ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦੇ ਲੰਗਰ ਲਗਾਏ

ਮਾਹਿਲਪੁਰ, (27 ਦਸੰਬਰ) - ਨੌਜਵਾਨ ਸਭਾ ਪਿੰਡ ਮੁੱਗੋਵਾਲ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਟੂਟੋਮਜਾਰਾ ਰੋਡ ਮੇਨ ਚੌਂਕ ਪਿੰਡ ਮੁੱਗੋਵਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਅਤੇ ਸੰਗਤਾਂ ਨੂੰ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਛਕਾਇਆ ਗਿਆl

ਸਮਾਗਮ ਦੀ ਆਰੰਭਤਾ ਦੀ ਅਰਦਾਸ ਭਾਈ ਦੀਪ ਸਿੰਘ ਵੱਲੋਂ ਕੀਤੀ ਗਈ lਇਸ ਮੌਕੇ ਮਾਸਟਰ ਸੁਰਿੰਦਰ ਪਾਲ ਸ਼ੈਕੀ,ਬਲਰਾਮ ਚੋਪੜਾ ਜੰਡਿਆਲਾ, ਪਰਮਿੰਦਰ ਸਿੰਘ ਪਿੰਦਰ, ਹਰਮਨ ਸੰਘਾ, ਗੁਰਮਿੰਦਰ ਸਿੰਘ, ਅਮਰ, ਰਣਵੀਰ ਸਿੰਘ, ਅਜਮੇਰ ਸਿੰਘ, ਕਰਨ ਜੀਡ, ਜੋਤਾ, ਜਗਤਾਰ ਸਿੰਘ, ਬਲਵੀਰ ਸਿੰਘ ਪੰਚ, ਨਿਰਮਲ ਸਿੰਘ ਮੁੱਗੋਵਾਲ,ਲਖਵਿੰਦਰ ਸਿੰਘ, ਠੇਕੇਦਾਰ ਰਜਿੰਦਰ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ, ਮਨਰੀਤ ਕੌਰ, ਹਰਲੀਨ ਕੌਰ, ਪ੍ਰਦੀਪ ਕੌਰ,ਹਰਲੀਨ ਕੌਰ, ਹਰਕੀਰਤ ਕੌਰ, ਜਸਵਿੰਦਰ ਕੌਰ ਸਾਬਕਾ ਸਰਪੰਚ, ਬਲਵੀਰ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ ਬਿੰਦਰ,ਕੁਲਵਿੰਦਰ ਕੌਰ,  ਬਲਦੀਸ਼ ਕੌਰ, ਮਹਿਕ, ਕਰਮਨਵੀਰ ਸਿੰਘ,ਗਿਆਨੀ ਰੇਸ਼ਮ ਸਿੰਘ ਬੱਬੂ, ਗਿਆਨੀ ਗਗਨਦੀਪ ਸਿੰਘ, ਗਿਆਨੀ ਕਸ਼ਮੀਰ ਸਿੰਘ, ਬਖਸ਼ੀਸ਼ ਸਿੰਘ, ਗਿਆਨੀ ਸੋਮ ਸਿੰਘ ਸੇਠੀ ਸਮੇਤ ਪਿੰਡ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨl ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਗਿਆਨੀ ਦੀਪ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਸਿੱਖ ਕੌਮ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਇਆl ਇਸ ਮੌਕੇ ਬੀਬੀਆਂ ਅਤੇ ਬੱਚੀਆਂ ਨੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸ਼ਬਦ ਪੜੇ ਅਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾl ਇਸ ਸਮਾਗਮ ਲਈ ਸਵਰਗੀ ਜਥੇਦਾਰ ਸੁੱਚਾ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਵਿਸ਼ੇਸ਼ ਸਹਿਯੋਗ ਪਾਇਆ ਗਿਆl ਇਸੇ ਤਰ੍ਹਾਂ ਬਲਕਾਰ ਸਿੰਘ ਮਾਹਲ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆl ਸਰਦਾਰ ਰਘਵੀਰ ਸਿੰਘ ਅਤੇ ਅਜਮੇਰ ਸਿੰਘ ਸਮੇਤ ਸਮੁੱਚੀਆਂ ਸੰਗਤਾਂ ਨੇ ਤਨ ਮਨ ਤੇ ਧੰਨ ਨਾਲ ਸੇਵਾ ਕੀਤੀ l ਇਸ ਮੌਕੇ ਸਮਾਗਮ ਦੇ ਮੁੱਖ ਪ੍ਰਬੰਧਕ ਮਾਸਟਰ ਸੁਰਿੰਦਰ ਪਾਲ ਸ਼ੈਕੀ,ਬਲਰਾਮ ਚੋਪੜਾ ਜੰਡਿਆਲਾ, ਪਰਮਿੰਦਰ ਸਿੰਘ ਅਤੇ ਹਰਮਨ ਸੰਘਾਂ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਦੇ ਐਨ.ਆਰ.ਆਈ ਵੀਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਜਾਂਦਾ ਹੈl ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਅਤੇ ਆਪਸੀ ਪ੍ਰੇਮ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਹੈl