
ਇਮਾਨਦਾਰ ਸਰਕਾਰ ਦਾ ਮੁੱਖ ਮੰਤਰੀ ਈ ਡੀ ਤੋਂ ਡਰਦਾ ਭੱਜਦਾ ਫਿਰ ਰਿਹਾ ਹੈ - ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ
ਸੜੋਆ - ਅੱਜ ਪਿੰਡ ਦਿਆਲਾਂ ਵਿਖੇ ਸੁਰਿੰਦਰ ਕੁਮਾਰ ਦੇ ਪੁੱਤਰ ਮਨਜਿੰਦਰ ਸਿੰਘ ਮਹੇ ਦੇ ਜਨਮ ਦਿਨ ਦੀ ਖੁਸ਼ੀ ਤੇ ਬੇਟੀ ਹਰਸ਼ਦੀਪ ਕੌਰ ਮਹੇ ਦੇ ਘਰ ਵਿੱਚ ਰੱਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਬਲਾਚੌਰ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ਼ ਤੌਰ ਤੇ ਵਧਾਈ ਦੇਣ ਪਹੁੰਚੇ।
ਸੜੋਆ - ਅੱਜ ਪਿੰਡ ਦਿਆਲਾਂ ਵਿਖੇ ਸੁਰਿੰਦਰ ਕੁਮਾਰ ਦੇ ਪੁੱਤਰ ਮਨਜਿੰਦਰ ਸਿੰਘ ਮਹੇ ਦੇ ਜਨਮ ਦਿਨ ਦੀ ਖੁਸ਼ੀ ਤੇ ਬੇਟੀ ਹਰਸ਼ਦੀਪ ਕੌਰ ਮਹੇ ਦੇ ਘਰ ਵਿੱਚ ਰੱਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਬਲਾਚੌਰ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ਼ ਤੌਰ ਤੇ ਵਧਾਈ ਦੇਣ ਪਹੁੰਚੇ।
ਇਸ ਮੌਕੇ ਤੇ ਉਹਨਾਂ ਜਾਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦਿੱਲੀ ਵਿਖੇ ਸ਼ਰਾਬ ਦੇ ਘੁਟਾਲੇ ਵਿੱਚ ਪਹਿਲਾਂ ਸੰਜੇ ਕੁਮਾਰ ਨੂੰ ਈ ਡੀ ਵਲੋਂ ਗ੍ਰਿਫਤਾਰ ਕਰਿਆ ਗਿਆ ਸੀ ਤੇ ਹੁਣ ਈ ਡੀ ਦੇ ਅਧਿਕਾਰੀ ਦਿੱਲੀ ਦੇ ਇਮਾਨਦਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਪੁੱਛਗਿੱਛ ਲਈ ਸੰਮਨ ਭੇਜ ਰਹੇ ਹਨ, ਪਰ ਮੁੱਖ ਮੰਤਰੀ ਡਰਦਾ ਮਾਰਾ ਭੱਜਦਾ ਜਾ ਰਿਹਾ ਹੈ ਤੇ ਕਦੇ ਧਿਆਨ ਲਾਉਣ ਦੇ ਬਹਾਨੇ ਤੇ ਕਦੀ ਕਿਸੇ ਹੋਰ ਬਹਾਨੇ ਪੇਸ਼ ਨਹੀਂ ਹੋ ਰਿਹਾ। ਉਸ ਨੂੰ ਡਰ ਹੈ ਕਿ ਕਿਤੇ ਈ ਡੀ ਜਾਂਚ ਏਜੰਸੀਆ ਵਾਲੇ ਗ੍ਰਿਫਤਾਰ ਹੀ ਨਾ ਕਰ ਲੈਣ।
ਮੰਗੂਪੁਰ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਮਾਨਦਾਰੀ ਦਾ ਢੋਲ ਪਿੱਟਣ ਵਾਲਿਆਂ ਦੇ ਬਹੁਤੇ ਮੰਤਰੀ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਉਲਝੇ ਪਏ ਹਨ। ਸਰਕਾਰ ਬਦਲਾਖੋਰੀ ਦੀ ਨੀਤੀ ਤੇ ਹੀ ਅੱਜ ਤੱਕ ਕੰਮ ਕਰ ਰਹੀ ਹੈ। ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲਿਆਂ ਦੇ ਰਾਜ ਵਿੱਚ ਨਸ਼ਾ ਪਹਿਲਾਂ ਨਾਲੋਂ ਕਈ ਗੁਣਾਂ ਵਧਣ ਨਾਲ ਕਤਲੋਗਾਰਤ ਤੇ ਲੁੱਟ ਖੋਹ ਦੀਆਂ ਘਟਨਾਵਾਂ ਬਹੁਤ ਜਿਆਦਾ ਵਧ ਗਈਆਂ ਹਨ।
ਸਰਕਾਰ ਨਿੱਤ ਦਿਨ ਦੇ ਖਰਚੇ ਪੂਰੇ ਕਰਨ ਲਈ ਕਮਾਈ ਵਧਾਉਣ ਦੀ ਬਜਾਏ ਕਰਜੇ ਚੁੱਕ ਕੇ ਡੰਗ ਟਪਾ ਰਹੀ ਹੈ। ਇਸ ਮੌਕੇ ਤੇ ਉਹਨਾਂ ਨਾਲ ਸਰਪੰਚ ਜਤਿੰਦਰ ਸਿੰਘ, ਸਾਬਕਾ ਸਰਪੰਚ ਮੋਹਣ ਸਿੰਘ, ਕੁਲਦੀਪ ਸਿੰਘ ਦਿਆਲ, ਅਵਤਾਰ ਸਿੰਘ, ਬਲਜਿੰਦਰ ਸਿੰਘ, ਮੋਹਣ ਸਿੰਘ, ਸਰਬਣ ਸਿੰਘ, ਅਵਤਾਰ ਸਿੰਘ ਸੈਕਟਰੀ, ਬਲਵੀਰ ਸਿੰਘ ਸੈਕਟਰੀ, ਜਤਿੰਦਰ ਸਿੰਘ ਲਾਡੀ, ਜਸਬੀਰ ਸਿੰਘ, ਕਰਨੈਲ ਸਿੰਘ, ਸ਼ਿੰਦਰਪਾਲ, ਨਿਰਮਲ ਸਿੰਘ ਮਹੇ, ਡਾਕਟਰ ਨਿਰਮਲ ਸਿੰਘ, ਪਟਵਾਰੀ ਹਰਚਰਨ ਸਿੰਘ ਤੇ ਕੁਲਦੀਪ ਸਿੰਘ ਵੀ ਮੌਜੂਦ ਸਨ।
