ਹੁਸ਼ਿਆਰਪੁਰ ਦੇ ਜਿਲ੍ਹਾ ਹਸਪਤਾਲ ਨੇ ਸੂਬੇ ਭਰ ਚੋਂ ਕੀਤਾ ਦੂਜਾ ਸਥਾਨ ਹਾਸਿਲ - ਡਾਕਟਰ ਸਵਾਤੀ
ਹੁਸ਼ਿਆਰਪੁਰ - ਸਰਕਾਰ ਵਲੋਂ 2015 ਵਿਚ ਚਲਾਏ ਗਏ ਸਵੱਛ ਭਾਰਤ ਮਿਸ਼ਨ ਤਹਿਤ ਸਿਹਤ ਸੰਸਥਾਵਾਂ ਅੰਦਰ ਕਾਇਆ ਕਲਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਸਰਕਾਰੀ ਸਿਹਤ ਸੰਸਥਾਵਾਂ ਅੰਦਰ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ ਨੇ ਦੱਸਿਆ ਕਿ ਸਾਲ 2023-24 ਦੌਰਾਨ ਕਾਇਆ ਕਲਪ ਪ੍ਰੋਗਰਾਮ ਅਧੀਨ ਜ਼ਿਲਾ ਹਸਪਤਾਲ ਨੇ 89.10% ਅੰਕ ਪ੍ਰਾਪਤ ਕਰਕੇ ਸੂਬੇ ਭਰ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ।

ਡਾ ਸਵਾਤੀ ਨੇ ਦੱਸਿਆ ਕਿ ਕਾਇਆ ਕਲਪ ਦੀ ਚੈਕਿੰਗ ਦੌਰਾਨ ਹਸਪਤਾਲ ਦੇ ਸਾਰੇ ਵਿਭਾਗਾਂ ਜਿਵੇਂ ਕਿ ਐਮਰਜੈਂਸੀ , ਬਲੱਡ ਬੈਂਕ ,ਐਮ ਸੀ ਐਚ ਵਿੰਗ, ਲੈਬਾਰਟਰੀ, ਰੇਡੀਓਲੌਜੀ ਅਤੇ ਵਾਰਡਾਂ ਦੀ ਚੈਕਿੰਗ 300 ਚੈੱਕ ਪੁਆਇੰਟਸ ਦੇ ਆਧਾਰ ਤੇ ਕੀਤੀ ਜਾਂਦੀ ਹੈ। 2012 ਵਿਚ ਇਕੋ ਫਰੈਂਡਲੀ ਚੈੱਕ ਲਿਸਟ ਵੀ ਕਾਇਆ ਕਲਪ ਪ੍ਰੋਗਰਾਮ ਨਾਲ ਜੋੜੀ ਗਈ ਜਿਸ ਵਿੱਚੋਂ ਜ਼ਿਲਾ ਹਸਪਤਾਲ ਹੁਸ਼ਿਆਰਪੁਰ ਨੇ 91.43% ਅੰਕ ਹਾਸਲ ਕੀਤੇ। ਇਸ ਪ੍ਰੋਗਰਾਮ ਅਧੀਨ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਹਸਪਤਾਲ ਦੀ ਸਾਫ ਸਫ਼ਾਈ, ਰਿਕਾਰਡਜ਼ ਦੀ ਸਾਂਭ ਸੰਭਾਲ, ਬਾਇਓ ਮੈਡੀਕਲ ਵੇਸਟ ਦਾ ਨਿਪਟਾਰਾ ਅਤੇ ਬਿਜਲੀ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਸਰਕਾਰੀ ਹਸਪਤਾਲਾਂ ਵਿਚ ਪ੍ਰਾਈਵੇਟ ਹਸਪਤਾਲਾਂ ਦੇ ਬਰਾਬਰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀ ਇਹ ਵਿਸ਼ੇਸ਼ ਪਹਿਲਕਦਮੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ ਮਨਮੋਹਨ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਦੀ ਇਹ ਅਚੀਵਮੈਂਟ ਪਿੱਛੇ ਹਸਪਤਾਲ ਦੇ ਸਮੂਹ ਸਟਾਫ ਦੀ ਅਣਥੱਕ ਮਿਹਨਤ ਅਤੇ ਆਪਣੀ ਡਿਊਟੀ ਪ੍ਰਤੀ ਸਮਰਪਣ ਹੈ। ਇਸ ਮੌਕੇ ਏ ਐਚ ਏ ਡਾ ਸ਼ਿਪਰਾ ਅਤੇ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ ।