
ਦੁਸਹਿਰਾ ਗਰਾਊਂਡ ਨਵਾਂਸ਼ਹਿਰ ਵਿਖੇ ਮਜਦੂਰ ਵੀਰਾਂ ਨੂੰ ਸਵੀਪ ਗਤੀਵਿਧੀਆਂ ਤਹਿਤ ਅਤੇ ਈ.ਵੀ ਐਮ.ਸਬੰਧੀ ਜਾਗਰੂਕ ਕੀਤਾ ਗਿਆ
ਨਵਾਂਸ਼ਹਿਰ - ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ. ਅਕਸਿਤਾ ਗੁਪਤਾ ਆਈ. ਏ.ਐਸ.ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜੀ ਦੀਆ ਹਦਾਇਤਾ ਅਨੁਸਾਰ ਸਵੀਪ ਗਤੀਵਿਧੀਆ ਤਹਿਤ ਅਤੇ ਈ . ਵੀ. ਐਮ ਸਬੰਧੀ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਵਿਖੇ ਮਜਦੂਰ ਵੀਰਾ ਨੂੰ ਤਰਸੇਮ ਲਾਲ ਸਵੀਪ ਨੋਡਲ ਅਫਸਰ, ਵਲੋ ਜਾਗਰੂਕ ਕੀਤਾ ਗਿਆ।
ਨਵਾਂਸ਼ਹਿਰ - ਜਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਡਾ. ਅਕਸਿਤਾ ਗੁਪਤਾ ਆਈ. ਏ.ਐਸ.ਉੱਪ ਮੰਡਲ ਮੈਜਿਸਟ੍ਰੇਟ ਨਵਾਂਸ਼ਹਿਰ ਜੀ ਦੀਆ ਹਦਾਇਤਾ ਅਨੁਸਾਰ ਸਵੀਪ ਗਤੀਵਿਧੀਆ ਤਹਿਤ ਅਤੇ ਈ . ਵੀ. ਐਮ ਸਬੰਧੀ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਵਿਖੇ ਮਜਦੂਰ ਵੀਰਾ ਨੂੰ ਤਰਸੇਮ ਲਾਲ ਸਵੀਪ ਨੋਡਲ ਅਫਸਰ, ਵਲੋ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਅਤੇ ਸਵੀਪ ਗਤੀਵਿਧੀਆ ਦੇ ਨੋਡਲ ਅਫਸਰ ਤਰਸੇਮ ਲਾਲ ਵਲੋ ਨੌਜਵਾਨ ਪੀੜੀ ਨੂੰ ਸਵੀਪ ਗਤੀਵਿਧੀਆ ਤਹਿਤ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ ।
ਉਹਨਾ ਨੇ ਕਿਹਾ ਕਿ ਨਵੇ ਵੋਟਰ ਆਪਣੀ ਵੋਟ ਬਣਾਉਣ ਤੋ ਬਾਅਦ ਆਪਣੀ ਵੋਟ ਦਾ ਇਸਤੇਮਾਲ ਬਿਨਾ ਕਿਸੇ ਲਾਲਚ ਦੇ ਪੂਰੀ ਇਮਾਨਦਾਰੀ ਨਾਲ ਕਰਨ ।
ਉਹਨਾ ਨੇ ਨੇ ਕਿਹਾ ਕਿ ਸਾਰੇ ਵੋਟਰ ਬਣਨ ਤਾਕਤਵਰ, ਸੁਚੇਤ;ਸੁਰੱਖਿਅਤ ਅਤੇ ਜਾਗਰੂਕ । ਉਹਨਾ ਕਿਹਾ ਕਿ ਕਿਸੇ ਵੀ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਮੁਫਤ ਕਾਲ ਕੀਤਾ ਜਾ ਸਕਦਾ ਹੈ । ਉਹਨਾ ਨੇ ਈ. ਵੀ.ਐੱਮ. ਅਤੇ ਵੀ .ਵੀ.ਪੇਟ.ਸਬੰਧੀ ਜਾਣਕਾਰੀ ਦਿੱਤੀ ।
ਉਹਨਾ ਨੇ ਇਲੈਕਟਰੋਨਿਕ ਵੋਟਿੰਗ ਮਸੀਨ ,ਜਿਸ ਵਿੱਚ ਬੈਲਟ ਯੂਨਿਟ, ਵੀ. ਵੀ. ਪੀ. ਏ. ਟੀ. ,ਕੰਟਰੋਲ ਯੂਨਿਟ ਸਬੰਧੀ ਜਾਣਕਾਰੀ ਦਿੱਤੀ ਗਈ ।ਉਹਨਾ ਨੇ ਕਿਹਾ ਕਿ ਆਪਣੀ ਅੱਖੀ ਆਪਣੀ ਵੋਟ ਦੀ ਤਸਦੀਕ ਕਰੋ।ਵੋਟਰ ਵੈਰੀਫਾਈਏਵਲ ਪੇਪਰ ਆਡਿਟ ਟਰੇਲ (vvpat, ਇਲੈਕਟਰੋਨਿਕ ਵੋਟਿੰਗ ਮਸ਼ੀਨ ਨਾਲ ਜੁੜੀ ਇਕ ਮਸ਼ੀਨ ਹੈ,ਜਿਸ ਦੇ ਰਾਹੀ ਵੋਟਰ ਦੀ ਤਸਦੀਕ ਕਰ ਸਕਦੇ ਹਨ ।ਇਸ ਮਸ਼ੀਨ ਰਾਹੀ ਵੋਟਰ ਲਗਭਗ 7 ਸੈਕਿੰਡ ਲਈ ਉਸ ਉਮੀਦਵਾਰ ਦਾ ਲੜੀ ਨੰਬਰ, ਨਾਮ ਅਤੇ ਚੋਣ ਨਿਸ਼ਾਨ ਵੇਖ ਸਕਦੇ ਹਨ, ਜਿਨ੍ਹਾ ਨੂੰ ਉਹਨਾ ਨੇ ਵੋਟ ਪਾਈ ਹੈ ।
ਉਹਨਾ ਨੇ ਸੇਵਾ ਕੇਂਦਰ ਵਿੱਚ ਆਏ ਵੀਰਾ ਅਤੇ ਭੈਣਾ ਨੂੰ ਜਾਗਰੂਕ ਕਰਦਿਆ ਕਿਹਾ (1) ਵੋਟ ਪਾਓ - ਈ . ਵੀ. ਐੱਮ. ਦੇ ਬੈਲਟ ਯੂਨਿਟ ਤੇ ਨੀਲਾ ਬਟਨ ਦਬਾਓ। (2) ਤਸਦੀਕ ਕਰੋ - ਵੀ .ਵੀ. ਪੀ. ਏ. ਟੀ. ਤੇ ਛਪੀ ਹੋਈ ਪਰਚੀ ਦੀ ਜਾਂਚ ਕਰੋ । (3) ਤਸੱਲੀ ਕਰੋ ਕਿ ਤੁਸੀ ਆਪਣੇ ਪਸੰਦ ਦੇ ਉਮੀਦਵਾਰ ਨੂੰ ਹੀ ਵੋਟ ਪਾਈ ਹੈ । ਇਸ ਮੌਕੇ ਸਤਨਾਮ ਸਲੋਹ ,ਰਾਮ ਸਰੂਪ ,ਸ਼ੁਰੂਆਤ ਦਾਸ ,ਡਮਰੂ ਲਾਲ ਜਿੰਦਰ , ਕਸਮੀਰ ਰਾਮ ,ਅਮਰਨਾਥ ਰਾਮਲਾਲ ,ਸੁਖਵਿੰਦਰ ਵੀਰਾ ਵਲੋ ਸਪੂਰਨ ਸਹਿਯੋਗ ਦਿੱਤਾ ਗਿਆ ।
