ਛੋਟੇ ਸਾਹਿਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਰੀ ਮੈਡੀਕਲ ਚੈੱਕ ਅੱਪ ਕੈੰਪ ਲਗਾਇਆ।

ਨਵਾਂਸ਼ਹਿਰ - ਅੱਜ ਮਿਤੀ 28/12/2023 ਨੂੰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿਲੋਂ (Retd. I.A.S.) ਸਕੱਤਰ, ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਚ ਚੰਡੀਗੜ੍ਹ ਜੀ ਦੀ ਅਗਵਾਈ ਹੇਠ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਗਿਆ।

ਨਵਾਂਸ਼ਹਿਰ - ਅੱਜ ਮਿਤੀ 28/12/2023 ਨੂੰ ਸ਼੍ਰੀ ਸ਼ਿਵ ਦੁਲਾਰ ਸਿੰਘ ਢਿਲੋਂ (Retd. I.A.S.) ਸਕੱਤਰ, ਇੰਡੀਅਨ ਰੈੱਡ ਕਰਾਸ ਸੁਸਾਇਟੀ, ਪੰਜਾਬ ਸਟੇਟ ਬਰਾਚ ਚੰਡੀਗੜ੍ਹ ਜੀ ਦੀ ਅਗਵਾਈ ਹੇਠ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਗਿਆ। 
ਇਸ ਮੌਕੇ ਤੇ ਭਾਈ ਮਨਜੀਤ ਸਿੰਘ ਕਥਾ ਵਾਚਕ(ਗੁਰਦੁਆਰਾ ਸਿੰਘ ਸਭਾ,  ਨਵਾਂਸ਼ਹਿਰ) ਨੇ  ਸ਼ਹੀਦੀ ਮੌਕੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪੂਰੇ ਪਰਿਵਾਰ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨਾਂ ਨੇ ਕਥਾ ਵਿਚਾਰ ਨਾਲ ਸੰਗਤਾ ਨੂੰ ਇਸ ਸ਼ਹਾਦਤ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਉਨ੍ਹਾਂ ਵਲੋਂ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਦਾ ਜਾਪ  ਕੀਤਾ ਗਿਆ। ਸੰਗਤ ਵਿੱਚ ਕੜਾਹ ਪ੍ਰਸ਼ਾਦਿ ਵਰਤਾਇਆ ਗਿਆ। ਇਸ ਮੌਕੇ ਤੇ ਜਸਵਿੰਦਰ ਕੌਰ(ਕੌਂਸਲਰ) ਨੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਯਾਦ ਕਰਦਿਆਂ ਸ਼ਬਦ ਗਾਇਨ ਕੀਤਾ। ਅੰਤ ਵਿੱਚ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਨੂੰ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੀ ਜਿੰਦਗੀ ਵਿੱਚ ਸੇਧ ਲਿਆਣੀ ਚਾਹੀਦੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਚਾਹੀਦਾ ਹੈ, ਤਾਂ ਜੋ ਸਾਡੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਬਹਾਦਰੀ ਨਾਲ ਕਰ ਸਕੀਏ , ਨਾ ਕਿ ਗਲਤ ਚੀਜਾਂ ਦਾ ਸੇਵਨ ਕਰੀਏ।  ਇਨਾਂ ਸ਼ਹੀਦੀ ਦਿਨਾਂ ਬਾਰੇ ਵੀ ਗਲੀ, ਮੁਹਲਿਆਂ ਅਤੇ ਘਰ ਵਿੱਚ ਬੱਚਿਆ. ਨੌਜਵਾਨਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਨੌਜਵਾਨ ਗਲਤ ਸੰਗਤ ਵਿੱਚ ਨਾ ਫਸ ਸਕਣ।
ਇਸ  ਮੌਕੇ ਤੇ ਕੇਂਦਰ ਵਿਖੇ ਹੀ  ਇੰਡੀਅਨ ਕੌਂਸਲ ਆੱਫ ਸ਼ੋਸ਼ਲ ਵੈਲਫੇਅਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਫਰੀ ਮੈਡੀਕਲ ਚੈੱਕ ਅੱਪ ਅਤੇ  ਦਵਾਈਆਂ ਦਾ ਕੈਂਪ ਲਗਾਇਆ ਗਿਆ। ਡਾ. ਨਵਦਿੱਤਾ ਭਾਰਤ(ਮਨੋਰੋਗਾਂ ਦੇ ਮਾਹਿਰ) ਭਾਰਤ ਹਸਪਤਾਲ ਨਵਾਂਸ਼ਹਿਰ ਅਤੇ  ਡਾ.ਹਰਦੇਵ ਸਿੰਘ(ਮੈਡੀਕਲ ਅਫਸਰ) ਨਵਾਂਸ਼ਹਿਰ ਵਲੋਂ ਮਰੀਜਾਂ ਦਾ ਬੁਖਾਰ, ਸ਼ੂਗਰ ਟੈਸਟ, ਖੰਘ ਜੁਕਾਮ, ਬਲੱਡ ਪਰੈਸ਼ਰ, ਆਦਿ ਦਾ ਚੈੱਕ ਅਪ ਕੀਤਾ ਅਤੇ ਜਰੂਰਤਮੰਦ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆ। ਕੈਂਪ ਦੌਰਾਨ ਕੁੱਲ 52 ਲੋਕਾਂ ਦਾ ਚੈੱਕ ਕੀਤਾ ਗਿਆ। ਅੰਤ ਵਿੱਚ ਪ੍ਰੋਜੈਕਟ ਡਾਇਰੈਕਟਰ ਵਲੋਂ ਬਾਹਰੋਂ ਆਏ ਪੰਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ  ਪ੍ਰਵੀਨ ਕੁਮਾਰ(Project Manager),ਗੁਰਪ੍ਰੀਤ ਸਿੰਘ, ਸਤਵੰਤ ਸਿੰਘ, ਕੁਮਾਰ ਬੰਗੜ ਸਟਾਫ ਮੈਂਬਰ I.C.S.W. Nawanshahr, ਭਾਈ ਅਮਰਜੀਤ ਸਿੰਘ ਖਾਲਸਾ ਗੁਰੂ ਰਾਮਦਾਸ ਸੁਸਾਇਟੀ ਨਵਾਂਸ਼ਹਿਰ, ਭਾਈ ਜਸਵਿੰਦਰ ਸਿੰਘ, ਭਾਈ ਅਵਤਾਰ ਸਿੰਘ, ਭਾਈ ਜਸਪ੍ਰੀਤ ਸਿੰਘ ਬੇਦੀ(ਮੈਂਬਰ ਸਿੰਘ ਸਭਾ ਸੁਸਾਇਟੀ ਨਵਾਂਸ਼ਹਿਰ),  ਰਤਨ ਕੁਮਾਰ ਜੈਨ, ਵਾਸਦੇਵ ਪਰਦੇਸੀ(ਪੱਤਰਕਾਰ), ਦਿਨੇਸ਼ ਕੁਮਾਰ( ਸਾਬਕਾ ਜਿਲ੍ਹਾ ਸਿੰਖਿਆ ਅਧਿਕਾਰੀ), ਹਰਵਿੰਦਰ ਸਿੰਘ ਹਾਫੀਜਾਬਾਦੀ ਨਵਾਂਸ਼ਹਿਰ, ਹਰਸ਼ ਸਾਹਨੀ, ਰਾਜਨ ਲਾਡੀ, ਇੰਦਰਜੀਤ ਸਿੰਘ, ਕੇਂਦਰ ਵਿਖੇ ਦਾਖਿਲ ਮਰੀਜ, ਸਟਾਫ ਮੈਂਬਰ ਹਾਜਿਰ ਸਨ।