ਮੈਂਬਰ ਚੁਣੇ ਗਏ। ਮੀਟਿੰਗ ਦੇ ਅਖੀਰ ਵਿਚ ਐਸੋਸੀਏਸ਼ਨ ਵੱਲੋਂ ਰਿਟਾਇਰ ਹੋਮ ਗਾਰਡ ਪਰਸ਼ੋਤਮ ਲਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਯਾਦ ਰਹੇ ਪਿਛਲੇ ਦਿਨੀਂ ਬੈਂਕ ਦੇ ਗੇਟ ਅੱਗੇ ਪੰਜਾਹ ਹਜ਼ਾਰ ਰੁਪਏ ਕਿਸੇ ਵਿਅਕਤੀ ਦੇ ਡਿਗ ਪਏ ਸਨ ਜੋ ਪਰਸ਼ੋਤਮ ਲਾਲ ਨੂੰ ਲੱਭ ਗਏ ਅਤੇ ਉਸ ਨੇ ਉਹ ਪੰਜਾਹ ਹਜ਼ਾਰ ਰੁਪਏ ਅਸਲ ਮਾਲਕ ਨੂੰ ਬੈਂਕ ਵਿਚ ਬੁਲਾ ਕੇ ਵਾਪਿਸ ਕੀਤੇ ਸਨ। ਜਿਸ ਦੀ ਸ਼ਹਿਰ ਵਿੱਚ ਬਹੁਤ ਚਰਚਾ ਹੋਈ ਸੀ।ਸਟੇਜ ਸਕੱਤਰ ਦੀ ਭੂਮਿਕਾ ਕੁਲਦੀਪ ਨਾਭਾ ਨੇ ਬਾਖੂਬੀ ਨਿਭਾਈ
