
291 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਤੇ ਕੈਂਟਰ ਗੱਡੀ ਕਾਬੂ
ਬਲਾਚੌਰ - ਕਾਠਗੜ੍ਹ ਪੁਲਸ ਨੇ ਹਾਈਟੈਕ ਨਾਕਾ ਆਸਰੋਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਇਕ ਕੈਂਟਰ ਗੱਡੀ 'ਚੋਂ 291 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਕ ਕੈਂਟਰ ਗੱਡੀ ਨੰਬਰ ਐਚ ਆਰ 69 ਸੀ 1531 ਜਿਸ ਵਿੱਚ ਦੋ ਵਿਅਕਤੀ ਨਜਾਇਜ਼ ਸ਼ਰਾਬ ਲੈ ਕੇ ਨਵਾਂਸ਼ਹਿਰ ਤੋਂ ਰੋਪੜ ਵੱਲ ਨੂੰ ਜਾ ਰਹੇ ਹਨ।
ਬਲਾਚੌਰ - ਕਾਠਗੜ੍ਹ ਪੁਲਸ ਨੇ ਹਾਈਟੈਕ ਨਾਕਾ ਆਸਰੋਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਇਕ ਕੈਂਟਰ ਗੱਡੀ 'ਚੋਂ 291 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਇਕ ਕੈਂਟਰ ਗੱਡੀ ਨੰਬਰ ਐਚ ਆਰ 69 ਸੀ 1531 ਜਿਸ ਵਿੱਚ ਦੋ ਵਿਅਕਤੀ ਨਜਾਇਜ਼ ਸ਼ਰਾਬ ਲੈ ਕੇ ਨਵਾਂਸ਼ਹਿਰ ਤੋਂ ਰੋਪੜ ਵੱਲ ਨੂੰ ਜਾ ਰਹੇ ਹਨ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਨਾਕੇ ਤੇ ਪਹੁੰਚੀ ਗੱਡੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਗੱਡੀ ਚਾਲਕ ਨੂੰ ਕਾਬੂ ਕਰਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਡਾਲੇ ਦੇ ਞਾਲ ਨਾਲ ਪਿਛਲੇ ਪਾਸੇ ਵੱਲ ਬੱਚਿਆਂ ਦੇ ਖਾਣ ਵਾਲੇ ਚਿਪਸ ਦੇ ਭਰੇ ਹੋਏ ਵੱਡੇ ਵੱਡੇ ਲਿਫਾਫੇ ਲਗਾਏ ਹੋਏ ਸਨ। ਤਾਂ ਕਿ ਕਿਤੇ ਵੀ ਚੈਕਿੰਗ ਦੌਰਾਨ ਪੁਲਸ ਦੇ ਪੱਲੇ ਕੁਝ ਨਾ ਪਵੇ। ਖਾਸ ਮੁਖਬਰ ਦੀ ਪੱਕੀ ਰਿਪੋਰਟ ਤੇ ਯਕੀਨ ਕਰਦਿਆਂ ਜਦੋਂ ਬਰੀਕੀ ਨਾਲ ਗੱਡੀ ਦੀ ਤਲਾਸ਼ੀ ਲਈ ਗਈ ਤਾਂ 291 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ।ਪੁਲਸ ਨੇ ਜਦੋਂ ਫੜੇ ਗਏ ਵਿਅਕਤੀ ਦਾ ਨਾਮ ਪਤਾ ਪੁੱਛਿਆ ਤਾਂ ਇਕ ਨੇ ਆਪਣਾ ਨਾਮ ਦੀਪਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜੌਰਾਸੀ ਥਾਣਾ ਸਮਾਲਕਾ ਜਿਲ੍ਹਾ ਪਾਣੀਪਤ ਅਤੇ ਦੂਸਰੇ ਨੇ ਆਪਣਾ ਨਾਮ ਰਵੀ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਭਰਤ ਨਗਰ ਕਲੌਨੀ ਸੈਕਟਰ 25 ਜਿਲ੍ਹਾ ਪਾਣੀਪਤ ਦੱਸਿਆ। ਪੁਲਸ ਵਲੋਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤੇ ਗੱਡੀ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
