2 ਜ਼ਿੰਦਗੀਆਂ ਨੂੰ ਭੁਪਿੰਦਰ ਕੁਮਾਰ ਦੀਆਂ ਅੱਖਾਂ ਤੋਂ ਮਿਲੇਗੀ ਨਵੀਂ ਰੌਸ਼ਨੀ - ਸੰਜੀਵ ਅਰੋੜਾ

ਹੁਸ਼ਿਆਰਪੁਰ - ਮੁਹੱਲਾ ਟੈਗੋਰ ਨਗਰ ਦੇ ਵਸਨੀਕ ਭੁਪਿੰਦਰ ਕੁਮਾਰ (66) ਪੁੱਤਰ ਬਲਵੀਰ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰੋਟਰੀ ਆਈ ਬੈਂਕ ਅਤੇ ਕੋਰਨੀਆ ਟਰਾਂਸਪਲਾਂਟੇਸ਼ਨ ਸੁਸਾਇਟੀ ਨੂੰ ਉਨ੍ਹਾਂ ਦੀਆਂ ਅੱਖਾਂ ਭੇਟ ਕੀਤੀਆਂ। ਇਹ ਸੂਚਨਾ ਮਿਲਦੇ ਹੀ ਸੁਸਾਇਟੀ ਦੇ ਮੈਂਬਰ, ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਸਵਰਗਵਾਸੀ ਭੁਪਿੰਦਰ ਕੁਮਾਰ ਦੀ ਰਿਹਾਇਸ਼ `ਤੇ ਪਹੁੰਚੇ।

ਇਸ ਦੌਰਾਨ ਸੰਕਾਰਾ ਆਈ ਹਸਪਤਾਲ, ਲੁਧਿਆਣਾ ਤੋਂ ਡਾਕਟਰ ਪ੍ਰਸ਼ਾਂਤ ਕੁਮਾਰ ਦੀ ਅਗਵਾਈ ਵਾਲੀ ਟੀਮ, ਜਿਸ ਵਿੱਚ ਨਰਸ ਈਸ਼ਾ ਰਾਣੀ ਅਤੇ ਰਘੂਵੀਰ ਸਿੰਘ ਸ਼ਾਮਲ ਸਨ, ਨੇ ਅੱਖਾਂ ਦਾਨ ਲੈਣ ਦੀ ਪ੍ਰਕਿਰਿਆ ਪੂਰੀ ਕੀਤੀ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਜੋ ਲੋਕ ਮਨੁੱਖੀ ਸੇਵਾ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ ਉਨ੍ਹਾਂ ਦਾ ਨਾਮ ਸਦੀਆਂ ਤੱਕ ਅਮਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਵਰਵਾਸੀ ਭੁਪਿੰਦਰ ਕੁਮਾਰ ਦੀਆਂ ਅੱਖਾਂ ਉਨ੍ਹਾਂ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਵੀ ਦੇਖਦੀਆਂ ਰਹਿਣਗੀਆਂ ਅਤੇ ਉਹ ਦੋ ਲੋਕਾਂ ਦੀ ਹਨੇਰੀ ਜ਼ਿੰਦਗੀ ਨੂੰ ਰੌਸ਼ਨ ਕਰਨਗੀਆਂ। 
ਉਨ੍ਹਾਂ ਕਿਹਾ ਕਿ ਅਜਿਹੀਆਂ ਮਹਾਨ ਸ਼ਖਸੀਅਤਾਂ ਦੀ ਬਦੌਲਤ ਅੱਜ ਸੁਸਾਇਟੀ ਨੇ 4000 ਤੋਂ ਵੱਧ ਲੋਕਾਂ ਨੂੰ ਰੋਸ਼ਨੀ ਪ੍ਰਦਾਨ ਕੀਤੀ ਹੈ ਅਤੇ ਕਈ ਲੋਕਾਂ ਨੇ ਮਰਨ ਉਪਰੰਤ ਡਾਕਟਰੀ ਖੋਜ ਲਈ ਸਰੀਰ ਦਾਨ ਵੀ ਕੀਤੇ ਹਨ। ਉਨ੍ਹਾਂ ਇਸ ਨੇਕ ਕੰਮ ਲਈ ਸਵਰਗਵਾਸੀ ਭੁਪਿੰਦਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। 
ਇਸ ਮੌਕੇ ਸੁਸਾਇਟੀ ਵਲੋਂ ਮਦਨ ਲਾਲ ਮਹਾਜਨ, ਰਾਜਿੰਦਰ ਮੌਦਗਿਲ ਤੋਂ ਇਲਾਵਾ ਸਵਰਵਾਸੀ ਭੁਪਿੰਦਰ ਕੁਮਾਰ ਦੀ ਪਤਨੀ ਤ੍ਰਿਸ਼ਨਾ ਕੁਮਾਰੀ, ਬੇਟਾ ਅਮਿਤ ਠਾਕੁਰ, ਬੇਟੀ ਅਤੇ ਜਵਾਈ ਸ਼ਿਵਾਨੀ ਅਤੇ ਨਵਦੀਪ ਕੁਮਾਰ, ਸੁਰਭੀ ਅਤੇ ਵਰੁਣ  ਵੀ ਮੌਜੂਦ ਸਨ।