
ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਕਾਬੂ
ਬਲਾਚੌਰ - ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ਾਂ ਤੇ ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ ਦੀ ਅਗਵਾਈ ਹੇਠ ਇੰਚਾਰਜ ਪੋਜੇਵਾਲ ਥਾਣਾ ਐਸ ਆਈ ਸੁਰਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਤਿਹ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖਾਨਪੁਰ ਥਾਣਾ ਗੜ੍ਹਸ਼ੰਕਰ ਨੇ ਪੁਲਸ ਚੌਂਕੀ ਸੜੋਆ ਵਿਖੇ ਇਕ ਦਰਖਾਸਤ ਦਿੱਤੀ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਸੜੋਆ ਆਇਆ ਸੀ ਤੇ ਮੱਥਾ ਟੇਕਣ ਵਾਸਤੇ ਸ਼ਿਵ ਭੋਲੇ ਦੇ ਮੰਦਿਰ ਸੜੋਆ ਦੇ ਅੰਦਰ ਚਲਿਆ ਗਿਆ।
ਬਲਾਚੌਰ - ਐਸ ਐਸ ਪੀ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਅਖਿਲ ਚੌਧਰੀ ਦੇ ਨਿਰਦੇਸ਼ਾਂ ਤੇ ਡੀ ਐਸ ਪੀ ਬਲਾਚੌਰ ਸ਼ਾਮ ਸੁੰਦਰ ਦੀ ਅਗਵਾਈ ਹੇਠ ਇੰਚਾਰਜ ਪੋਜੇਵਾਲ ਥਾਣਾ ਐਸ ਆਈ ਸੁਰਿੰਦਰ ਸਿੰਘ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਫਤਿਹ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖਾਨਪੁਰ ਥਾਣਾ ਗੜ੍ਹਸ਼ੰਕਰ ਨੇ ਪੁਲਸ ਚੌਂਕੀ ਸੜੋਆ ਵਿਖੇ ਇਕ ਦਰਖਾਸਤ ਦਿੱਤੀ ਕਿ ਉਹ ਆਪਣੇ ਕਿਸੇ ਨਿੱਜੀ ਕੰਮ ਲਈ ਸੜੋਆ ਆਇਆ ਸੀ ਤੇ ਮੱਥਾ ਟੇਕਣ ਵਾਸਤੇ ਸ਼ਿਵ ਭੋਲੇ ਦੇ ਮੰਦਿਰ ਸੜੋਆ ਦੇ ਅੰਦਰ ਚਲਿਆ ਗਿਆ। ਕੁੱਝ ਸਮੇਂ ਬਾਅਦ ਉਹ ਜਦੋਂ ਮੱਥਾ ਟੇਕ ਕੇ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਉਸਦਾ ਆਪਣਾ ਮੋਟਰਸਾਈਕਲ ਨੰਬਰ ਪੀ ਬੀ - 07 - ਏ ਡਬਲਿਊ- 9076 ਸਪਲੈਂਡਰ ਪਲੱਸ ਕਾਲਾ ਰੰਗ ਮੰਦਿਰ ਦੇ ਬਾਹਰ ਖੜਾ ਸੀ ਉਹ ਮੌਜੂਦ ਨਹੀਂ ਹੈ। ਪੁੱਛਗਿੱਛ ਕਰਨ ਤੇ ਪਤਾ ਚੱਲਿਆ ਕਿ ਉਸਦਾ ਮੋਟਰਸਾਈਕਲ ਅਨਿਲ ਕੁਮਾਰ ਉਰਫ ਸੰਜੂ ਪੁੱਤਰ ਚਰਨਜੀਤ ਕੁਮਾਰ ਵਾਸੀ ਆਲੋਵਾਲ ਚੋਰੀ ਕਰਕੇ ਲੈ ਗਿਆ ਹੈ। ਏ ਐਸ ਆਈ ਹਰਬੰਸ ਲਾਲ ਵਲੋਂ ਮੁਕੱਦਮਾ ਦਰਜ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਹੋਰ ਅਗਲੇਰੀ ਕਾਰਵਾਈ ਸੰਬੰਧੀ ਪੁੱਛਗਿੱਛ ਜਾਰੀ ਹੈ।
