
ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਵਿਖੇ 54ਵਾਂ ਸਾਲਾਨਾ ਸਮਾਗਮ ਸਮਾਪਤ
ਐਸ ਏ ਐਸ ਨਗਰ, 13 ਜਨਵਰੀ - ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਮੁਹਾਲੀ ਵਿਖੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ 54ਵੀਂ ਬਰਸੀ ਨੂੰ ਸਮਰਪਿਤ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਤਿੰਨ ਦਿਨਾਂ ਸਾਲਾਨਾ ਸਮਾਗਮ ਸਮਾਪਤ ਹੋ ਗਏ।
ਐਸ ਏ ਐਸ ਨਗਰ, 13 ਜਨਵਰੀ - ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ਮੁਹਾਲੀ ਵਿਖੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਤੋਂ ਵਰੋਸਾਏ ਸੱਚਖੰਡ ਵਾਸੀ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ 54ਵੀਂ ਬਰਸੀ ਨੂੰ ਸਮਰਪਿਤ ਸੰਤ ਮਹਿੰਦਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਦੀ ਅਗਵਾਈ ਵਿਚ ਤਿੰਨ ਦਿਨਾਂ ਸਾਲਾਨਾ ਸਮਾਗਮ ਸਮਾਪਤ ਹੋ ਗਏ।
ਤਿੰਨ ਦਿਨਾਂ ਸਮਾਗਮ ਦੌਰਾਨ ਨਿਰੰਤਰ ਚੱਲ ਰਹੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ ਜਿਸ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਅਸਥਾਨ ਦੇ ਮੁਖੀ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਕਿਹਾ ਕਿ ਸੱਚ ਖੰਡਵਾਸੀ ਸੰਤ ਈਸ਼ਰ ਸਿੰਘ ਲੰਬਿਆਂ ਸਾਹਿਬ ਵਾਲਿਆਂ ਨੇ ਆਪਣਾ ਸਾਰਾ ਜੀਵਨ ਧਰਮ ਦੇ ਪ੍ਰਚਾਰ ਅਤੇ ਗੁਰੂਘਰਾਂ ਦੀ ਸੇਵਾ ਅਤੇ ਵਿਦਿਆ ਦੇ ਕੇਂਦਰ ਸਥਾਪਤ ਕਰਨ ਵਿੱਚ ਲਾਇਆ ਅਤੇ ਕਈ ਦਹਾਕੇ ਸੰਗਤ ਦੀ ਸੇਵਾ ਕੀਤੀ ਅਤੇ ਕਥਾ ਕੀਰਤਨ ਦੀਆਂ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।
ਸਮਾਗਮ ਦੌਰਾਨ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਵਲੋਂ ਸਮਾਗਮ ਵਿੰਚ ਸ਼ਾਮਿਲ ਹੋਏ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਦੀ ਮੌਜੂਦਗੀ ਵਿਚ ਬਾਬਾ ਅਮਰਾਓ ਸਿੰਘ ਲੰਬਿਆਂ ਵਾਲਿਆਂ ਨੂੰ ਆਪਣਾ ਜਾਨਸ਼ੀਨ ਥਾਪਿਆ। ਬਾਬਾ ਅਮਰਾਓ ਸਿੰਘ ਲੰਬਿਆਂ ਵਾਲਿਆਂ ਨੂੰ ਜਾਨਸ਼ੀਨ ਸਥਾਪਤ ਕਰਦਿਆਂ ਉਨ੍ਹਾਂ ਦੇ ਸਿਰ ਤੇ ਦਸਤਾਰ ਸਜਾਈ ਗਈ।
ਸਮਾਗਮ ਵਿਚ ਸੰਤ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲੇ, ਸੰਤ ਅਵਤਾਰ ਸਿੰਘ ਧੂਲਕੋਟ ਵਾਲੇ, ਬਾਬਾ ਕੁਲਦੀਪ ਸਿੰਘ ਨਾਨਕਸਰ ਠਾਠ, ਬਾਬਾ ਹਰਬੇਅੰਤ ਸਿੰਘ ਮਸਤੁਆਣਾ ਸਾਹਿਬ, ਬਾਬਾ ਕਰਮਜੀਤ ਸਿੰਘ ਗੁਰਦੁਆਰਾ ਅੰਗੀਠਾ ਸਾਹਿਬ ਮਸਤੁਆਣਾ ਸਾਹਿਬ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ, ਬਾਬਾ ਰਣਜੀਤ ਸਿੰਘ ਰਤਵਾੜਾ ਸਾਹਿਬ ਵਾਲੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਚਾਰਕ ਭਾਈ ਜਤਿੰਦਰ ਸਿੰਘ ਗੁਰਦੁਆਰਾ ਸ੍ਰੀ ਅੰਬ ਸਾਹਿਬ, ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ, ਬਾਬਾ ਮੋਹਨ ਸਿੰਘ ਸ਼ੂੰਕ ਵਾਲੇ, ਬਾਬਾ ਮਨਜੀਤ ਸਿੰਘ ਛੰਨਾ ਵਾਲੇ, ਬਾਬਾ ਸੁਰਿੰਦਰ ਸਿੰਘ, ਬਾਬਾ ਬਲਕਾਰ ਸਿੰਘ ਢੇਲਪੁਰ ਵਾਲੇ, ਬਾਬਾ ਹਰਪਾਲ ਸਿੰਘ ਸੋਢੀ, ਗਿਆਨੀ ਬਲਜੀਤ ਸਿੰਘ ਸਾਲਾਪੁਰ ਵਾਲੇ, ਬਾਬਾ ਗੁਰਦੇਵ ਸਿੰਘ ਪਟਿਆਲਾ ਵਾਲੇ, ਭਾਈ ਕਰਮਜੀਤ ਸਿੰਘ ਲੰਬਿਆਂ ਵਾਲੇ, ਬਾਬਾ ਕਮਲਪ੍ਰੀਤ ਸਿੰਘ ਲੰਬਿਆਂ ਵਾਲੇ ਨੇ ਸੰਗਤਾਂ ਨੂੰ ਕਥਾ ਕੀਤਰਨ ਦੀਆਂ ਵਿਚਾਰਾਂ ਦੁਆਰਾ ਨਿਹਾਲ ਕੀਤਾ।
ਸਮਾਗਮ ਵਿਚ ਸਾਬਕਾ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ, ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਸੋਹਾਣਾ ਅਕਾਲੀ ਆਗੂ, ਮਨਜੀਤ ਸਿੰਘ ਸੇਠੀ, ਜਗਮੋਹਨ ਸਿੰਘ ਲੰਗ, ਗੁਰਮੀਤ ਸਿੰਘ ਵਾਲੀਆ ਸਮਾਜਸੇਵੀ, ਪਰਮਜੀਤ ਸਿੰਘ ਕਾਹਲੋਂ, ਸਮਾਜਸੇਵੀ ਸਤਬੀਰ ਸਿੰਘ ਧਨੋਆ, ਪਰਮਜੀਤ ਕੌਰ ਲਾਂਡਰਾਂ, ਜਗਦੀਪ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ ਸੈਣੀ, ਉਦਮ ਸਿੰਘ ਭਬਾਤ ਆਦਿ ਤੋ ਇਲਾਵਾ ਵੱਖ ਵੱਖ ਰਾਜਨੀਤਿਕ,ਧਾਰਮਿਕ,ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜਰੀ ਭਰੀ।
