ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵਿਚੋਂ ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਭਾਲ ਲਈ ਵਿਸ਼ੇਸ਼ ਮੁਹਿੰਮ ਅੱਜ ਤੋਂ
ਪਟਿਆਲਾ, 1 ਜਨਵਰੀ - ਸਰਕਾਰੀ ਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ 12ਵੀਂ ਤਕ ਦੀ ਪੜਾਈ ਕਰ ਰਹੇ ਬੱਚਿਆਂ ਵਿਚੋਂ ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਭਾਲ ਕਰਨ ਜ਼ਿਲ੍ਹੇ ਭਰ ਵਿੱਚ 2 ਜਨਵਰੀ ਤੋਂ 9 ਜਨਵਰੀ ਤਕ ਹਫਤਾ ਭਰ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ । ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸਹਾਇਕ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਜਤਿੰਦਰ ਕਾਂਸਲ ਵੱਲੋਂ ਅੰਧਰਾਤਾ ਰੋਕੂ ਪ੍ਰੋਗਰਾਮ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਡਾ. ਐਸ.ਜੇ. ਸਿੰਘ ਦੀ ਦੇਖ ਰੇਖ ਵਿੱਚ ਜ਼ਿਲ੍ਹਾ ਨੋਡਲ ਅਫਸਰ ਸਕੂਲ ਹੈਲਥ ਅਤੇ ਜ਼ਿਲ਼੍ਹੇ ਦੇ ਅਪਥਾਲਮਿਕ ਅਫਸਰਾਂ ਦੀ ਇੱਕ ਮੀਟਿੰਗ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਸਿਹਤ ਵਿਭਾਗ ਦਾ ਇੱਕ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਸਕੂਲਾਂ ਵਿੱਚ ਪੜਦੇ ਬੱਚਿਆਂ ਵਿਚੋਂ ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਪਹਿਲ ਦੇ ਅਧਾਰ 'ਤੇ ਚੋਣ ਕਰਕੇ ਉਹਨਾਂ ਨੂੰ ਸਮੇਂ ਸਿਰ ਨਿਗ੍ਹਾ ਦੀਆਂ ਐਨਕਾਂ ਦਿੱਤੀਆਂ ਜਾਣਗੀਆਂ ਤਾਂ ਜੋ ਇਹਨਾਂ ਬੱਚਿਆਂ ਦੀ ਪੜਾਈ ਦਾ ਕੋਈ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ ਪਹਿਲੇ ਫੇਜ਼ ਵਿੱਚ ਜ਼ਿਲ੍ਹੇ ਦੇ ਪਟਿਆਲਾ ਅਰਬਨ ਅਤੇ ਰੂਰਲ ਏਰੀਏ ਦੇ 17 ਦੇ ਕਰੀਬ ਸਰਕਾਰੀ ਤੇ ਮਾਨਤਾ ਪ੍ਰਾਪਤ ਹਾਈ ਤੇ ਹਾਇਰ ਸੈਕੰਡਰੀ ਸਕੂਲਾਂ ਦੀ ਚੋਣ ਕੀਤੀ ਗਈ ਹੈ ਜਿਹਨਾਂ ਦੇ 15000 ਦੇ ਕਰੀਬ ਵਿਦਿਆਰਥੀਆਂ ਨੂੰ ਕਵਰ ਕੀਤਾ ਜਾਵੇਗਾ। ਨੋਡਲ ਅਫਸਰ ਡਾ. ਐਸ.ਜੇ.ਸਿੰਘ ਨੇ ਕਿਹਾ ਕਿ ਬੱਚਿਆਂ ਦੀ ਅੱਖਾਂ ਦੀ ਸਕਰੀਨਿੰਗ ਕਰਕੇ ਘੱਟ ਨਿਗ੍ਹਾ ਵਾਲੇ ਬੱਚਿਆਂ ਦੀ ਪਛਾਣ ਕਰਨ ਲਈ 6 ਆਰ.ਬੀ.ਐਸ.ਕੇ. ਟੀਮਾਂ ਅਤੇ 9 ਅਪਥਾਲਮਿਕ ਅਫਸਰਾ ਦੀ ਡਿਉਟੀ ਲਗਾਈ ਗਈ ਹੈ ਜੋ ਕਿ ਹਫਤਾ ਭਰ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਅੱਖਾਂ ਦੀ ਸਕਰੀਨਿੰਗ ਕਰਨਗੇ ਅਤੇ ਘੱਟ ਨਿਗ੍ਹਾ ਵਾਲੇ ਬੱਚਿਆਂ ਦੀਆਂ ਐਨਕਾ ਦੇ ਨੰਬਰਾ ਸਬੰਧੀ ਲਿਸਟ ਤਿਆਰ ਕਰਨਗੇ ਤਾਂ ਜੋ ਉਹਨਾਂ ਘੱਟ ਨਿਗ੍ਹਾ ਵਾਲੇ ਬੱਚਿਆਂ ਨੂੰ ਜਲਦ ਮੁਫਤ ਐਨਕਾਂ ਦਿੱਤੀਆਂ ਜਾ ਸਕਣ। ਇਸ ਮੌਕੇ ਸਕੂਲ ਹੈਲਥ ਦੇ ਜ਼ਿਲ਼ਾ ਨੋਡਲ ਅਫਸਰ ਡਾ. ਗੁਰਪ੍ਰੀਤ ਕੌਰ, ਡਾ. ਅਸ਼ੀਸ਼ ਕੁਮਾਰ, ਨੋਡਲ ਅਫਸਰ ਸ਼ਕਤੀ ਖੰਨਾ ਅਤੇ ਜ਼ਿਲ੍ਹੇ ਦੇ ਸਮੂਹ ਅਪਥਾਲਮਿਕ ਅਫਸਰ ਹਾਜ਼ਰ ਸਨ।