ਧੀ ਪੁੱਤਰ ਇੱਕ- ਬਰਾਬਰ ਹਨ ਇਸ ਲਈ ਲੋਹੜੀ ਪਾਉਣ‌ ਵਿੱਚ ਵੀ ਬਰਾਬਰਤਾ ਪ੍ਰਗਟਾਉਣਾ ਜ਼ਰੂਰੀ ਹੈ- ਉਪਕਾਰ ਸੋਸਾਇਟੀ

ਨਵਾਂਸਹਿਰ - ਇੱਥੋਂ ਨਜ਼ਦੀਕ ਪਿੰਡ ਸੁੱਜੋਂ ਦੀ “ਪਿਆਰਾ ਸਿੰਘ ਤ੍ਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ” ਵਲੋਂ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 9 ਨਵ-ਜਨਮੀਆਂ ਕੁੜੀਆਂ ਦੀ ਲੋਹੜੀ ਪਾਈ ਗਈ। ਸਹਿਯੋਗੀ ਸੰਸਥਾਵਾਂ ਵਿੱਚ “ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ”, “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ” ਅਤੇ “ਸਮਾਜ ਭਲਾਈ ਸਵੈ ਸੇਵੀ ਸੰਸਥਾ ਸੁੱਜੋਂ”। ਆਯੋਜਿਕ ਸੋਸਾਇਟੀ ਵੱਲੋਂ ਪ੍ਰਤੀ ਲੜਕੀ ਇੱਕਵੰਜਾ ਸੌ ਰੁਪਏ ਦਾ ਸ਼ਗਨ ਦਿੱਤਾ ਜਾਂਦਾ ਹੈ।

ਨਵਾਂਸਹਿਰ - ਇੱਥੋਂ ਨਜ਼ਦੀਕ ਪਿੰਡ ਸੁੱਜੋਂ ਦੀ “ਪਿਆਰਾ ਸਿੰਘ ਤ੍ਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ” ਵਲੋਂ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 9 ਨਵ-ਜਨਮੀਆਂ ਕੁੜੀਆਂ ਦੀ ਲੋਹੜੀ ਪਾਈ ਗਈ। ਸਹਿਯੋਗੀ ਸੰਸਥਾਵਾਂ ਵਿੱਚ “ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ”, “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ” ਅਤੇ “ਸਮਾਜ ਭਲਾਈ ਸਵੈ ਸੇਵੀ ਸੰਸਥਾ ਸੁੱਜੋਂ”। ਆਯੋਜਿਕ ਸੋਸਾਇਟੀ ਵੱਲੋਂ ਪ੍ਰਤੀ ਲੜਕੀ ਇੱਕਵੰਜਾ ਸੌ ਰੁਪਏ ਦਾ ਸ਼ਗਨ ਦਿੱਤਾ ਜਾਂਦਾ ਹੈ। 
ਸ੍ਰੀ ਇੰਦਰਜੀਤ ਸਿੰਘ ਵਾਰੀਆ ਦੀ ਅਗਵਾਈ ਵਿੱਚ “ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ” ਵਲੋਂ ਇਹਨਾਂ ਕੁੜੀਆਂ ਨੂੰ ਵਿਸ਼ੇਸ਼ ਤੋਹਫ਼ੇ ਭੇਟ ਕੀਤੇ ਗਏ। ਇਸ ਮੌਕੇ ਪਿੰਡ ਦੇ ਸ੍ਰੀ ਬਹਾਦਰ ਸਿੰਘ ਅਤੇ ਸ੍ਰੀਮਤੀ ਗੁਰਬਖਸ਼ ਕੌਰ ਵਲੋਂ ਵਿਦੇਸ਼ ਵਿੱਚ ਜਨਮੀ ਪੋਤੀ ਦੀ ਖੁਸ਼ੀ ਵਿੱਚ ਸਮਾਜ ਸੇਵੀ ਸੰਸਥਾ ਨੂੰ ਵਿਤੀ ਮੱਦਦ ਭੇਟ ਕੀਤੀ ਗਈ। ਸੰਗਤਾਂ ਨੂੰ ਸੰਬੋਧਨ ਕਰਨ ਵਾਲ੍ਹਿਆਂ ਵਿੱਚ ਸ੍ਰੀ ਜਸਪਾਲ ਸਿੰਘ ਗਿੱਦਾ, ਲੋਕ: ਤਰਸੇਮ ਪਠਲਾਵਾ, ਮਾਸਟਰ ਨਰਿੰਦਰ ਸਿੰਘ ਭਾਰਟਾ, ਸ੍ਰੀ ਰਾਵਿੰਦਰ ਸਿੰਘ ਗਿੱਦਾ, ਸ੍ਰੀ ਗੁਰਚਰਨ ਸਿੰਘ ਬਸਿਆਲਾ ਸ਼ਾਮਲ ਸਨ। ਬੁਲਾਰਿਆਂ ਨੇ ਆਖਿਆ ਧੀ-ਪੁੱਤਰ ਇੱਕ ਬਰਾਬਰ ਹਨ ਇਸ ਲਈ ਦੋਨਾਂ ਦੀ ਖੁਸ਼ੀ ਵੀ ਬਰਾਬਰ ਕਰਨੀ ਚਾਹੀਦੀ ਹੈ ਅਤੇ ਲੋਹੜੀਆਂ ਪਾ ਕੇ ਬਰਾਬਰਤਾ ਦਾ ਪ੍ਰਗਟਾਵਾ ਵੀ ਕਰਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ “ਸ਼ਹੀਦ ਭਗਤ ਸਿੰਘ ਨਗਰ” ਨੇ ਜ਼ੀਰੋ ਤੋਂ ਇੱਕ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਇੱਕ ਹਜ਼ਾਰ ਮੁੰਡਿਆਂ ਪਿੱਛੇ 948 ਕੁੜੀਆਂ ਦੀ ਗਿਣਤੀ ਦਰਜ ਕਰਵਾ ਕੇ ਪੰਜਾਬ ਵਿੱਚ ਪ੍ਰਥਮ ਸਥਾਨ ਪ੍ਰਾਪਤ ਕੀਤਾ ਹੈ। ਇਸ ਗਿਣਤੀ ਨੂੰ ਬਰਾਬਰ ਕਰਨ ਤੱਕ ਜਾਗਰੂਕਤਾ ਲਹਿਰ ਜਾਰੀ ਰੱਖਣੀ ਪਵੇਗੀ।
     ਅੱਜ ਦੇ ਇਕੱਠ ਵਿੱਚ ਸ੍ਰੀ ਇੰਦਰਜੀਤ ਸਿੰਘ ਵਾਰੀਆ, ਸ੍ਰੀ ਜਸਪਾਲ ਸਿੰਘ ਗਿੱਦਾ, ਸ੍ਰੀ ਦਲਜੀਤ ਸਿੰ ਅੱਜ ਘ ਗਿੱਦਾ,ਲੈਕ: ਤਰਸੇਮ ਪਠਲਾਵਾ, ਮਾ: ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਸ੍ਰੀ ਪਰਮਜੀਤ ਸਿੰਘ, ਸ੍ਰੀ ਰਘਵੀਰ ਸਿੰਘ ਗਿੱਦਾ,ਸ੍ਰੀ ਰਾਵਿੰਦਰ ਸਿੰਘ ਗਿੱਦਾ, ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ, ਸ੍ਰੀਮਤੀ ਰਾਜਿੰਦਰ ਕੌਰ ਗਿੱਦਾ, ਸ੍ਰੀਮਤੀ ਜਯੋਤੀ ਬੱਗਾ, ਸ੍ਰੀਮਤੀ ਪਲਵਿੰਦਰ ਕੌਰ, ਮਾ. ਤਰਲੋਚਨ ਸਿੰਘ ਪਠਲਾਵਾ, ਸ੍ਰੀ ਮਹਿੰਦਰ ਸਿੰਘ, ਸ੍ਰੀ ਹਰਜੀਤ ਸਿੰਘ ਜੀਤਾ, ਮੈਡਮ ਲਖਵਿੰਦਰ ਕੌਰ, ਮੈਡਮ‌ ਸਾਰਿਕਾ, ਸ੍ਰੀਮਤੀ ਪੰਮੀ ਥਿੰਦ, ਸ੍ਰੀਮਤੀ ਦਵਿੰਦਰ ਕੌਰ ਸੀ.ਡੀ.ਪੀ.ਓ, ਆਂਗਣਵਾੜੀ ਵਰਕਰ ਪਰਮਜੀਤ ਕੌਰ, ਸੁਖਵਿੰਦਰ ਕੌਰ, ਸ੍ਰੀਮਤੀ ਬਲਵਿੰਦਰ ਕੌਰ ਬਾਲੀ, ਸ੍ਰੀ ਨਰਿੰਦਰਪਾਲ, ਡਾ ਅਵਤਾਰ ਸਿੰਘ ਦੇਣੋਵਾਲ, ਸ੍ਰੀ ਬਹਾਦਰ ਸਿੰਘ ਸੁੱਜੋਂ, ਸ੍ਰੀ ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸ੍ਰੀ ਸੋਹਣ ਸਿੰਘ ਸੈਕਟਰੀ, ਸ੍ਰੀ ਬਲਵੀਰ ਸਿੰਘ ਐਕਸ ਆਰਮੀ,ਮੈਡਮ ਕ੍ਰਿਸ਼ਨਾ ਦੇਵੀ,ਮੈਡਮ‌ ਮਨਜੀਤ ਕੌਰ, ਸ੍ਰੀ ਅਮਰੀਕ ਸਿੰਘ ਕੈਨੇਡਾ, ਸ੍ਰੀ ਅਮਰਜੀਤ ਸਿੰਘ,ਸ੍ਰੀ ਪਰਮਜੀਤ ਸਿੰਘ ਸੂਰਾਂਪੁਰ, ਸ੍ਰੀ ਇੰਦਰਪ੍ਰੀਤ ਸਿੰਘ ਝਿੱਕਾ ਤੇ ਉਹਨਾਂ ਦੀ ਬੇਟੀ ਸਿਮਰਪ੍ਰੀਤ ਕੌਰ ਤੇ ਨਵ ਜਨਮੀਆਂ ਬੱਚੀਆਂ ਤੇ ਉਹਨਾਂ ਦੇ ਮਾਪੇ ਹਾਜ਼ਰ ਸਨ। ਆਯੋਜਿਕ ਸੋਸਾਇਟੀ ਵਲੋਂ ਸਮਾਜ ਸੇਵੀ ਸੰਸਥਾਵਾਂ, ਸਮਾਜ ਸੇਵੀਆਂ ਨੂੰ ਵਿਸ਼ੇਸ਼ ਯਾਦਗਾਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।