
ਚਲਦੀ ਕਾਰ 'ਚ ਲੱਗੀ ਅੱਗ, ਚਾਲਕ ਦਾ ਬਚਾਅ
ਪਟਿਆਲਾ, 8 ਜਨਵਰੀ - ਅੱਜ ਇਥੇ ਸ਼ੀਸ਼ ਮਹਿਲ ਕਲੋਨੀ ਨੇੜੇ ਚਲਦੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਪਰ ਇਸਦਾ ਚਾਲਕ ਵਾਲ ਵਾਲ ਬਚ ਗਿਆ। ਜਦੋਂ ਚਾਲਕ ਨੇ ਉਸਦੀ ਆਲਟੋ ਕਾਰ ਦੇ ਇੰਜਣ ਵਾਲੇ ਪਾਸਿਓਂ ਧੂੰਆਂ ਨਿਕਲਦਾ ਵੇਖਿਆ ਤਾਂ ਇਕਦਮ ਗੱਡੀ ਰੋਕੀ ਤੇ ਉਸ ਵਿੱਚੋਂ ਨਿਕਲ ਗਿਆ
ਪਟਿਆਲਾ, 8 ਜਨਵਰੀ - ਅੱਜ ਇਥੇ ਸ਼ੀਸ਼ ਮਹਿਲ ਕਲੋਨੀ ਨੇੜੇ ਚਲਦੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ ਪਰ ਇਸਦਾ ਚਾਲਕ ਵਾਲ ਵਾਲ ਬਚ ਗਿਆ। ਜਦੋਂ ਚਾਲਕ ਨੇ ਉਸਦੀ ਆਲਟੋ ਕਾਰ ਦੇ ਇੰਜਣ ਵਾਲੇ ਪਾਸਿਓਂ ਧੂੰਆਂ ਨਿਕਲਦਾ ਵੇਖਿਆ ਤਾਂ ਇਕਦਮ ਗੱਡੀ ਰੋਕੀ ਤੇ ਉਸ ਵਿੱਚੋਂ ਨਿਕਲ ਗਿਆ ਪਰ ਦੇਖਦੇ ਦੇਖਦੇ ਹੀ ਗੱਡੀ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ ਤੇ ਕੁਝ ਮਿੰਟਾਂ ਵਿੱਚ ਹੀ ਅੱਗ ਨੇ ਸਾਰੀ ਗੱਡੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਚਾਲਕ ਅਨੁਸਾਰ ਉਸਦਾ ਲਗਭਗ ਸਵਾ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
