ਸਾਬਕਾ ਕਾਂਗਰਸੀ ਵਿਧਾਇਕ ਮੰਗੂਪੁਰ ਨੇ ਕੀਤਾ ਨਵੀ ਬਣੀ ਸੜਕ ਦਾ ਉਦਘਾਟਨ

ਬਲਾਚੌਰ - ਬਲਾਚੌਰ ਹਲਕੇ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕਾਂਗਰਸ ਸਰਕਾਰ ਵੇਲੇ ਬਣਾਈ ਗਈ ਬਲਾਕ ਸੜੋਆ ਤੋਂ ਆਲੋਵਾਲ ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਦਾ ਉਦਘਾਟਨ ਰੀਬਨ ਕੱਟ ਕੇ ਪਿੰਡ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਖਿਆ ਕਿ ਜਿੰਨਾ ਵਿਕਾਸ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਇਸ ਇਲਾਕੇ ਦਾ ਹੋਇਆ ਹੈ ਓਨਾ ਵਿਕਾਸ ਪਹਿਲਾ ਕਦੀ ਵੀ ਨਹੀਂ ਹੋਇਆ

ਬਲਾਚੌਰ -  ਬਲਾਚੌਰ ਹਲਕੇ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਕਾਂਗਰਸ ਸਰਕਾਰ ਵੇਲੇ ਬਣਾਈ ਗਈ ਬਲਾਕ ਸੜੋਆ ਤੋਂ ਆਲੋਵਾਲ ਪਿੰਡ ਨੂੰ ਜਾਣ ਵਾਲੀ ਸੰਪਰਕ ਸੜਕ ਦਾ ਉਦਘਾਟਨ ਰੀਬਨ ਕੱਟ ਕੇ ਪਿੰਡ ਦੇ ਪਤਵੰਤਿਆਂ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਆਖਿਆ ਕਿ ਜਿੰਨਾ ਵਿਕਾਸ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਇਸ ਇਲਾਕੇ ਦਾ ਹੋਇਆ ਹੈ ਓਨਾ ਵਿਕਾਸ ਪਹਿਲਾ ਕਦੀ ਵੀ ਨਹੀਂ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਹੱਥੀਂ ਬਣਾਉਣ ਵਾਲੇ ਲੋਕਾਂ ਦਾ ਵੀ ਹੁਣ ਇਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ। ਇਸ ਮੌਕੇ ਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਦਾ ਧੰਨਵਾਦ ਕਰਦਿਆਂ ਚੌਧਰੀ ਸੁਖਵਿੰਦਰ ਸਿੰਘ, ਸ਼ਾਮ ਲਾਲ, ਰਾਮਜੀ ਦਾਸ, ਪ੍ਰਧਾਨ ਅਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਸਾਡੀ ਚਿਰੋਕਣੀ ਮੰਗ ਤੇ ਗੌਰ ਕਰਦਿਆਂ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਪਹਿਲ ਦੇ ਆਧਾਰ ਤੇ ਸਾਡੀ ਸੜਕ ਨੂੰ ਪਾਸ ਕਰਵਾ ਪੱਕੀ ਬਣਵਾਇਆ। ਹੁਣ ਇਸ ਦਾ ਉਦਘਾਟਨ ਵੀ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਹੀ ਕਰਵਾ ਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਤਿਲਕ ਰਾਜ ਆਲੋਵਾਲ, ਸਰਪੰਚ ਜਸਵੀਰ ਸਿੰਘ ਸੜੋਆ, ਅਮਰੀਕ ਸਿੰਘ, ਧਰਮ ਪਾਲ, ਰਮਨ ਚੌਧਰੀ, ਰੌਸ਼ਨ ਲਾਲ, ਮਨਜੀਤ ਰਾਏ, ਹੁਸਨ ਲਾਲ, ਨੰਬਰਦਾਰ ਬਲਵੀਰ ਸਿੰਘ, ਗੌਰਵ, ਹੁਕਮ ਚੰਦ, ਰਮਨ ਕਸਾਣਾ ਤੇ ਅਸ਼ੋਕ ਬਾਠ ਆਦਿ ਹਾਜ਼ਰ ਸਨ।