
ਲੋਕ ਨਿਰਮਾਣ ਵਿਭਾਗ ਤੇ ਸਥਾਕ ਸਿਆਸੀ ਲੀਡਰ ਦੀ ਮਿਲੀਭੁਗਤ ਨਾਲ ਸੈਲਾ ਖੁਰਦ ਵਿਖੇ ਪੁੱਡਾ ਸ਼ਡਿਊਲਡ ਸੜਕ ਤੇ ਗੈਰਕਾਨੂੰਨੀ ਢੰਗ ਨਾਲ ਉਸਾਰੀਆਂ ਦਾ ਰੁਝਾਨ ਵਧਿਆ
ਗੜ੍ਹਸੰਕਰ 24 ਦਸੰਬਰ - ਚੰਡੀਗੜ੍ਹ ਤੋ ਹੁਸ਼ਿਆਰਪੁਰ ਦੇ ਨੈਸ਼ਨਲ ਹਾਈਵੇ ਦੇ ਮੁੱਖ ਮਾਰਗ ਕਸਬਾ ਸੈਲਾ ਖੁਰਦ ਵਿਖੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਸਾਹਮਣੇ ਮੇਨ ਰੋਡ ਸੜਕ ਸ਼ਡਿਊਲਡ ਰੋਡ ਦੇ ਨਾਲ ਪੁੱਡਾ ਐਕਟ ਦੀਆ ਸ਼ਰੇਆਮ ਧੱਜੀਆ ਉੜਾਕੇ ਕੇ ਸਬੰਧਿਤ ਮਹਿਕਮੇ ਤੇ ਸਿਆਸੀ ਲੀਡਰਾਂ ਦੀ ਮਿਲੀਭੁਗਤ ਨਾਲ ਗੈਰਕਾਨੂੰਨੀ ਤਰੀਕੇ ਨਾਲ ਦੋ ਮੰਜਲੀ ਦੁਕਾਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ ।
ਗੜ੍ਹਸੰਕਰ 24 ਦਸੰਬਰ - ਚੰਡੀਗੜ੍ਹ ਤੋ ਹੁਸ਼ਿਆਰਪੁਰ ਦੇ ਨੈਸ਼ਨਲ ਹਾਈਵੇ ਦੇ ਮੁੱਖ ਮਾਰਗ ਕਸਬਾ ਸੈਲਾ ਖੁਰਦ ਵਿਖੇ ਨਜ਼ਦੀਕ ਰੇਲਵੇ ਸਟੇਸ਼ਨ ਦੇ ਸਾਹਮਣੇ ਮੇਨ ਰੋਡ ਸੜਕ ਸ਼ਡਿਊਲਡ ਰੋਡ ਦੇ ਨਾਲ ਪੁੱਡਾ ਐਕਟ ਦੀਆ ਸ਼ਰੇਆਮ ਧੱਜੀਆ ਉੜਾਕੇ ਕੇ ਸਬੰਧਿਤ ਮਹਿਕਮੇ ਤੇ ਸਿਆਸੀ ਲੀਡਰਾਂ ਦੀ ਮਿਲੀਭੁਗਤ ਨਾਲ ਗੈਰਕਾਨੂੰਨੀ ਤਰੀਕੇ ਨਾਲ ਦੋ ਮੰਜਲੀ ਦੁਕਾਨ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਇਹ ਵੀ ਦੱਸਣਯੋਗ ਹੈ ਕਿ ਇਹ ਦੁਕਾਨ ਦੀ ਗੈਰਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਉਸਾਰੀ ਲੋਕ ਨਿਰਮਾਣ ਵਿਭਾਗ ਵਲੋਂ ਕੋਈ ਵੀ ਕਾਰਵਾਈ ਨਾ ਕਰਨਾ ਇਲਾਕੇ, ਕਸਬੇ ਦੇ ਨਾਲ ਨਾਲ ਸ਼ਹਿਰਾਂ ਵਿੱਚ ਚਰਚਾ ਦਾ ਵਿਸ਼ਾ ਵੀ ਬਣ ਚੁੱਕਾ ਹੈ । ਇਹ ਤੋ ਪਹਿਲਾਂ ਵੀ ਇਹ ਮਾਮਲਾ ਮੀਡੀਆ ਦੇ ਪੱਤਰਕਾਰਾਂ ਵਲੋਂ ਦੋ ਦਿਨ ਪਹਿਲਾਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ । ਪਰ ਉਨ ਦੇ ਨੋਟਿਸ ਤੋ ਬਾਅਦ ਕੰਮ ਦੋ ਦਿਨ ਬੰਦ ਰਹਿਣ ਤੋ ਬਾਅਦ ਸ਼ਨੀਵਾਰ ਨੂੰ ਦੁਕਾਨ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਤੇ ਐਤਵਾਰ ਨੂੰ ਛੁੱਟੀ ਵਾਲੇ ਦਿਨ ਦੁਕਾਨਦਾਰ ਵਲੋਂ ਬਿਨਾਂ ਕਿਸੇ ਨੋਟਿਸ ਦੀ ਪ੍ਰਵਾਹ ਕੀਤੇ ਬਿਨਾਂ ਦੁਕਾਨ ਦੀ ਦੂਸਰੀ ਮੰਜ਼ਿਲ ਦਾ ਲੈਟਰ ਬੇਖੌਫ ਹੋ ਕੇ ਪਾ ਦਿੱਤਾ ਗਿਆ । ਇਹ ਵੀ ਦੱਸਣਯੋਗ ਹੈ ਕਿ ਇਸ ਗੈਰਕਾਨੂੰਨੀ ਢੰਗ ਨਾਲ ਕੀਤੀ ਜਾਣ ਵਾਲੀ ਦੁਕਾਨ ਦੀ ਉਸਾਰੀ ਨਾਲ ਥਾ-ਥਾ ਬਜਰੀ , ਰੇਤਾ ਅਤੇ ਇੱਟਾ ਦੇ ਨਾਲ ਨਾਲ ਮਲਵੇ ਦੇ ਲੱਗੇ ਢੇਰਾ ਨਾਲ ਲੋਕਾ ਤੇ ਰਾਹਗੀਰਾਂ ਦਾ ਲੰਘਣਾਂ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ । ਇਹ ਵੀ ਦੱਸਣਯੋਗ ਹੈ ਕਿ ਪੁੱਡਾ ਐਕਟ 1995 ਦੀ ਧਾਰਾ 143 ਦੇ ਨਿਯਮਾਂ ਅਨੁਸਾਰ ਲੋਕ ਨਿਰਮਾਣ ਵਿਭਾਗ ਦੀ ਜ਼ਮੀਨ ਦੀ ਹੱਦ ਤੋਂ ਸੜਕ ਦੇ ਦੋਵੇਂ ਪਾਸੇ 10 ਮੀਟਰ ਕਰੀਬਨ 100 ਫੁੱਟ ਤੱਕ ਕੋਈ ਵੀ ਉਸਾਰੀ ਕਰਨ ਦੀ ਵਿਭਾਗ ਵਲੋਂ ਸਖਤ ਮਨਾਹੀ ਜਾਰੀ ਕੀਤੀ ਗਈ । ਅਜਿਹਾ ਕਰਨ ਦੀ ਸੂਰਤ ਵਿੱਚ ਸਬੰਧਿਤ ਧਿਰ ਨੂੰ ਜੁਰਮਾਨਾ ਦੇ ਨਾਲ ਨਾਲ ਛੇ ਮਹੀਨੇ ਦੀ ਕੈਦ ਵੀ ਹੋ ਸਕਦੀ ਹੈ । ਅਤੇ ਅਣ ਅਧਿਕਾਰਤ ਉਸਾਰੀ ਨੂੰ ਉਸਾਰੀ ਕਰਤਾ ਦੇ ਖਰਚੇ ਤੇ ਹਟਾਉਣ ਦੀ ਵਿਭਾਗ ਵਲੋਂ ਹਦਾਇਤ ਕੀਤੀ ਗਈ ਹੈ । ਪਰ ਫਿਰ ਵੀ ਕੁਝ ਸਰਮਾਏਦਾਰ ਦੁਕਾਨਦਾਰ ਵਲੋਂ ਲੋਕ ਨਿਰਮਾਣ ਵਿਭਾਗ ਦੇ ਹੁਕਮ ਨੂੰ ਛਿੱਕੇ ਟੰਗ ਕੇ ਨਜਾਇਜ਼ ਉਸਾਰੀਆਂ ਕਰਨ ਵਿੱਚ ਕੋਈ ਵੀ ਕਸਰ ਨਹੀ ਛੱਡ ਰਹੇ । ਇਸ ਮਾਮਲੇ ਸਬੰਧੀ ਲੋਕ ਨਿਰਮਾਣ ਵਿਭਾਗ ਗੜ੍ਹਸੰਕਰ ਦੇ ਜੇ.ਈ ਸੰਨੀ ਧਿਮਾਨ ਨਾਲ ਫੋਨ ਤੇ ਪੱਖ ਜਾਣਿਆ ਤਾ ਉਨ੍ਹਾਂ ਨੇ ਦੱਸਿਆ ਕਿ ਸਬੰਧਿਤ ਦੁਕਾਨ ਮਾਲਕ ਨੂੰ ਦਫ਼ਤਰ ਵਲੋਂ ਨੋਟਿਸ ਜਾਰੀ ਕਰਕੇ ਕੰਮ ਬੰਦ ਕਰਨ ਦੀ ਹਦਾਇਤ ਕਰ ਦਿੱਤੀ ਗਈ ਸੀ । ਪਰ ਜੇਕਰ ਹੁਣ ਦੁਕਾਨਦਾਰ ਵਲੋਂ ਹਨੇਰੇ ਸਵੇਰੇ ਦੁਕਾਨ ਦਾ ਨਿਰਮਾਣ ਸ਼ੁਰੂ ਕਰ ਕੇ ਦੁਕਾਨ ਦੀ ਦੂਸਰੀ ਮੰਜ਼ਿਲ ਦਾ ਲੈਟਰ ਐਤਵਾਰ ਨੂੰ ਛੁੱਟੀ ਵਾਲੇ ਦਿਨ ਪਾ ਦਿੱਤਾ ਹੈ ਤਾਂ ਕਾਨੂੰਨ ਮੁਤਾਬਿਕ ਦੁਕਾਨਦਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਹੁਣ ਦੇਖਣਾ ਹੋਵੇਗਾ ਕਿ ਲੋਕ ਨਿਰਮਾਣ ਵਿਭਾਗ ਗੜ੍ਹਸੰਕਰ ਗੈਰਕਾਨੂੰਨੀ ਉਸਾਰੀ ਕਰਨ ਵਾਲੇ ਦੁਕਾਨਦਾਰ ਤੇ ਬਣਦੀ ਕਾਰਵਾਈ ਕਰਦਾ ਹੈ ਕਿ ਮਿਲੀਭੁਗਤ ਨਾਲ ਦੁਕਾਨ ਦਾ ਕੰਮ ਨੇਪੜੇ ਚਾੜ੍ਹਨ ਵਿੱਚ ਲੋਕ ਨਿਰਮਾਣ ਵਿਭਾਗ ਗੜ੍ਹਸੰਕਰ ਸਾਥ ਦੇ ਕੇ ਇਹ ਮਾਮਲਾ ਠੰਡੇ ਬਸਤੇ ਵਿੱਚ ਪਾ ਦੇਵੇਗਾ । ਇਸ ਮਾਮਲੇ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਬਲਿੰਦਰ ਕੁਮਾਰ ਨਾਲ ਫੋਨ ਤੇ ਸੰਪਰਕ ਕਰ ਕੇ ਪੱਖ ਜਾਨਣ ਚਾਹਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਸਾਰੀ ਕਰਨ ਵਾਲੇ ਦੁਕਾਨਦਾਰ ਨੂੰ ਵਿਭਾਗ ਵਲੋਂ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ ਪਰ ਅੱਜ ਸਾਡੇ ਵਿਭਾਗ ਦੇ ਜੇ.ਈ ਵਲੋਂ ਦੁਕਾਨਦਾਰ ਵਲੋਂ ਹਨੇਰੇ ਸਵੇਰੇ ਨਿਰਮਾਣ ਕਰ ਐਤਵਾਰ ਛੁੱਟੀ ਵਾਲੇ ਦਿਨ ਦੁਸਰੀ ਮੰਜ਼ਿਲ ਦਾ ਲੈਟਰ ਪਾਏ ਜਾਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਹੈ । ਤੇ ਕੱਲ੍ਹ ਦੁਕਾਨ ਹੀ ਦੁਕਾਨਦਾਰ ਨੂੰ ਨੋਟਿਸ ਜਾਰੀ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ । ਇਸ ਮਾਮਲੇ ਸੰਬੰਧੀ ਉਸਾਰੀ ਕਰਨ ਵਾਲੇ ਦੁਕਾਨਦਾਰ ਨੇ ਆਪਣਾ ਪੱਖ ਰੱਖਣਾ ਤੋ ਕੋਰੀ ਨਾਂਹ ਕਰ ਦਿੱਤੀ ਤੇ ਕਿਹਾ ਮੇਰਾ ਮਾਮਾ ਕੁਸ਼ਲ ਭਨੋਟ ਸਭ ਕੁੱਝ ਦੇਖ ਲਓਗਾ ।
