ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ ਜਿੱਤੇ 3 ਗੋਲਡ ਅਤੇ 1 ਕਾਂਸੀ ਦਾ ਤਗਮਾ

ਚੰਡੀਗੜ੍ਹ : 24 ਦਸੰਬਰ, 2023: ਪੰਜਾਬ ਇੰਜੀਨਿਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ 4 ਵਿਦਿਆਰਥੀਆਂ ਨੇ 61ਵੀਂ ਨੈਸ਼ਨਲ ਸਕੇਟਿੰਗ ਚੈਂਪੀਅਨਸ਼ਿਪ ਵਿਚ ਆਪਣਾ ਸਿੱਕਾ ਮਨਵਾਇਆ। 3 ਗੋਲਡ ਅਤੇ 1 ਬਰੌਂਜ਼ ਮੈਡਲ ਜਿੱਤ ਕੇ ਕਾਲਜ ਦਾ ਨਾਂ ਕੀਤਾ ਰੋਸ਼ਨ।

61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ 11 ਤੋਂ 21 ਦਸੰਬਰ, 2023 ਤੱਕ ਚੰਡੀਗੜ੍ਹ ਰੋਲਰ ਸਕੇਟਿੰਗ ਐਸੋਸੀਏਸ਼ਨ ਦੁਆਰਾ ਸੈਕਟਰ 10 ਸਕੇਟਿੰਗ ਰਿੰਕ ਅਤੇ ਸੈਕਟਰ 7 ਕੇਬੀਡੀਏਵੀ ਸਕੂਲ ਵਿਖੇ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿੱਚ ਦੇਸ਼ ਭਰ ਦੇ 21 ਤੋਂ ਵੀ ਵੱਧ ਰਾਜਾਂ ਨੇ ਭਾਗ ਲਿਆ। ਇਸੇ ਸਮਾਗਮ ਦੇ ਇਨਾਮ ਵੰਡ ਸਮਾਰੋਹ ਦੌਰਾਨ ਚੰਡੀਗੜ੍ਹ ਦੇ ਮੇਅਰ ਅਤੇ ਰੋਲਰ ਹਾਕੀ ਦੇ ਵੈਟਰਨਜ਼ ਨੂੰ ਖਿਡਾਰੀਆਂ ਨੂੰ ਇਨਾਮ ਦੇਣ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਲਗਨ ਅਤੇ ਮਿਹਨਤ ਨਾਲ ਅੱਗੇ ਵਧਣ ਦੀ ਅਪੀਲ ਵੀ ਕੀਤੀ।

ਜੇਤੂ ਵਿਦਿਆਰਥੀਆਂ ਦਾ ਵੇਰਵਾ ਹੇਂਠ ਲਿਖੇ ਅਨੁਸਾਰ ਹੈ :

ਪਾਰਸ ਧੀਮਾਨ (ਤੀਜਾ ਸਾਲ ਸਿਵਲ)-ਗੋਲਡ

ਯਾਸ਼ਿਕਾ ਸ਼ਰਮਾ (ਦੂਜਾ ਸਾਲ CSE)-ਗੋਲਡ

ਸੰਚਿਤਾ ਗੋਇਲ (ਤੀਜੇ ਸਾਲ CSE)-ਗੋਲਡ

ਗੁਰਨੂਰ ਸਿੰਘ (ਤੀਜੇ ਸਾਲ CSE)-ਬਰੌਂਜ਼