ਮਾਸਟਰ ਗੁਰਮੇਲ ਚੰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਤੋਂ 28 ਸਾਲ ਦੀ ਸੇਵਾ ਉਪਰੰਤ ਹੋਏ ਰਿਟਾਇਰ
ਸੜੋਆ - ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸੜੋਆ ਦੇ ਅਧਿਆਪਕ ਸ੍ਰੀ ਗੁਰਮੇਲ ਚੰਦ ਸਮਾਜਿਕ ਸਿੱਖਿਆ ਮਾਸਟਰ ਜੀ ਆਪਣੀਆਂ 28 ਸਾਲ ਦੀਆਂ ਵਿਭਾਗੀ ਸੇਵਾਵਾਂ ਨਿਭਾ ਕੇ ਬੇਦਾਗ ਰਿਟਾਇਰ ਹੋਏ ਹਨ। ਇਸ ਮੌਕੇ ਸਕੂਲ ਵਲੋਂ ਉਨ੍ਹਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਦਿੱਤੀ ਗਈ ਅਤੇ ਇਸ ਮੌਕੇ ਸਕੂਲ ਪ੍ਰਿੰਸੀਪਲ ਦਿਲਬਾਗ ਸਿੰਘ ਵਲੋਂ ਉਨ੍ਹਾਂ ਦੀਆਂ 28 ਸਾਲ ਦੀਆਂ ਬੇਦਾਗ ਸੇਵਾਵਾਂ ਨਿਭਾਉਣ ਤੇ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ ਗਏ।

ਉਨ੍ਹਾਂ ਨੇ ਸੇਵਾ ਮੁਕਤ ਹੋਣ ਵਾਲੇ ਅਧਿਆਪਕ ਦੇ ਸਿਰੜੀ ਸੁਭਾਅ ਅਤੇ ਸਖ਼ਤ ਮਿਹਨਤ ਦੀ ਪ੍ਰਸੰਸਾ ਕੀਤੀ। ਸ੍ਰੀ ਗੁਰਮੇਲ ਚੰਦ ਵਲੋਂ ਸਕੂਲ ਸਟਾਫ ਨਾਲ ਬੀਤੇ ਪਲਾਂ ਦੀਆਂ ਯਾਦਾਂ ਸਾਂਝੀਆ ਕੀਤੀ ਗਈਆਂ ਤੇ ਸਹਿਯੋਗ ਤੇ ਸ਼ਾਨਦਾਰ ਵਿਦਾਇਗੀ ਪਾਰਟੀ ਲਈ ਧੰਨਵਾਦ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਵਲੋਂ ਕੀਤੀਆਂ ਗਈਆਂ ਸੱਭਿਆਚਕ ਪੇਸ਼ਕਾਰੀਆਂ ਦੀ ਹਾਜ਼ਰ ਪੱਤਵੰਤਿਆਂ ਵਲੋਂ ਖੂਬ ਪ੍ਰਸੰਸਾ ਕੀਤੀ ਗਈ। ਰਿਟਾਇਰੀ ਅਧਿਆਪਕ ਵਲੋਂ ਸਕੂਲ ਨੂੰ ਦੋ ਅਲਮਾਰੀਆ, ਇੱਕੀ ਹਜ਼ਾਰ ਰੁਪਏ ਅਤੇ ਵਿਦਾਇਗੀ ਪਾਰਟੀ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਲਈ 2100 ਰੁਪਏ ਭੇਟ ਕੀਤੇ ਗਏ। ਪ੍ਰੋਗਰਾਮ ਦੇ ਅਖੀਰ ਤੇ ਸ੍ਰੀ ਗੁਰਮੇਲ ਚੰਦ ਜੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸੁਰਿੰਦਰ ਪਾਲ ਸਿੰਘ ਵਲੋਂ ਆਏ ਹੋਏ ਪਤਵੰਤਿਆ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਚਰਨ ਦਾਸ ਰਿਟਾਇਰ ਬੀ ਪੀ ਓ, ਦਲਜੀਤ ਸਿੰਘ, ਹਰਭਜਨ ਕਲੇਰ , ਪਰਮਜੀਤ ਬੜਵਾ, ਦੌਲਤ ਰਾਮ ਰਿਟ: ਸੀ.ਐਚ.ਟੀ, ਸੁਰਜੀਤ ਸਿੰਘ ਰਿਟਾਇਰ ਇੰਸਪੈਕਟਰ, ਹਰਭਜਨ ਸਿੰਘ ਲਾਇਬ੍ਰੇਰੀਅਨ, ਜੋਗਿੰਦਰ ਪਾਲ, ਰਾਜ ਕੁਮਾਰ, ਜੀਵਨ ਲਾਲ, ਨਿਰਮਲ ਸਿੰਘ ਸਾਬਕਾ ਪੰਚ, ਮਿਸਤਰੀ ਗਿਆਨ ਸਿੰਘ, ਜਸਪਾਲ ਸਿੰਘ ਰਿਟਾ: ਲੈ ਕਚਰਾਰ ਗਣਿਤ, ਸਕੂਲ ਸਟਾਫ ਮੈਂਬਰ ਮਿਸ ਰਿਤੂ ਸਕੂਲ ਇਨ ਚਾਰਜ, ਵਿਜੈ ਕੁਮਾਰ, ਸੁਰਿੰਦਰ ਸਿੰਘ, ਨਵਨੀਤ ਕੌਰ, ਸੋਨੀਆ, ਮਿਸ ਭਾਵਨਾ, ਸੁਮਿਤਾ, ਰਜਨੀ ਬਾਲਾ, ਕੁਲਵਿੰਦਰ ਕੌਰ, ਬਲਜਿੰਦਰ ਸਿੰਘ, ਨਰੰਜਣਜੋਤ ਸਿੰਘ, ਰਣਜੀਤ ਸਿੰਘ, ਕਿਰਨ ਵਰਮਾ, ਕੁਲਵੀਰ ਸਿੰਘ, ਓਧੋ ਰਾਮ ਆਦਿ ਹਾਜਿਰ ਸਨ।