
ਗਮਾਡਾ ਦੀ ਅਫਸਰਸ਼ਾਹੀ ਦੇ ਖਿਲਾਫ ਸੰਘਰਸ਼ ਦੇ ਰੌਂਅ ਵਿੱਚ ਹਨ ਮੈਗਾ ਪ੍ਰੋਜੈਕਟਾ ਦੇ ਵਸਨੀਕ
ਐਸਏਐਸ ਨਗਰ, 25 ਦਸੰਬਰ - ਕੌਂਸਲ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ਼ (ਮੈਗਾ) ਮੁਹਾਲੀ ਦੇ ਆਗੂਆਂ ਨੂੰ ਸੀ ਏ ਗਮਾਡਾ ਵੱਲੋਂ ਮੀਟਿੰਗ ਲਈ ਸਮਾਂ ਨਾ ਦੇਣ ਕਾਰਨ ਆਗੂਆਂ ਵਿੱਚ ਨਾਰਾਜ਼ਗੀ ਹੈ ਅਤੇ ਆਗੂ ਗਮਾਡਾ ਦੀ ਅਫਸਰਸ਼ਾਹੀ ਦੇ ਖਿਲਾਫ ਸੰਘਰਸ਼ ਦੇ ਰੌਂਅ ਵਿੱਚ ਹਨ।
ਐਸਏਐਸ ਨਗਰ, 25 ਦਸੰਬਰ - ਕੌਂਸਲ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨਜ਼ ਅਤੇ ਸੋਸਾਇਟੀਜ਼ (ਮੈਗਾ) ਮੁਹਾਲੀ ਦੇ ਆਗੂਆਂ ਨੂੰ ਸੀ ਏ ਗਮਾਡਾ ਵੱਲੋਂ ਮੀਟਿੰਗ ਲਈ ਸਮਾਂ ਨਾ ਦੇਣ ਕਾਰਨ ਆਗੂਆਂ ਵਿੱਚ ਨਾਰਾਜ਼ਗੀ ਹੈ ਅਤੇ ਆਗੂ ਗਮਾਡਾ ਦੀ ਅਫਸਰਸ਼ਾਹੀ ਦੇ ਖਿਲਾਫ ਸੰਘਰਸ਼ ਦੇ ਰੌਂਅ ਵਿੱਚ ਹਨ। ਇਸ ਸੰਬੰਧੀ ਕੌਂਸਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਵੇਵ ਅਸਟੇਟ ਦੇ ਸੈਕਟਰ 99 ਵਿਖੇਹੋਈ ਮੀਟਿੰਗ ਦੌਰਾਨ ਵੱਖ-ਵੱਖ ਆਗੂਆਂ ਨੇ ਗਮਾਡਾ ਦੇ ਉੱਚ ਅਧਿਕਾਰੀਆਂ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਅਫਸਰਸ਼ਾਹੀ ਵੱਲੋਂ ਕੌਂਸਲ ਦੇ ਮੁੱਦਿਆਂ ਨੂੰ ਅਣਡਿੱਠਾ ਕੀਤਾ ਜਾ ਰਿਹਾ ਹੈ। ਮੀਟਿੰਗ ਜਿਸ ਵਿੱਚ ਕੌਂਸਲ ਨਾਲ ਜੁੜੀਆਂ 21 ਜਥੇਬੰਦੀਆਂ ਦੇਨੁਮਾਇੰਦਿਆਂ ਨੇ ਭਾਗ ਲਿਆ।
ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਬੁਲਾਰਿਆਂ ਨੇ ਰੋਸ ਜਾਹਿਰ ਕੀਤਾ ਕਿ ਕੌਂਸਲ ਦੀ ਪਿਛਲੀ ਮੀਟਿੰਗ ਵੀ ਸੀਏ ਗਮਾਡਾ ਨੇ ਆਪ ਕਰਨ ਦੀ ਬਜਾਏ ਆਈ ਏ ਆਰ ਬਲਵਿੰਦਰ ਸਿੰਘ ਨਾਲ ਕਰਵਾਈ ਸੀ ਗਈ ਜਿਹਨਾਂ ਨੇ ਮੀਟਿੰਗ ਕਰਨ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਇਹ ਮੰਗਾਂ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਹਨ ਅਤੇ ਸੀਏ ਗਮਾਡਾ ਨਾਲ ਵਿਚਾਰ ਕਰਕੇ ਅਗਲੀ ਮੀਟਿੰਗ ਲਈ ਸਮਾਂ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਉਸਤੋਂ ਬਾਅਦ ਏਨਾ ਲੰਮਾ ਸਮਾਂ ਬੀਤਣ ਤੇ ਵੀ ਕੌਂਸਲ ਨੂੰ ਮੀਟਿੰਗ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਅਤੇ ਅਫਸਰਸ਼ਾਹੀ ਵੱਲੋਂ ਗੇਂਦ ਇੱਕ ਦੂਜੇ ਦੇ ਪਾਲੇ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਾਰਨ ਕੌਂਸਲ ਦੇ ਆਗੂਆਂ ਵਿੱਚ ਅਧਿਕਾਰੀਆਂ ਵਿਰੁੱਧ ਭਾਰੀ ਨਰਾਜ਼ਗੀ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਅਫਸਰਸ਼ਾਹੀ ਵੱਲੋਂ ਉਹਨਾਂ ਦੇ ਮੁੱਦਿਆਂ ਨੂੰ ਇਸੇ ਤਰ੍ਹਾਂ ਅਣਡਿੱਠ ਕੀਤਾ ਜਾਂਦਾ ਰਿਹਾ ਤਾਂ ਕੌਂਸਲ ਗਮਾਡਾ ਵਿਰੁੱਧ ਸਖਤ ਕਰਵਾਈ ਕਰਨ ਲਈ ਮਜ਼ਬੂਰ ਹੋਵੇਗੀ। ਕੌਂਸਲ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਖੇਤਰ ਦੇਬਿਲਡਰਾਂ ਤੋਂ ਪ੍ਰਾਪਤ ਕੀਤੀ ਈ ਡੀ ਸੀ ਦੀ ਰਾਸ਼ੀ ਬਹੁਤ ਵੱਡੀ ਹੈ ਅਤੇ ਇਸ ਨਾਲ ਇਨ੍ਹਾਂ ਸੈਕਟਰਾਂ ਨਾਲ ਸਬੰਧਿਤ ਕੰਮਾਂ ਨੂੰ ਗਮਾਡਾ ਨੇ ਅਮਲ ਵਿੱਚ ਲਿਆਉਣਾ ਸੀ ਪਰ ਇਸ ਰਾਸ਼ੀ ਨੂੰ ਗਮਾਡਾ ਨੇ ਇਨ੍ਹਾਂ ਸੈਕਟਰਾਂ ਤੇਖਰਚਣ ਦੀ ਬਜਾਏ ਪਤਾ ਨਹੀ ਕਿਹੜੇ ਖੂਹ-ਖਾਤੇ ਵਿੱਚ ਪਾ ਦਿੱਤਾ ਹੈ। ਆਗੂਆਂ ਨੇ ਕਿਹਾ ਕਿ ਇਹਨਾਂ ਬਿਲਡਰਾਂ ਨਾਲ ਸਾਂਝੇ ਖਾਤੇ ਖੋਲੇ ਜਾਣੇ ਸਨ ਜੋ ਕਿ ਨਹੀਂ ਖੋਲੇ ਗਏ।
ਕੌਂਸਲ ਵਲੋਂ ਮੰਗ ਕੀਤੀ ਗਈ ਇੰਨ੍ਹਾਂ ਸੈਕਟਰਾਂ ਨੂੰ ਮੁਹਾਲੀ ਨਾਲ ਜੋੜਦੀਆਂ ਸੜਕਾਂ ਦਾ ਨਿਰਮਾਣ ਬਿਨ੍ਹਾ ਕਿਸੇ ਦੇਰੀ ਤੋਂ ਕੀਤਾ ਜਾਵੇ ਅਤੇ ਵੱਖ-ਵੱਖ ਸੈਕਟਰਾਂ ਤੋਂ ਜੁੜੀਆਂ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਦੀਆਂ ਜੋ ਵੀ ਮੰਗਾਂ ਗਮਾਡਾ ਕੋਲ ਪੈਡਿੰਗ ਪਈਆਂ ਹਨ, ਉਨ੍ਹਾਂ ਦਾ ਨਿਪਟਾਰਾ ਵੀ ਜਲਦੀ ਤੋਂ ਜਲਦੀ ਕੀਤਾ ਜਾਵੇ।
ਇਸਦੇ ਨਾਲ ਹੀ ਮੰਗ ਕੀਤੀ ਗਈ ਕਿ ਈ ਡੀ ਸੀ ਦੀ ਰਾਸ਼ੀ ਜਮ੍ਹਾ ਨਾ ਹੋਣ ਕਾਰਨ ਰਜਿਸਟਰੀਆਂ ਤੇ ਲਾਈ ਪਾਬੰਦੀ ਤੁਰੰਤ ਹਟਾਈ ਜਾਵੇ ਅਤੇ ਬਿਲਡਰਾਂ ਵੱਲੋਂ ਗਮਾਡਾਂ ਨਾਲ ਕੀਤੇ ਗਏ ਇਕਰਾਰਨਾਮਿਆਂ ਅਨੁਸਾਰ ਜੋ ਬਿਲਡਰ ਪੂਰੇ ਨਹੀਂ ਉਤਰੇ, ਉਨ੍ਹਾਂ ਦੇ ਲਾਈਸੈਂਸ ਰੱਦ ਕੀਤੇ ਜਾਣ।
ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਹ ਹੋਰਨਾਂ ਵਿਭਾਗਾਂ ਵਿੱਚ ਜਾਣ ਦੇ ਨਾਲ-ਨਾਲ ਆਪਣੇ ਵਿਭਾਗ ਗਮਾਡਾ/ਪੁੱਡਾ ਦੇ ਕੰਮਾਂ ਦੀ ਵੀ ਨਜ਼ਰਸ਼ਾਨੀ ਤਾਂ ਕਿ ਇਸ ਵਿਭਾਗ ਵਿੱਚ ਲੋਕਾਂ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ। ਉਹਨਾਂ ਮੰਗ ਕੀਤੀ ਕਿ ਪ੍ਰਾਈਵੇਟ ਬਿਲਡਰਾਂ ਨੂੰ ਨਵੇਂ ਏਰੀਏ ਵਿੱਚ ਵਿਕਾਸ ਲਈ ਲਾਇਸੈਂਸ ਦੇਣੇ ਬੰਦ ਕੀਤੇ ਜਾਣ ਅਤੇ ਪਹਿਲਾਂ ਦੀ ਤਰ੍ਹਾ ਹੀ ਮੁਹਾਲੀ ਦੇ ਇਲਾਕੇ ਵਿੱਚ ਗਮਾਡਾ ਆਪ ਨਵੇਂ ਸੈਕਟਰਾਂ ਦਾ ਵਿਕਾਸ ਕਰੇ। ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਉਹ ਗਮਾਡਾ ਦੇ ਉੱਚ ਅਧਿਕਾਰੀ ਨੂੰ ਕੌਂਸਲ ਨਾਲ ਮੀਟਿੰਗ ਕਰਨ ਲਈ ਤੁਰੰਤ ਹੁਕਮ ਕਰਨ ਤਾਂ ਕਿ ਕੌਂਸਲ ਗਮਾਡਾ ਦੇ ਸਬੰਧਿਤ ਅਧਿਕਾਰੀਆਂ ਅੱਗੇ ਆਪਣਾ ਪੱਖ ਰੱਖ ਸਕੇ।
