"ਉਪਕਾਰ ਕੋਆਰਡੀਨੇਸ਼ਨ ਸੋਸਾਇਟੀ" ਜਨਵਰੀ ਵਿੱਚ ਧੀਆਂ ਦੀਆਂ ਲੋਹੜੀਆਂ ਦੇ ਪ੍ਰੋਗਰਾਮਾਂ ਵਿੱਚ ਸਰਗਰਮ ਸਹਿਯੋਗ ਕਰੇਗੀ।
ਨਵਾਂ ਸ਼ਹਿਰ - ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੀ ਵਿਸ਼ੇਸ਼ ਮੀਟਿੰਗ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਜਸਪਾਲ ਸਿੰਘ ਗਿੱਦਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਮਾ. ਨਰਿੰਦਰ ਸਿੰਘ ਭਾਰਟਾ ਸਕੱਤਰ ਨੇ ਨਵੇਂ ਸਾਲ ਦੀਆਂ ਵਧਾਈਆਂ ਸਾਂਝੀਆਂ ਕਰਨ ਉਪ੍ਰੰਤ ਤਜਵੀਜ਼ ਪੇਸ਼ ਕੀਤੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵ-ਜਨਮੀਆਂ ਧੀਆਂ ਦੀ ਲੋਹੜੀ ਪਾਉਣ ਵਾਲ੍ਹੀਆਂ ਸੰਸਥਾਵਾਂ “ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ” ਅਤੇ “ਪਿਆਰਾ ਸਿੰਘ ਤ੍ਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਸੁੱਜੋਂ” ਦੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਜੋ ਸੱਦਾ ਪ੍ਰਾਪਤ ਹੋਇਆ ਹੈ ਉਹਨਾਂ ਵਿੱਚ ਸਰਗਰਮ ਸ਼ਮੂਲੀਅਤ ਕੀਤੀ ਜਾਵੇ।

ਇਸ ਤਜਵੀਜ਼ ਨੂੰ ਸਰਵਸੰਮਤੀ ਨਾਲ੍ਹ ਪ੍ਰਵਾਨ ਕੀਤਾ ਗਿਆ। ਇਸ ਅਨੁਸਾਰ 08 ਜਨਵਰੀ- ਪਿੰਡ ਸੂਰਾਂਪੁਰ 11ਵਜੇ, ਇਸੇ ਦਿਨ ਪਿੰਡ ਲਧਾਣਾ ਉਚਾ 3 ਵਜੇ, 9 ਜਨਵਰੀ- ਪਿੰਡ ਸੁੱਜੋਂ ,10 ਜਨਵਰੀ -ਪਿਡ ਪੱਦੀ ਮੱਠ ਵਾਲ੍ਹੀ , 11 ਜਨਵਰੀ ਪਿੰਡ ਪੋਸੀ, 12 ਜਨਵਰੀ ਦੁਪਹਿਰ ਤੋਂ ਪਹਿਲਾਂ ਪਿੰਡ ਐਮਾਂ ਜੱਟਾਂ , 12 ਜਨਵਰੀ ਬਾਅਦ ਦੁਪਹਿਰ ਪਿੰਡ ਪਠਲਾਵਾ ਅਤੇ ਪਿੰਡ ਗੁਜਰਪੁਰ ਖੁਰਦ ਦੀਆਂ ਧੀਆਂ ਦੀ ਲੋਹੜੀ ਸਾਂਝੇ ਤੌਰ ਤੇ ਪਿੰਡ ਪਠਲਾਵਾ ਦੀ ‘ਵਾਰੀਆ ਪਾਰਕ’ ਵਿੱਚ ਪਾਈ ਜਾਵੇਗੀ। ਉਪਕਾਰ ਸੋਸਾਇਟੀ ਮੈਂਬਰਜ਼ ਵਿਸ਼ੇਸ ਵਹੀਕਲ ਰਾਹੀਂ ਬੀ.ਡੀ.ਸੀ ਤੋਂ ਰਵਾਨਾ ਹੋਇਆ ਕਰਨਗੇ। ਇਹਨਾਂ ਲੋਹੜੀਆਂ ਵਿੱਚ ਨਵ-ਜਨਮੀਆਂ ਬੱਚੀਆਂ ਲਈ ਏਕ ਨੂਰ ਸੰਸਥਾ ਵਲੋਂ ਵਿਸ਼ੇਸ਼ ਤੋਹਫ਼ੇ, ਗਰਮ ਕੰਬਲ੍ਹ, ਪ੍ਰੀਵਾਰਾਂ ਲਈ ਰਿਉੜੀਆਂ,ਮੂੰਗਫਲ੍ਹੀਆਂ ਆਦਿ ਤਕਸੀਮ ਕੀਤੇ ਜਾਂਦੇ ਹਨ। ਪਿੰਡ ਸੁੱਜੋਂ ਵਿਖੇ ਇੱਕਵੰਜਾ ਸੌ ਰੁਪਏ ਦਾ ਸ਼ਗਨ ਵੀ ਪਾਇਆ ਜਾਂਦਾ ਹੈ।
ਇੱਕ ਹੋਰ ਮਤੇ ਰਾਹੀਂ ਫੈਸਲਾ ਲਿਆ ਗਿਆ ਕਿ ਸਮਾਜਿਕ ਬੁਰਾਈਆਂ-ਨਸ਼ਿਆਂ ਦੀ ਬੁਰਾਈ ਅਤੇ ਅਣ-ਜੰਮੀਆਂ ਬੱਚੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਦੀ ਮਾਨਸਿਕਤਾ ਵਿਰੁੱਧ ਜਾਗਰੂਕਤਾ ਸੈਮੀਨਾਰ, ਭਾਸ਼ਨ ਪ੍ਰਤੀਯੋਗਤਾਵਾਂ, ਸਪੋਟ ਪੇਂਟਿੰਗ ਮੁਕਾਬਲੇ, ਲੋਕ-ਤਿਓਹਾਰਾਂ, ਸਭਿਆਚਾਰਕ ਪ੍ਰੋਗਰਾਮਾਂ ਅਤੇ ਨਾਟਕਾਂ ਰਾਹੀਂ ਜਾਗਰੂਕਤਾ ਪ੍ਰੋਜੈਕਟ ਅਯੋਜਿਤ ਕਰੇਗੀ। ਇਸ ਮੌਕੇ ਸ੍ਰੀ ਜੇ ਐਸ ਗਿੱਦਾ, ਸ੍ਰੀ ਨਰਿੰਦਰ ਸਿੰਘ ਭਾਰਟਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਡਾ: ਅਵਤਾਰ ਸਿੰਘ ਦੇਣੋਵਾਲ ਕਲਾਂ, ਸ੍ਰੀ ਨਰਿੰਦਰਪਾਲ, ਸ. ਬਿਕਰਮਜੀਤ ਸਿੰਘ, ਸ੍ਰੀਮਤੀ ਰਾਜਿੰਦਰ ਕੌਰ ਗਿੱਦਾ ਅਤੇ ਸ੍ਰੀਮਤੀ ਜਯੋਤੀ ਬੱਗਾ ਹਾਜ਼ਰ ਸਨ।