ਰੋਟਰੀ ਕਲੱਬ ਸਿਲਵਰ ਸਿਟੀ ਨੇ ਮਨਾਈ ਧੀਆਂ ਦੀ ਲੋਹੜੀ
ਐਸ ਏ ਐਸ ਨਗਰ, 13 ਜਨਵਰੀ - ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਕਲੱਬ ਦੇ ਪ੍ਰਧਾਨ ਸਰਬ ਮਰਵਾਹ ਅਤੇ ਜਨਰਲ ਸਕੱਤਰ ਰਜਨੀਸ਼ ਸ਼ਾਸਤਰੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
ਐਸ ਏ ਐਸ ਨਗਰ, 13 ਜਨਵਰੀ - ਰੋਟਰੀ ਕਲੱਬ ਸਿਲਵਰ ਸਿਟੀ ਮੁਹਾਲੀ ਵੱਲੋਂ ਕਲੱਬ ਦੇ ਪ੍ਰਧਾਨ ਸਰਬ ਮਰਵਾਹ ਅਤੇ ਜਨਰਲ ਸਕੱਤਰ ਰਜਨੀਸ਼ ਸ਼ਾਸਤਰੀ ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਧੀਆਂ ਦੀ ਲੋਹੜੀ ਮਨਾ ਕੇ ਕੀਤੀ ਗਈ। ਕਲੱਬ ਮੈਂਬਰਾਂ ਨੇ ਲੜਕੀਆਂ ਦੇ ਨਾਲ ਮਿਲ ਕੇ ਲੋਹੜੀ ਦੀ ਅੱਗ ਬਾਲੀ ਗਈ ਅਤੇ ਬੋਲੀਆਂ ਪਾ ਕੇ ਲੋਹੜੀ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਕਲੱਬ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆਂ ਮਨੋਰੰਜਨ ਖੇਡਾਂ ਦਾ ਆਯੋਜਨ ਕੀਤਾ ਗਿਆ।
ਕਲੱਬ ਦੇ ਅਸਿਸਟੈਂਟ ਗਵਰਨਰ ਮੋਹਿਤ ਸਿੰਗਲਾ ਅਤੇ ਸਾਬਕਾ ਪ੍ਰਧਾਨ ਏ.ਪੀ ਸਿੰਘ ਨੇ ਮੈਂਬਰਾਂ ਨੂੰ ਕਲੱਬ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ। ਸਾਲ 2024-25 ਲਈ ਕਲੱਬ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਸਾਬਕਾ ਪ੍ਰਧਾਨ ਅਰਜੁਨ ਅਗਰਵਾਲ, ਡਾ: ਅਸ਼ਵਨੀ ਕਾਂਸਲ, ਦੀਪਕ ਸਰਦਾਨਾ, ਜਗਦੀਪ ਸਿੰਘ, ਆਰ ਪੀ ਐਸ ਸੈਣੀ ਅਤੇ ਕਲੱਬ ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਸਨ।