ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸ਼ਿਵ ਸੈਨਾ ਪੰਜਾਬ ਪ੍ਰਧਾਨ ਰਣਜੀਤ ਰਾਣਾ ਤੇ ਸਾਥੀ ਕੀਤੇ ਨਜ਼ਰਬੰਦ - ਸਾਹਿਲ ਦੱਤਾ

ਹੁਸ਼ਿਆਰਪੁਰ - ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲਾ ਕਾਰਜਕਾਰੀ ਪ੍ਰਧਾਨ ਸਾਹਿਲ ਦੱਤਾ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਗਿਆ ਕਿ ਪਿਛਲੇ ਦਿਨੀ ਪੰਜਾਬ ਪ੍ਰਧਾਨ ਹਰੀਸ਼ ਸਿੰਗਲਾ ਦੀ ਤਰਫੋਂ ਇਕ ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦੇ ਐਲਾਨ ਕੀਤਾ ਸੀ, ਜਿਸ ਬਾਬਤ ਅੱਜ ਕੋਠੀ ਦਾ ਘਿਰਾਓ ਕਰਨ ਜਾ ਰਹੇ ਸ਼ਿਵ ਸੈਨਾ ਬਾਲ ਠਾਕਰੇ ਦੇ ਆਗੂ ਰਣਜੀਤ ਰਾਣਾ, ਸੋਨੂੰ ਸੂਦ, ਰਾਜਿੰਦਰ ਕੁਮਾਰ, ਪਰਮਜੀਤ ਪਾਲਾ, ਸੁਖਵਿੰਦਰ ਪਿੰਕਾ ਨੂੰ ਅੱਜ ਸਵੇਰੇ ਸਿਟੀ ਪੁਲਿਸ ਵੱਲੋਂ ਥਾਣਾ ਪ੍ਰਭਾਰੀ ਸੰਜੀਵਨ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸ਼ਿਵਸੈਨਾ ਬਾਲ ਠਾਕਰੇ ਦੇ ਦਫਤਰ ਕਮੇਟੀ ਬਾਜ਼ਾਰ ਵਿਖੇ ਹਾਊਸ ਅਰੈਸਟ ਕਰ ਲਿਆ।

 ਦੁਪਹਿਰ ਬਾਅਦ ਪੁਲਿਸ ਦਾ ਪਹਿਰਾ ਹਟਣ ਤੋਂ ਬਾਅਦ ਸ਼ਿਵ ਸੈਨਾ ਬਾਲ ਠਾਕਰੇ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਰਣਜੀਤ ਰਾਣਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਦੇ ਵਕ਼ਤ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਸਨ ਅਤੇ ਆਮ ਆਦਮੀ ਪਾਰਟੀ ਅੱਜ ਤੱਕ ਆਪਣੇ ਕੀਤੇ ਹੋਏ ਵਾਅਦਿਆਂ ਤੇ ਖਰੀ ਨਹੀਂ ਉਤਰੀ ਇਹਨਾਂ ਮੁੱਦਿਆਂ ਨੂੰ ਲੈ ਕੇ ਸ਼ਿਵ ਸੈਨਾ ਬਾਲ ਠਾਕਰੇ ਸ਼ਿੰਦੇ ਗਰੁੱਪ ਦੇ ਐਲਾਨ ਤੋਂ ਘਾਬਰੀ ਸਰਕਾਰ ਨੇ ਪੰਜਾਬ ਪ੍ਰਧਾਨ ਹਰੀ ਸਿੰਗਲਾ ਨੂੰ ਅਤੇ ਪੰਜਾਬ ਦੇ ਵੱਖ ਵੱਖ ਜਿਲਿਆਂ ਵਿੱਚ ਸ਼ਿਵਸੈਨਾ ਨੇਤਾਵਾਂ ਨੂੰ ਗਿਰਫ਼ਤਾਰ ਕਰਕੇ ਲੋਕਾਂ ਦੇ ਬੁਨਿਆਦੀ ਹੱਕਾਂ ਨਾਲ ਧੱਕਾ ਕੀਤਾ ਹੈ। ਜਿਸ ਦੀ ਸਖਤ ਤੋਂ ਸਖਤ ਨਿਖੇਧੀ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਜਨਤਾ ਨਾਲ ਕੀਤੇ ਝੂਠੇ ਵਾਅਦਿਆਂ ਦਾ ਜਵਾਬ ਪੰਜਾਬ ਦੀ ਜਨਤਾ ਜਰੂਰ ਦੇਵੇਗੀ ਤੇ ਗ੍ਰਿਫਤਾਰੀਆਂ ਤੋਂ ਨਾਂ ਡਰਦੇ ਹੋਏ ਸ਼ਿਵ ਸੈਨਿਕ ਇਹਨਾਂ ਵਾਅਦਿਆਂ ਨੂੰ ਪੂਰਾ ਕਰਵਾਉਣ ਵਾਸਤੇ ਆਪਣਾ ਅੰਦੋਲਨ ਜਾਰੀ ਰੱਖਣਗੇ।