ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਡਿਪਟੀ ਕਮਿਸ਼ਨਰ
ਨਵਾਂਸ਼ਹਿਰ - ਭਾਰਤ ਸਰਕਾਰ ਵੱਲੋਂ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ’ਤਹਿਤ ਕਿਸਾਨਾਂ ਨੂੰ ਸਾਲ ਦੌਰਾਨ 6 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਲੈ ਰਹੇ ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨਾਂ ਦੀ ਈ.ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਨਾ ਹੋਣ ਕਰਕੇ ਉਨ੍ਹਾਂ ਨੂੰ ਇਸ ਦੀ ਅਦਾਇਗੀ ਨਹੀਂ ਹੋ ਰਹੀ।

ਇਨ੍ਹਾਂ ਤਰੁਟੀਆਂ ਨੂੰ ਦੂਰ ਕਰਨ ਲਈ ਖੇਤੀਭਾੜੀ ਵਿਭਾਗ ਵੱਲੋਂ ਕਿਸਾਨਾਂ ਦੀ ਸਹੁਲਤ ਲਈ , ਉਨ੍ਹਾਂ ਦੇ ਪਿੰਡਾ ਵਿੱਚ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਇਸ ਸਕੀਮ ਦਾ ਲਾਭ ਲੈਣ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਮਹੀਨਾਂ ਦਸੰਬਰ ਦੌਰਾਨ ਜ਼ਿਲ੍ਹੇ ਦੇ 31 ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਗਏ ਹਨ ਅਤੇ 368 ਕਿਸਾਨਾਂ ਨੇ ਮੌਕੇ ‘ਤੇ ਹਾਜਰ ਹੋ ਕੇ ਇਸ ਸਕੀਮ ਦਾ ਲਾਭ ਪ੍ਰਾਪਤ ਕੀਤਾ ਹੈ।ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵੱਲੋਂ ਇਸ ਸਕੀਮ ਤਹਿਤ 2 ਜਨਵਰੀ 2024 ਨੂੰ ਬਲਾਕ ਔੜ ਦੇ ਪਿੰਡ ਖੜਕੂਵਾਲ, ਜੁਲਾਹ ਮਾਜਰਾ ਅਤੇ ਮੀਰਪੁਰ ਲੱਖਾ ਵਿਖੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। 3 ਜਨਵਰੀ ਨੂੰ ਬਲਾਕ ਨਵਾਂਸ਼ਹਿਰ ਦੇ ਪਿੰਡ ਸਲੋਹ, ਬੈਰਸੀਆਂ, ਪੁਨੂੰ ਮਜਾਰਾ, ਹਿਆਲਾ ਅਤੇ ਜਾਫਰਪੁਰ ਵਿਖੇ ਅਤੇ ਇਸੇ ਦਿਨ ਬਲਾਕ ਸੜੋਆ ਦੇ ਪਿੰਡ ਮੌਜੇਵਾਲ, ਭੰਨੂ, ਮਜਾਰਾ ਅਤੇ ਖਰੌੜ ਵਿਖੇ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ 4 ਜਨਵਰੀ ਨੂੰ ਬਲਾਕ ਬੰਗਾ ਦੇ ਪਿੰਡ ਝੰਡੇਰ ਕਲਾਂ, ਝੰਡੇਰ ਖੁਰਦ, ਲਾਲ ਪੁਰ ਅਤੇ ਬੀਸਲਾ ਵਿਖੇ ਅਤੇ 5 ਜਨਵਰੀ ਨੂੰ ਬਲਾਕ ਬਲਾਚੌਰ ਦੇ ਪਿੰਡ ਬੀੜ ਕਾਠਗੜ, ਨਾਨੋਵਾਲ ਬੇਟ, ਜਗਤ ਪੁਰ ਅਤੇ ਥੋਪੀਆ ਵਿਖੇ ਵਿਸ਼ੇਸ਼ ਕੈਂਪ ਲਗਾਉਣ ਦਾ ਪ੍ਰੋਗ੍ਰਾਮ ਉਲੀਕਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਕਿਸਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਹਨ, ਉਹ ਉਕਤ ਦਰਸਾਈਆਂ ਮਿਤੀਆਂ ਨੂੰ ਆਪਣੇ ਆਧਾਰ ਕਾਰਡ ਅਤੇ ਆਧਾਰ ਨੰਬਰ ਨਾਲ ਜੁੜੇ ਮੋਬਾਇਲ ਫੋਨ ਨੰਬਰ ਸਮੇਤ ਇਨ੍ਹਾਂ ਕੈਂਪਾਂ ਵਿੱਚ ਹਾਜ਼ਰ ਹੋ ਕੇ ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਾਈ ਜ਼ਿਲ੍ਹੇ ਦੇ ਹੋਰ ਕਿਸਾਨ ਵੀ ਆਪਣੇ ਬਲਾਕ ਦੇ ਖੇਤੀਬਾੜੀ ਦਫ਼ਤਰ ਨਾਲ ਤੁਰੰਤ ਸੰਪਰਕ ਕਰਕੇ ਕੇ.ਵਾਈ.ਸੀ. ਅਤੇ ਲੈਂਡ ਸੀਡਿੰਗ ਕਰਵਾਉਣ, ਤਾਂ ਜੋ ਉਨ੍ਹਾਂ ਨੂੰ ਬਕਾਇਆ ਅਤੇ ਅਗਾਂਹ ਆਉਣ ਵਾਲੀਆਂ ਕਿਸ਼ਤਾ ਦਾ ਭੁਗਤਾਨ ਹੋ ਸਕੇ।