ਕਰਨਾਣਾ ਸਕੂਲ ਦੀਆਂ ਲੜਕੀਆਂ ਨੇ ਲੋਕ ਨਾਚ ਵਿੱਚ ਜ਼ਿਲ੍ਹੇ 'ਚੋ ਜਿੱਤਿਆ ਦੂਜਾ ਸਥਾਨ, ਬੱਚਿਆਂ ਦੇ ਵਿਕਾਸ ਵਿੱਚ ਸਾਂਝੇ ਪਰਿਵਾਰ ਦੀ ਭੂਮਿਕਾ ਵਿਸ਼ੇ 'ਤੇ ਸਨ ਬੋਲੀਆਂ

ਸ਼ਹੀਦ ਭਗਤ ਸਿੰਘ ਨਗਰ,16 ਅਕਤੂਬਰ:- ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ ਪ੍ਰੋਜੈਕਟ ਅਧੀਨ ਸ.ਗ.ਸ.ਸ.ਸਕੂਲ ਨੌਰਾ ਵਿਖੇ ਵੱਖ-ਵੱਖ ਵਿਸ਼ਿਆਂ 'ਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਕਰਵਾਏ ਗਏ।

ਸ਼ਹੀਦ ਭਗਤ ਸਿੰਘ ਨਗਰ,16 ਅਕਤੂਬਰ:- ਨੈਸ਼ਨਲ ਪਾਪੂਲੇਸ਼ਨ ਐਜੂਕੇਸ਼ਨ  ਪ੍ਰੋਜੈਕਟ ਅਧੀਨ ਸ.ਗ.ਸ.ਸ.ਸਕੂਲ ਨੌਰਾ ਵਿਖੇ ਵੱਖ-ਵੱਖ ਵਿਸ਼ਿਆਂ 'ਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਮੁਕਾਬਲੇ ਕਰਵਾਏ ਗਏ। ਸਮਾਗਮ ਦੀ ਪ੍ਰਧਾਨਗੀ  ਜ਼ਿਲ੍ਹਾ ਸਿੱਖਿਆ ਅਫਸਰ  ਜਰਨੈਲ ਸਿੰਘ  ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ  ਨੇ ਸਾਂਝੇ ਤੌਰ 'ਤੇ ਕੀਤੀ। ਮੌਕੇ 'ਤੇ ਅਯੋਜਿਤ ਇਹਨਾਂ  ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨਾਣਾ ਨੇ 'ਬੱਚਿਆਂ ਦੇ ਵਿਕਾਸ ਵਿੱਚ ਸਾਂਝੇ ਪਰਿਵਾਰਾਂ ਦੀ ਭੂਮਿਕਾ' ਵਿਸ਼ੇ 'ਤੇ ਲੜਕੀਆਂ ਦੇ ਰੋਲ ਪਲੇਅ ਰਾਹੀਂ ਜਬਰਦਸਤ ਐੰਟਰੀ ਕੀਤੀ। ਪਰਸ਼ੋਤਮ ਲੜੋਆ  ਵਲੋਂ ਸਾਂਝੇ ਪਰਿਵਾਰਾਂ ਦੀ ਮਹੱਤਤਾ ਨੂੰ ਦਰਸਾਉੰਦੀਆਂ ਹੋਈਆਂ ਬੋਲੀਆਂ ਤੇ ਲੋਕ ਨਾਚ ਦਾ ਖੂਬਸੂਰਤ ਪ੍ਰਦਰਸ਼ਨ ਕੀਤਾ ਗਿਆ ਤੇ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ।  ਜਾਣਕਾਰੀ ਦਿੰਦਿਆਂ ਸਕੂਲ ਮੁਖੀ ਹਰਮੇਸ਼ ਭਾਰਤੀ ਨੇ ਦੱਸਿਆ ਕਿ ਬੱਚੀਆਂ ਦੀ ਤਿਆਰੀ  ਸੁਖਵਿੰਦਰ ਕੌਰ ਅਤੇ ਸਹਿਯੋਗੀ ਅਧਿਆਪਕਾਵਾਂ ਵਲੋਂ ਪਹਿਲਾਂ ਦੀ ਤਰ੍ਹਾਂ ਕਰਵਾਈ ਗਈ। ਟੀਮ ਮੈੰਬਰ ਲੜਕੀਆਂ ਨੂੰ  ਜ਼ਿਲ੍ਹਾ ਸਿੱਖਿਆ ਅਫਸਰ ਵਲੋੰ ਯਾਦ ਚਿੰਨ੍ਹ ,ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਉਹਨਾ ਦੱਸਿਆ ਕਿ ਸਕੂਲ ਨੂੰ ਮਿਲ ਰਹੀਆਂ ਲਗਾਤਾਰ ਪ੍ਰਾਪਤੀਆਂ ਦਾ ਸਿਹਰਾ ਬੱਚਿਆਂ ਦੀ ਲਗਨ ਅਤੇ ਅਧਿਆਪਕਾਂ ਵਲੋੰ ਕਰਵਾਈ ਜਾ ਰਹੀ ਸਖਤ ਮਿਹਨਤ ਸਿਰ ਜਾਂਦਾ ਹੈ। ਸਮਾਗਮ ਵਿੱਚ ਪ੍ਰਿੰਸੀਪਲ ਰਣਜੀਤ ਕੌਰ, ਹੈਡਮਾਸਟਰ ਨਵੀਨ ਪਾਲ ਗੁਲਾਟੀ, ਸਤਨਾਮ ਸਿੰਘ ,ਨਰੇਸ਼ ਕੁਮਾਰ ,ਮੋਹਿੰਦਰ ਸਿੰਘ ਅਤੇ ਸੁਭਾਸ਼ ਸੱਲ‍ਵੀ ਆਦਿ ਹਾਜ਼ਰ ਰਹੇ।ਬੱਚਿਆ ਨੂੰ ਸਕੂਲ ਮੁਖੀ ਅਤੇ ਸਮੂਹ ਸਟਾਫ਼ ਵਲੋਂ ਮੁਬਾਰਕਬਾਦ ਦਿੱਤੀ ਗਈ।