ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਨ ਵਾਲੇ ਦੋ ਗੈਂਗਸਟਰ ਪਟਿਆਲਾ 'ਚ ਕਾਬੂ
ਪਟਿਆਲਾ, 1 ਜਨਵਰੀ - ਸੀ ਆਈ ਏ ਸਟਾਫ ਪਟਿਆਲਾ ਨੇ ਸਿਵਲ ਲਾਈਨ ਥਾਣਾ ਅਤੇ ਮਾਡਲ ਟਾਊਨ ਪੁਲਿਸ ਚੌਕੀ ਦੀ ਮਦਦ ਨਾਲ ਲਾਰੈਂਸ ਬਿਸ਼ਨੋਈ ਗੈਂਗ ਲਈ ਪੰਜਾਬ ਵਿੱਚ ਕਤਲ ਤੇ ਫਿਰੌਤੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਐਸ ਐਸ ਪੀ ਪਟਿਆਲਾ ਵਰੁਣ ਸ਼ਰਮਾ ਨੇ ਅੱਜ ਇਹ ਜਾਣਕਾਰੀ ਮੀਡੀਆ ਨੂੰ ਦਿੰਦਿਆਂ ਦੱਸਿਆ ਕਿ ਸੰਦੀਪ ਸਿੰਘ ਸਿੱਪਾ ਵਾਸੀ ਸਿਉਣਾ (ਪਟਿਆਲਾ) ਤੇ ਮੋਗਾ ਦਾ ਬੇਅੰਤ ਸਿੰਘ ਕਾਫ਼ੀ ਦੇਰ ਤੋਂ ਵਾਂਟਡ ਸਨ ਜਿਨ੍ਹਾਂ ਨੂੰ .32 ਬੋਰ ਦੇ ਦੋ ਪਿਸਤੌਲਾਂ, 315 ਬੋਰ ਦੇ ਇੱਕ ਦੇਸੀ ਕੱਟੇ ਅਤੇ 10 ਜ਼ਿੰਦਾ ਕਾਰਤੂਸਾਂ ਸਮੇਤ ਸੈਂਚਰੀ ਐਨਕਲੇਵ 'ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ ਐਸ ਪੀ ਨੇ ਹੋਰ ਦੱਸਿਆ ਕਿ ਬਿਸ਼ਨੋਈ ਦੇ ਕਹਿਣ 'ਤੇ ਵਿਦੇਸ਼ ਵਿੱਚ ਬੈਠੇ ਜਗਦੀਪ ਜੱਗਾ ਦੇ ਇਸ਼ਾਰੇ 'ਤੇ ਇਹ ਦੋਵੇਂ ਕੋਈ ਵਾਰਦਾਤ ਕਰਨ ਪਹੁੰਚੇ ਸਨ। ਇਨ੍ਹਾਂ ਦੋਵਾਂ ਨੇ ਹੀ ਮੋਗਾ ਦੇ ਧੂਰਕੋਟ ਵਿਖੇ ਹਰਵਿੰਦਰ ਸਿੰਘ ਬਿੰਦਰੂ 'ਤੇ ਜਾਨ ਲੇਵਾ ਹਮਲਾ ਕਰਦੇ ਹੋਏ ਫਾਇਰਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਗਦੀਪ ਜੱਗਾ ਧੂਰਕੋਟ 'ਤੇ ਦਸ ਕੇਸ ਦਰਜ ਹਨ। ਸੰਦੀਪ ਸਿੱਪਾ ਵਿਰੁੱਧ ਪਟਿਆਲਾ 'ਚ 3 ਐੱਫ ਆਈ ਆਰ ਦਰਜ ਹਨ।