ਨਵੇਂ ਸਾਲ 2024 ਦੀ ਆਮਦ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਤਸਵੀਰ ਅੱਗੇ ਪ੍ਰਣਾਮ ਕਰਕੇ ਉਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਕੀਤਾ ਪ੍ਰਣ
ਮਾਹਿਲਪੁਰ, (1 ਜਨਵਰੀ ) - ਨਵੇ ਸਾਲ 2024 ਦੀ ਆਮਦ ਨੂੰ ਮੁੱਖ ਰੱਖਦੇ ਹੋਏ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਤਥਾਗਤ ਭਗਵਾਨ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੀਆਂ ਤਸਵੀਰਾਂ ਅੱਗੇ ਗਿਆਨ ਦੇ ਪ੍ਰਤੀਕ ਵਜੋਂ ਮੋਮਬੱਤੀ ਅਤੇ ਅਗਰਬੱਤੀ ਜਗਾਈ ਗਈl ਇਸ ਤੋਂ ਬਾਅਦ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਤਥਾਗਤ ਭਗਵਾਨ ਬੁੱਧ ਅਤੇ ਬਾਬਾ ਸਾਹਿਬ ਅੰਬੇਡਕਰ ਦੁਆਰਾ ਦਰਸਾਏ ਗਏ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ ਗਿਆ।

ਇਸ ਮੌਕੇ ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿ.ਮਾਹਿਲਪੁਰ, ਕਮਲਜੀਤ ਕੌਰ ਸਾਬਕਾ ਸਰਪੰਚ ਮਹਿਮਦੋਵਾਲ, ਸੁਆਮੀ ਰਜਿੰਦਰ ਰਾਣਾ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਮੁਲਾਜ਼ਮ,ਰੇਖਾ ਰਾਣੀ, ਤਰਸੇਮ ਕੌਰ, ਦੀਆ, ਜੈਸਮੀਨ, ਛੀਨਾ, ਪੰਕਜ ਕੁਮਾਰ, ਆਦਿ ਹਾਜ਼ਰ ਸਨl ਇਸ ਮੌਕੇ ਜੈਸਮੀਨ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆl ਸਾਰਿਆਂ ਨੇ ਰਲ ਮਿਲ ਕੇ ਚਾਹ ਪਾਣੀ ਛਕਿਆ ਤੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂl ਇਸ ਮੌਕੇ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਕੁੜੀਆਂ ਦੀ ਲੋਹੜੀ 'ਬੇਟੀ ਬੇਟਾ ਸਮਾਨਤਾ ਦਿਵਸ' 12 ਜਨਵਰੀ 2024 ਦਿਨ ਸ਼ੁਕਰਵਾਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆlਇਸ ਮੌਕੇ ਨਵ ਜਨਮੀਆਂ ਲੜਕੀਆਂ ਅਤੇ ਲੜਕਿਆਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਜਾਵੇਗਾl ਨਿਰਵਾਣੁ ਕੁਟੀਆ ਦੇ ਪ੍ਰਬੰਧਕਾਂ ਅਨੁਸਾਰ ਕੁੜੀਆਂ ਦੀ ਲੋਹੜੀ (ਬੇਟਾ ਬੇਟੀ ਸਮਾਨਤਾ ਦਿਵਸ) ਕਰਵਾਉਣ ਦਾ ਮੁੱਖ ਮਨੋਰਥ ਲੜਕੀਆਂ ਨੂੰ ਵੀ ਲੜਕਿਆਂ ਵਾਂਗ ਅੱਗੇ ਵਧਣ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਦਾ ਸੰਦੇਸ਼ ਦੇਣਾ ਹੈl