ਡੇਅਰੀ ਵਿਕਾਸ ਵਿਭਾਗ ਨੇ ਕਕਰਾਲਾ ਭਾਈਕਾ ਵਿਖੇ ਕਰਵਾਇਆ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ
ਪਟਿਆਲਾ, 13 ਜਨਵਰੀ - ਡੇਅਰੀ ਵਿਕਾਸ ਵਿਭਾਗ ਪਟਿਆਲਾ ਵੱਲੋਂ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਪਿੰਡ ਕਕਰਾਲਾ ਭਾਈਕਾ ਬਲਾਕ ਸਮਾਣਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ 250 ਦੇ ਕਰੀਬ ਦੁੱਧ ਉਤਪਾਦਕਾਂ ਵੱਲੋਂ ਭਾਗ ਲਿਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਚਰਨਜੀਤ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਪਟਿਆਲਾ ਵੱਲੋਂ ਡੇਅਰੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ 2 ਹਫ਼ਤੇ ਅਤੇ 4 ਹਫ਼ਤੇ ਦੀਆਂ ਸਿਖਲਾਈਆਂ, ਡੀ.ਡੀ-8 ਸਕੀਮ, ਕੈਟਲਸ਼ੈੱਡ ਦੀ ਮਹੱਤਤਾ, ਕਮਰਸ਼ੀਅਲ ਡੇਅਰੀ ਫਾਰਮਿੰਗ ਦੀ ਵਿਉਂਤਬੰਦੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

ਡਾ. ਪਰਮਿੰਦਰ ਕੁਮਾਰ ਵੈਟਰਨਰੀ ਅਫ਼ਸਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਦੀ ਰੋਕਥਾਮ, ਸਮੇਂ ਸਿਰ ਟੀਕਾਕਰਨ , ਪਸ਼ੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਯਸ਼ਪਾਲ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਡੇਅਰੀ ਫਾਰਮਿੰਗ ਕਰਨ ਦੇ ਸਫਲ ਨੁਕਤੇ, ਪਸ਼ੂਆਂ ਦੀ ਖ਼ੁਰਾਕ ਅਤੇ ਮਿਨਰਲ ਮਿਕਸਚਰ ਦੀ ਮਹੱਤਤਾ ਬਾਰੇ ਨੁਕਤੇ ਸਾਂਝੇ ਕੀਤੇ ਗਏ। ਡਾ. ਸੁਮਨ ਵੇਰਕਾ ਡੇਅਰੀ ਅਤੇ ਡਾ. ਤਰਸੇਮ ਸ਼ਰਮਾ ਬਾਨੀ ਮਿਲਕ ਵੱਲੋਂ ਕੋਆਪਰੇਟਿਵ ਢਾਂਚੇ ਦੀ ਬਣਤਰ, ਘੱਟ ਖ਼ਰਚੇ ਤੇ ਵੱਧ ਦੁੱਧ ਦੀ ਪੈਦਾਵਾਰ , ਪਸ਼ੂਆਂ ਦੀ ਨਸਲ ਸੁਧਾਰ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਕੁਲਵਿੰਦਰ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਨੈਸ਼ਨਲ ਲਾਈਵ ਸਟਾਕ ਮਿਸ਼ਨ ਅਧੀਨ ਫੀਡ ਅਤੇ ਫੋਡਰ ਗਤੀਵਿਧੀ ਸਾਈਲੇਜ ਬੇਲਰ , ਫੋਡਰ ਹਾਰਵੈਸਟਰ, ਟਰੈਕਟਰ, ਟਰਾਲੀ, ਚਾਫ਼ਕਟਰ, ਸ਼ੈੱਡ , ਟੋਟਲ ਮਿਕਸ ਰਾਸ਼ਨ ਮਸ਼ੀਨਾਂ ਤੇ ਚੱਲ ਰਹੀ ਸਬਸਿਡੀ ਬਾਰੇ ਜਾਗਰੂਕ ਕੀਤਾ ਗਿਆ। ਇਸ ਸੈਮੀਨਾਰ ਵਿੱਚ ਵਧੀਆ ਡੇਅਰੀ ਫਾਰਮਿੰਗ ਕਰ ਰਹੇ ਦੁੱਧ ਉਤਪਾਦਕਾਂ ਨੂੰ ਵਿਭਾਗੀ ਮੋਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਸੈਮੀਨਾਰ ਵਿੱਚ ਡੇਅਰੀ ਵਿਭਾਗ ਦੇ ਸਟਾਫ਼ ਰਾਹੁਲ ਕੁਮਾਰ, ਸੁਖਵਿੰਦਰ ਸਿੰਘ, ਸੋਹਣ, ਗੁਰਵਿੰਦਰ ਸਿੰਘ, ਬਲਵੰਤ ਸਿੰਘ ਵੱਲੋਂ ਭਾਗ ਲਿਆ ਗਿਆ। ਅੰਤ ਵਿੱਚ ਦੁੱਧ ਉਤਪਾਦਕਾਂ ਨੂੰ ਵਿਭਾਗ ਵੱਲੋਂ 2-2 ਕਿੱਲੋ ਮਿਨਰਲ ਮਿਕਸਚਰ ਦੇ ਪੈਕਟ ਮੁਫ਼ਤ ਵੰਡੇ ਗਏ।