
ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ
ਨਵਾਂਸ਼ਹਿਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਤੇ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਨੇ ਤਪਨ ਇੰਡਸਟਰੀਜ਼, ਰੇਲ ਮਾਜਰਾ ਅਤੇ ਟਰਾਂਸਏਸ਼ੀਆ ਇੰਡੀਆ ਕੰਪਨੀ ਦੁਆਰਾ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਥੈਲੇਸੀਮੀਆ ਵਾਰਡ ਤੇ ਮੈਡੀਕਲ ਲੈਬ ਲਈ ਡੋਨੇਟ ਕੀਤੇ ਗਏ ਮੈਡੀਕਲ ਸਾਜੋ-ਸਮਾਨ ਦਾ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਉਦਘਾਟਨ ਕੀਤਾ।
ਨਵਾਂਸ਼ਹਿਰ, ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਤੇ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਨੇ ਤਪਨ ਇੰਡਸਟਰੀਜ਼, ਰੇਲ ਮਾਜਰਾ ਅਤੇ ਟਰਾਂਸਏਸ਼ੀਆ ਇੰਡੀਆ ਕੰਪਨੀ ਦੁਆਰਾ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਥੈਲੇਸੀਮੀਆ ਵਾਰਡ ਤੇ ਮੈਡੀਕਲ ਲੈਬ ਲਈ ਡੋਨੇਟ ਕੀਤੇ ਗਏ ਮੈਡੀਕਲ ਸਾਜੋ-ਸਮਾਨ ਦਾ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਉਦਘਾਟਨ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਮੈਡੀਕਲ ਸਾਜੋ-ਸਮਾਨ ਦੇ ਸਥਾਪਿਤ ਹੋਣ ਨਾਲ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਚ ਇਲਾਜ ਲਈ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਨਵੀਆਂ ਮਸ਼ੀਨਾਂ ਸਥਾਪਿਤ ਹੋਣ ਨਾਲ ਮਰੀਜ਼ਾਂ ਨੂੰ ਹੋਰ ਵੀ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਤਪਨ ਇੰਡਸਟਰੀਜ਼, ਰੇਲ ਮਾਜਰਾ ਅਤੇ ਟਰਾਂਸਏਸ਼ੀਆ ਇੰਡੀਆ ਕੰਪਨੀ ਦੇ ਪ੍ਰਤੀਨਿੱਧੀਆਂ ਦਾ ਇਸ ਨਿਰਸਵਾਰਥ ਸੇਵਾ ਲਈ ਤਹਿ ਦਿਲੋੰ ਧੰਨਵਾਦ ਵੀ ਕੀਤਾ।
ਇਸੇ ਦੌਰਾਨ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਥੈਲੇਸੀਮੀਆ ਨੂੰ ਸਮਝਣ ਦੇ ਮਹੱਤਵਪੂਰਨ ਪਹਿਲੂਆਂ 'ਤੇ ਚਾਨਣਾ ਪਾਉਂਦੇ ਹੋਏ ਬਿਮਾਰੀ ਤੋਂ ਬਚਾਅ, ਕਾਰਨ, ਲੱਛਣ ਅਤੇ ਇਲਾਜ ਪ੍ਰਬੰਧਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਇਹ ਮੈਡੀਕਲ ਸਾਜੋ-ਸਮਾਨ ਦਾ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਚ ਇਲਾਜ ਲਈ ਆਉਣ ਵਾਲੇ ਲੋੜਵੰਦ ਮਰੀਜ਼ਾਂ ਨੂੰ ਵੱਡਾ ਫਾਇਦਾ ਮਿਲੇਗਾ, ਕਿਉਂਕਿ ਇਨ੍ਹਾਂ ਨਾਲ ਘੱਟ ਸਟਾਫ ਅਤੇ ਘੱਟ ਸਮੇਂ ਵਿਚ ਵੱਧ ਤੋਂ ਵੱਧ ਟੈਸਟ ਕੀਤੇ ਜਾ ਸਕਦੇ ਹਨ।
ਸਿਵਲ ਸਰਜਨ ਨੇ ਦੱਸਿਆ ਕਿ ਥੈਲੇਸੀਮੀਆ ਇੱਕ ਜੈਨੇਟਿਕ ਬਿਮਾਰੀ ਹੈ, ਜਿਸ ਵਿੱਚ ਪੀੜਤ ਦੇ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਦਾ ਉਤਪਾਦਨ ਬੰਦ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਇਸ ਬਿਮਾਰੀ ਵਿੱਚ ਪੀੜਤ ਨੂੰ ਹਰ 15-20 ਦਿਨਾਂ ਬਾਅਦ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਬਿਮਾਰੀ ਦੇ ਵਧਣ ਦਾ ਮੁੱਖ ਕਾਰਨ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ।
ਡਾ. ਕੌਰ ਨੇ ਦੱਸਿਆ ਕਿ ਦੇਸ਼ ਵਿੱਚ ਹਰ ਸਾਲ ਥੈਲੇਸੀਮੀਆ ਦੇ 10 ਹਜ਼ਾਰ ਤੋਂ ਵੱਧ ਬਾਲ ਮਰੀਜ਼ਾਂ ਦੀ ਪਛਾਣ ਹੁੰਦੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਇਸ ਦੇ ਇਲਾਜ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਦੌਰਾਨ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਸਤਵਿੰਦਰਪਾਲ ਸਿੰਘ ਨੇ ਦੱਸਿਆ ਕਿ ਤਪਨ ਇੰਡਸਟਰੀਜ਼, ਰੇਲ ਮਾਜਰਾ ਨੇ ਅੱਜ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਸਿਵਲ ਹਸਪਤਾਲ, ਨਵਾਂਸ਼ਹਿਰ ਦੇ ਥੈਲੇਸੀਮੀਆ ਵਾਰਡ ਨੂੰ ਜ਼ਰੂਰੀ ਮੈਡੀਕਲ ਸਾਜੋ-ਸਮਾਨ ਡੋਨੇਟ ਕੀਤਾ, ਜਿਸ ਵਿਚ ਤਿੰਨ ਵਿਸ਼ੇਸ਼ ਬੈੱਡ, ਇਕ ਐੱਲ.ਈ.ਡੀ., ਇਕ ਕੰਪਿਊਟਰ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਟਰਾਂਸਏਸ਼ੀਆ ਇੰਡੀਆ ਕੰਪਨੀ ਨੇ ਹਸਪਤਾਲ ਦੀ ਮੈਡੀਕਲ ਲੈਬ ਨੂੰ 4 ਲੈਬ ਮਸ਼ੀਨਾਂ ਦਾਨ ਕੀਤੀਆਂ, ਜਿਨ੍ਹਾਂ ਵਿਚ ਸੀ.ਬੀ.ਸੀ. ਮਸ਼ੀਨ, ਫੂਲੀ ਆਟੋ ਐਨਾਲਾਈਜਰ, ਈ.ਐੱਸ.ਆਰ, ਐਨਾਲਾਈਜਰ, ਯੂਰਿਨ ਐਲਾਨਲਾਈਜਰ ਸ਼ਾਮਲ ਹਨ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ ਰੇਨੂੰ ਅਗਰਵਾਲ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
