ਰਿਟਾ ਪ੍ਰਿੰਸੀਪਲ ਜਗਦੀਸ਼ ਰਾਏ ਜੀ ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਦੀ ਬਦੌਲਤ ਕੀਤਾ ਸਨਮਾਨਤ

ਮਾਹਿਲਪੁਰ, (29 ਦਸੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਬਹੁਤ ਹੀ ਸਤਿਕਾਰਤ ਰਿਟਾਇਰਡ ਪ੍ਰਿੰਸੀਪਲ ਜਗਦੀਸ਼ ਰਾਏ ਜੀ ਨੂੰ ਉਹਨਾਂ ਦੀ ਉਸਾਰੂ ਸੋਚ ਨੂੰ ਸਮਰਪਿਤ ਵਿਚਾਰਧਾਰਾ ਦੀ ਬਦੌਲਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl

ਮਾਹਿਲਪੁਰ,  (29 ਦਸੰਬਰ) ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਹੋਏ ਇੱਕ ਸਮਾਗਮ ਦੌਰਾਨ ਬਹੁਤ ਹੀ ਸਤਿਕਾਰਤ ਰਿਟਾਇਰਡ ਪ੍ਰਿੰਸੀਪਲ ਜਗਦੀਸ਼ ਰਾਏ ਜੀ ਨੂੰ ਉਹਨਾਂ ਦੀ ਉਸਾਰੂ ਸੋਚ ਨੂੰ ਸਮਰਪਿਤ ਵਿਚਾਰਧਾਰਾ ਦੀ ਬਦੌਲਤ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਡਾਕਟਰ ਕੁਲਵਿੰਦਰ ਬਿੱਟੂ ਸੈਲਾ ਖੁਰਦ, ਮਾਸਟਰ ਸੁਖਵਿੰਦਰ ਰਿਟਾਇਰਡ  ਬੈਂਕ ਮੁਲਾਜ਼ਮ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ ਆਦਿ ਹਾਜ਼ਰ ਸਨl 
ਇਸ ਮੌਕੇ ਗੱਲਬਾਤ ਕਰਦਿਆਂ ਜਗਦੀਸ਼ ਰਾਏ ਜੀ ਨੇ ਦੱਸਿਆ ਕਿ ਉਨਾਂ ਨੇ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਲੈਕਚਰਾਰ ਅਤੇ ਪ੍ਰਿੰਸੀਪਲ ਦੀ ਪੋਸਟ ਤੇ ਕੰਮ ਕੀਤਾ ਤੇ ਇਸ ਦੇ ਨਾਲ ਹੀ ਆਪਣੀ ਰਿਟਾਇਰਮੈਂਟ ਦੇ ਸਮੇਂ ਤੱਕ ਜਿਲਾ ਸਿੱਖਿਆ ਦਫਤਰ ਵਿੱਚ ਬਤੌਰ ਪਬਲਿਕ ਇਨਫਰਮੇਸ਼ਨ ਅਫਸਰ (ਆਡੀਸ਼ਨਲ ਚਾਰਜ) ਦੀਆ ਸੇਵਾਵਾਂ ਵੀ ਨਿਭਾਈਆਂl ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਰੁਝੇਵਿਆਂ ਭਰੀ ਜਿੰਦਗੀ ਦੌਰਾਨ ਸਮਾਜ ਨਾਲ ਵੀ ਜੁੜ ਕੇ ਰਹਿਣਾ ਚਾਹੀਦਾ ਹੈl ਵੱਧ ਤੋਂ ਵੱਧ ਸਿੱਖਿਆ ਗ੍ਰਹਿਣ ਕਰਕੇ ਗਿਆਨਵਾਨ ਅਤੇ ਵਿਵੇਕਸ਼ੀਲ ਬਣਨਾ ਚਾਹੀਦਾ ਹੈl ਉਹਨਾਂ ਕਿਹਾ ਕਿ ਸਮਾਜ ਦੇ ਵਿਕਾਸ ਵਿੱਚ ਸਾਨੂੰ ਨੈਤਿਕ ਅਤੇ ਸਦਾਚਾਰ ਦੇ ਗੁਣਾਂ ਨੂੰ ਧਾਰਨ ਕਰਦੇ ਹੋਏ ਹਮੇਸ਼ਾ ਹੀ ਇਕ ਪ੍ਰੇਰਣਾ ਦਾ ਜੀਵਨ ਜਿਊਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ, ਉਸ ਦਾ ਸਮਾਜ ਉੱਤੇ ਪ੍ਰਭਾਵ ਪੈਂਦਾ ਹੈl  ਸਾਨੂੰ ਆਪਣੇ ਚਰਿੱਤਰ ਵਿੱਚ ਸ਼ੁੱਧਤਾ ਲਿਆਉਣੀ ਚਾਹੀਦੀ ਹੈ ਅਤੇ ਸਮਾਜ ਦੇ ਹਿੱਤ ਦੀ ਗੱਲ ਕਰਦੇ ਹੋਏ ਸ਼ੁੱਧ ਤੇ ਪਵਿੱਤਰ ਜੀਵਨ ਜਿਉਣਾ ਚਾਹੀਦਾ ਹੈl ਆਪਣੀਆਂ ਚੰਗਿਆਈਆਂ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾਉਣਾ ਚਾਹੀਦਾ ਹੈl ਉਹਨਾਂ ਕਿਹਾ ਕਿ ਤਥਾਗਤ ਭਗਵਾਨ ਬੁੱਧ ਵੱਲੋ ਦਿੱਤਾ ਗਿਆ ਇਹ ਸੰਦੇਸ਼ ਕਿ 'ਆਪਣਾ ਦੀਪਕ ਆਪ ਬਣੋ' ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਢਾਲਦੇ ਹੋਏ ਸਚਿਆਈ ਦਾ ਰਸਤਾ ਲੱਭਣ ਲਈ ਹਮੇਸ਼ਾ ਹੀ ਆਪਣਾ ਰਾਹ ਦਸੇਰਾ ਆਪ ਹੀ ਬਣਨਾ ਚਾਹੀਦਾ ਹੈl ਉਹਨਾਂ ਕਿਹਾ ਕਿ ਤਥਾਗਤ ਭਗਵਾਨ ਬੁੱਧ ਅਨੁਸਾਰ ਇਸ ਪ੍ਰਕਿਰਤੀ ਵਿੱਚ ਕੋਈ ਵੀ ਚੀਜ਼ ਸਥਾਈ ਨਹੀਂl ਹਰ ਚੀਜ਼ ਪਰਿਵਰਤਨਸ਼ੀਲ ਹੈl ਪ੍ਰਕਿਰਤੀ ਵਿੱਚ ਹੋ ਰਹੇ ਬਦਲਾਅ ਨੂੰ ਸਮਝਣਾ ਅਤੇ ਉਸ ਨੂੰ ਗ੍ਰਹਿਣ ਕਰਨਾ ਵੀ ਹਰ ਵਿਅਕਤੀ ਲਈ ਜਰੂਰੀ ਹੈl