ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਕੇਸ ਸੈਕਸ਼ਨ ਅਤੇ ਵੈਰੀਫਾਈ ਕਰਨ ਲਈ ਸ਼ਡਿਊਲ ਜਾਰੀ

ਹੁਸ਼ਿਆਰਪੁਰ - ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਰਜਿੰਦਰ ਸਿੰਘ ਨੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸਸੀ ਸਟੂਡੈਂਟਸ ਸਕੀਮ ਦੇ ਵਿਦਿਆਰਥੀਆਂ ਵੱਲੋਂ ਅਪਲਾਈ ਕਰਨ ਅਤੇ ਯੋਗ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਕੇਸ, ਜੋ ਕਿ ਸੰਸਥਾਵਾਂ, ਸੈਂਕਸ਼ਨਿੰਗ ਅਥਾਰਟੀ ਅਤੇ ਲਾਗੂ ਕਰਤਾ ਵਿਭਾਗ ਦੇ ਪੱਧਰ ਤੇ ਪੈਡਿੰਗ ਹਨ, ਉਨ੍ਹਾਂ ਨੂੰ ਵੈਰੀਫਾਈ ਕਰਨ ਲਈ ਡਾ ਅੰਬੇਦਕਰ ਸਕਾਲਰਸ਼ਿਪ ਪੋਰਟਲ ਖੋਲ੍ਹਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਡਾ ਅੰਬੇਦਕਰ ਸਕਾਲਰਸ਼ਿਪ ਪੋਰਟਲ ਨੂੰ ਵਿੱਦਿਅਕ ਸੰਸਥਾਵਾਂ ਵੱਲੋਂ ਸੁਧਾਰ ਉਪਰੰਤ ਸਾਰੇ ਕੇਸਾਂ ਨੂੰ ਮਨਜ਼ੂਰ ਕਰਨ ਵਾਲੀ ਅਥਾਰਟੀ (ਨਵੇਂ ਅਤੇ ਨਵੀਨੀਕਰਨ) ਲਈ ਕੇਸ ਭੇਜਣ ਦੀ ਆਖ਼ਰੀ ਮਿਤੀ 8 ਜਨਵਰੀ 2024, ਸਕਾਲਰਸ਼ਿਪ ਲਈ ਲਾਈਨ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਆਨਲਾਈਨ ਪ੍ਰਸਤਾਵ ਭੇਜਣ ਲਈ ਮਨਜ਼ੂਰੀ ਦੇਣ ਵਾਲੀ ਅਥਾਰਟੀ ਲਈ ਅੰਤਿਮ ਮਿਤੀ 19 ਜਨਵਰੀ 2024 ਅਤੇ ਸਕਾਲਰਸ਼ਿਪ ਲਈ ਭਲਾਈ ਵਿਭਾਗ ਨੂੰ ਆਨਲਾਈਨ ਪ੍ਰਸਤਾਵ ਭੇਜਣ ਲਈ ਲਾਈਨ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਲਈ ਆਖਰੀ ਮਿਤੀ 29 ਜਨਵਰੀ 2024 ਹੈ, ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਮਿਲ ਸਕੇ।