ਕਾਂਗਰਸ ਦੀ ਸਰਕਾਰ ਵੇਲੇ ਬੰਗਾ ਹਲਕੇ ਲਈ 100 ਕਰੋੜ ਦੀ ਗ੍ਰਾਂਟ ਦਿੱਤੀ ਗਈ ਸੀ - ਮਨੀਸ਼ ਤਿਵਾੜੀ

ਨਵਾਂਸ਼ਹਿਰ - ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵਿਧਾਨ ਸਭਾ ਹਲਕਾ ਬੰਗਾ ਦੇ ਵੱਖ-ਵੱਖ ਪਿੰਡਾਂ 'ਚ ਇਲਾਕਾ ਵਾਸੀਆਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦੇ ਯੋਗ ਹੱਲ ਦਾ ਭਰੋਸਾ ਦਿੱਤਾ। ਮਨੀਸ਼ ਤਿਵਾੜੀ ਨੇ ਤਿੰਨ ਪਿੰਡਾਂ ਨੂੰ 8 ਲੱਖ ਰੁਪਏ ਦੀ ਗ੍ਰਾਂਟ ਦੇਣ ਚੈਕ ਦਿੱਤੇ। ਤਿਵਾੜੀ ਨੇ ਦੱਸਿਆ ਕਿ ਬ ਗਾ ਹਲਕੇ ਲਈ ਪਿਛਲੀ ਕਾਂਗਰਸ ਸਰਕਾਰ ਨੇ 100 ਕਰੋੜ ਰੁਪਏ ਤੋਂ ਵਧ ਦੇ ਵਿਕਾਸ ਕਾਰਜ ਕਰਵਾਏ ਸਨ।

ਕਾਂਗਰਸ ਸਰਕਾਰ ਵੇਲੇ ਹੀ ਬਹਿਰਾਮ ਤੋਂ ਮੁਕੰਦਪੁਰ ਤੱਕ 10-9 ਕਿਲੋਮੀਟਰ ਸੜਕ ਲਈ 4,57 ਕਰੋੜ ਰੁਪਏ ਜਾਰੀ ਕੀਤੇ ਸਨ। ਉਹਨਾਂ ਆਖਿਆ ਕਿ ਕਾਂਗਰਸ ਕਦੇ ਫੋਕੇ ਦਾਅਵੇ ਨਹੀਂ ਕਰਦੀ ਸਗੋਂ ਪਹਿਲ ਦੇ ਆਧਾਰ ਤੇ ਸਦਾ ਹੀ ਵਿਕਾਸ ਦੀ ਰਾਜਨੀਤੀ ਕੀਤੀ ਹੈ। ਇਸ ਮੌਕੇ ਤੇ ਜਿਲ੍ਹਾ ਯੋਜਨਾ ਬੋਰਡ ਦੇ ੲਆਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਬਲਾਕ ਪ੍ਰਧਾਨ ਰਾਮ ਦਾਸ, ਕਮਲਜੀਤ ਬੰਗਾ ਜਿਲ੍ਹਾ ਪ੍ਰੀਸ਼ਦ ਮੈਂਬਰ, ਹਰਭਜਨ ਸਿੰਘ ਭਰੋਲੀ, ਰਘਵੀਰ ਬਿੱਲਾ, ਬਲਾਕ ਪ੍ਰਧਾਨ ਕੁਲਵਰਨ ਸਿੰਘ, ਸੋਖੀ ਰਾਮ ਬੱਜੋਂ, ਪੰਚ ਪਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਪੰਚ ਤੇ ਪੂਜਾ ਰਾਣੀ ਪੰਚ ਆਦਿ ਵੀ ਹਾਜ਼ਰ ਸਨ।