ਯਾਦਗਾਰੀ ਹੋਰ ਨਿਬੜਿਆ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਲਗਾਇਆ ਗਿਆ ਯੋਗਾ ਅਤੇ ਮੈਡੀਟੇਸ਼ਨ ਕੈਂਪ

ਮਾਹਿਲਪੁਰ, (25 ਦਸੰਬਰ) ਸਾਲ 2023 ਦੌਰਾਨ ਖੁਸ਼ੀਆਂ ਗਮੀਆਂ ਦੇ ਪ੍ਰਭਾਵਾਂ ਨੂੰ ਸਮੇਟਦੇ ਅਤੇ ਨਵੇਂ ਸਾਲ 2024 ਦੀ ਆਮਦ ਨੂੰ ਮੁੱਖ ਰੱਖਦਿਆਂ ਕੁਦਰਤ ਨਾਲ ਜੁੜਨ ਅਤੇ ਸਚਿਆਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਕਰਨ ਦੇ ਮੱਦੇਨਜ਼ਰ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਮੈਡੀਟੇਸ਼ਨ ਕੈਂਪ ਲਗਾਇਆ ਗਿਆl ਇਸ ਮੌਕੇ ਰਾਧਾ ਰਾਣੀ ਯੋਗਾ ਟਰੇਨਰ ਮਾਹਿਲਪੁਰ ਅਤੇ ਏਕਤਾ ਮਹਿਲਾ ਵੱਲੋਂ ਯੋਗਾ ਅਤੇ ਮੈਡੀਟੇਸ਼ਨ ਕਰਵਾਈ ਗਈl ਇਸ ਮੌਕੇ ਕੈਂਪ ਵਿੱਚ ਸ਼ਾਮਿਲ ਹੋਏ ਸਾਰੇ ਹੀ ਸਾਥੀਆਂ ਨੇ ਮੈਡੀਟੇਸ਼ਨ ਦੀਆਂ ਗਹਿਰਾਈਆਂ ਨੂੰ ਸਮਝਦੇ ਹੋਏ ਇਸ ਦਾ ਆਨੰਦ ਉਠਾਇਆl

ਮਾਹਿਲਪੁਰ,   (25 ਦਸੰਬਰ) ਸਾਲ 2023 ਦੌਰਾਨ ਖੁਸ਼ੀਆਂ ਗਮੀਆਂ ਦੇ ਪ੍ਰਭਾਵਾਂ ਨੂੰ ਸਮੇਟਦੇ ਅਤੇ ਨਵੇਂ ਸਾਲ 2024 ਦੀ ਆਮਦ ਨੂੰ ਮੁੱਖ ਰੱਖਦਿਆਂ ਕੁਦਰਤ ਨਾਲ ਜੁੜਨ ਅਤੇ ਸਚਿਆਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਕਰਨ ਦੇ ਮੱਦੇਨਜ਼ਰ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਮੈਡੀਟੇਸ਼ਨ ਕੈਂਪ ਲਗਾਇਆ ਗਿਆl ਇਸ ਮੌਕੇ ਰਾਧਾ ਰਾਣੀ ਯੋਗਾ ਟਰੇਨਰ ਮਾਹਿਲਪੁਰ ਅਤੇ ਏਕਤਾ ਮਹਿਲਾ ਵੱਲੋਂ ਯੋਗਾ ਅਤੇ ਮੈਡੀਟੇਸ਼ਨ ਕਰਵਾਈ ਗਈl ਇਸ ਮੌਕੇ ਕੈਂਪ ਵਿੱਚ ਸ਼ਾਮਿਲ ਹੋਏ ਸਾਰੇ ਹੀ ਸਾਥੀਆਂ ਨੇ ਮੈਡੀਟੇਸ਼ਨ ਦੀਆਂ ਗਹਿਰਾਈਆਂ ਨੂੰ ਸਮਝਦੇ ਹੋਏ ਇਸ ਦਾ ਆਨੰਦ ਉਠਾਇਆl ਇਸ ਮੌਕੇ ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ, ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਰਿਟਾਇਰਡ ਬੈਂਕ ਮੁਲਾਜ਼ਮ, ਪੰਕਜ
ਕੁਮਾਰ,ਪ੍ਰੀਤਮ ਕੌਰ ਮੁੱਗੋਵਾਲ, ਕਮਲਜੀਤ ਕੌਰ ਸਾਬਕਾ ਸਰਪੰਚ ਮਹਿਮਦੋਵਾਲ, ਸੀਮਾ ਰਾਣੀ ਬੋਧ ਪ੍ਰਧਾਨ ਜੈ ਭੀਮ ਕਾਰਵਾ ਚੈਰੀਟੇਬਲ ਸੁਸਾਇਟੀ ਰਜਿਸਟਰਡ ਮਾਹਿਲਪੁਰ, ਨਿਰਮਲ ਕੌਰ ਬੋਧ,ਰੇਖਾ ਰਾਣੀ, ਅੰਜਲੀ, ਰਾਣੋ, ਸੀਹਨਾ, ਹਰਦੀਪ ਕੌਰ ਦੀਪੀ, ਹਰਲੀਨ ਕੌਰ ਆਦਿ ਨੇ ਹਿੱਸਾ ਲਿਆl ਮੈਡੀਟੇਸ਼ਨ ਤੋਂ ਬਾਅਦ ਸਰੀਰਕ ਕਸਰਤਾਂ ਅਤੇ ਸੈਰ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈl    ਇਸ ਮੌਕੇ ਮੈਡਮ ਸਰਿਤਾ ਸ਼ਰਮਾ, ਡਾਕਟਰ ਕੁਲਵਿੰਦਰ ਬਿੱਟੂ ਸੈਲਾ, ਜਸਵਿੰਦਰ ਕੌਰ ਸਾਬਕਾ ਸਰਪੰਚ ਪਿੰਡ ਮੁੱਗੋਵਾਲ, ਸੁਨੀਤਾ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਸਾਬਕਾ ਐਸ.ਡੀ.ਓ. ਬਿਜਲੀ ਬੋਰਡ, ਮਨਜੀਤ ਕੌਰ, ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਕੁਲਵਿੰਦਰ ਕੌਰ, ਬਲਵੀਰ ਕੌਰ, ਰਿੰਪੀ, ਰੀਤੂ,ਅਮਰਜੀਤ ਕੌਰ ਆਦਿ ਹਾਜ਼ਰ ਸਨl ਇਸ ਮੌਕੇ ਗੱਲਬਾਤ ਕਰਦਿਆਂ ਯੋਗਾ ਟਰੇਨਰ ਰਾਧਾ ਰਾਣੀ ਅਤੇ ਏਕਤਾ ਮਹਿਲਾ ਨੇ ਕਿਹਾ ਕਿ ਸੀ.ਐਮ. ਵੱਲੋਂ ਸ਼ੁਰੂ ਕੀਤੀ ਯੋਗਸ਼ਾਲਾ ਦਾ ਹਰ ਵਿਅਕਤੀ ਨੂੰ ਭਰਪੂਰ ਫਾਇਦਾ ਉਠਾਣਾ ਚਾਹੀਦਾ ਹੈl ਉਹਨਾਂ ਕਿਹਾ ਕਿ ਯੋਗਾ ਅਤੇ ਮੈਡੀਟੇਸ਼ਨ ਦੇ ਰੋਜਾਨਾ ਅਭਿਆਸ ਨਾਲ ਅਸੀਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਬਚ ਸਕਦੇ ਹਾਂl ਇਸ ਮੌਕੇ ਉਨਾ ਕੈਂਪ ਵਿੱਚ ਸ਼ਾਮਿਲ ਹੋਏ ਸਾਰੇ ਹੀ ਵਿਅਕਤੀਆਂ ਨੂੰ ਯੋਗਾ ਅਤੇ ਮੈਡੀਟੇਸ਼ਨ ਬਾਰੇ ਵਿਸਥਾਰ ਪੂਰਵਕ ਦੱਸਿਆl ਸਮਾਗਮ ਦੇ ਅਖੀਰ ਵਿੱਚ ਨਿਰਵਾਣੁ ਕੁਟੀਆ ਦੇ ਪ੍ਰਬੰਧਕਾਂ ਵੱਲੋਂ ਯੋਗਾ ਟਰੇਨਰਾਂ ਅਤੇ ਸਮਾਗਮ ਵਿੱਚ ਸ਼ਾਮਿਲ ਹੋਈਆਂ ਬੀਬੀਆਂ ਭੈਣਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਹਾਜ਼ਰ ਸਾਰੇ ਹੀ ਸਾਥੀਆਂ ਨੇ ਚਾਹ ਪਾਣੀ ਅਤੇ ਲੰਗਰ ਪਾਣੀ ਇਕੱਠਿਆਂ ਨੇ ਛੱਕ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿਤਾl