
25 ਦਸੰਬਰ ਨੂੰ ਭੋਗ ਤੇ ਵਿਸ਼ੇਸ਼
ਮਾਹਿਲਪੁਰ - ਨਗਰ ਕੌਂਸਲ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਅਤੇ ਐਮਸੀ ਬੀਬੀ ਗੁਰਮੀਤ ਕੌਰ ਬੈਂਸ 16 ਦਸੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਜੀਵਨ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਇੱਕ ਸਫਲ ਪ੍ਰਬੰਧਕ ਅਤੇ ਸਮਰਪਿਤ ਅਧਿਆਪਕਾ ਸਨ। ਉਹਨਾਂ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਵਿਦਿਆਰਥੀਆਂ ਨੂੰ ਉੱਚੀਆਂ ਮੰਜ਼ਲਾਂ ਤੇ ਪਹੁੰਚਾਇਆ l ਸੀਐਚਟੀ ਦੇ ਅਹੁਦੇ ਤੇ ਰਹਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲਪੁਰ ਨੂੰ ਜ਼ਿਲੇ ਦਾ ਅਵਲ ਦਰਜਾ ਸਕੂਲ ਬਣਾਉਣ ਦਾ ਮਾਣ ਹਾਸਿਲ ਕੀਤਾ। ਉਹ ਆਪਣੇ ਕਿੱਤੇ ਪ੍ਰਤੀ ਇੰਨੇ ਸਮਰਪਿਤ ਸਨ ਕਿ ਆਪਣੇ ਫਰਜ਼ਾਂ ਦੀ ਅਦਾਇਗੀ ਵਿੱਚ ਕਦੀ ਢਿੱਲ ਮੱਠ ਨਾ ਕਰਦੇ l
ਮਾਹਿਲਪੁਰ - ਨਗਰ ਕੌਂਸਲ ਮਾਹਿਲਪੁਰ ਦੀ ਸਾਬਕਾ ਪ੍ਰਧਾਨ ਅਤੇ ਐਮਸੀ ਬੀਬੀ ਗੁਰਮੀਤ ਕੌਰ ਬੈਂਸ 16 ਦਸੰਬਰ 2023 ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦੇ ਜੀਵਨ ਤੇ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਉਹ ਇੱਕ ਸਫਲ ਪ੍ਰਬੰਧਕ ਅਤੇ ਸਮਰਪਿਤ ਅਧਿਆਪਕਾ ਸਨ। ਉਹਨਾਂ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਵਿਦਿਆਰਥੀਆਂ ਨੂੰ ਉੱਚੀਆਂ ਮੰਜ਼ਲਾਂ ਤੇ ਪਹੁੰਚਾਇਆ l ਸੀਐਚਟੀ ਦੇ ਅਹੁਦੇ ਤੇ ਰਹਿੰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਮਾਹਿਲਪੁਰ ਨੂੰ ਜ਼ਿਲੇ ਦਾ ਅਵਲ ਦਰਜਾ ਸਕੂਲ ਬਣਾਉਣ ਦਾ ਮਾਣ ਹਾਸਿਲ ਕੀਤਾ। ਉਹ ਆਪਣੇ ਕਿੱਤੇ ਪ੍ਰਤੀ ਇੰਨੇ ਸਮਰਪਿਤ ਸਨ ਕਿ ਆਪਣੇ ਫਰਜ਼ਾਂ ਦੀ ਅਦਾਇਗੀ ਵਿੱਚ ਕਦੀ ਢਿੱਲ ਮੱਠ ਨਾ ਕਰਦੇ l ਲੋੜਵੰਦ ਬੱਚਿਆਂ ਦੀ ਸਹਾਇਤਾ ਅਤੇ ਉਨਾਂ ਨੂੰ ਸਹੀ ਦਿਸ਼ਾ ਦੇਣੀ ਉਹਨਾਂ ਦਾ ਮੁੱਖ ਟੀਚਾ ਰਿਹਾ। ਉਹਨਾਂ ਦੀ ਦਿੱਤੀ ਦੇਣ ਨੂੰ ਵਿਦਿਆਰਥੀ ਸਦਾ ਨਤਮਸਤਕ ਹੁੰਦੇ ਹਨ। ਪਿਆਰ,ਸਤਿਕਾਰ, ਮੁਹੱਬਤ, ਦ੍ਰਿੜਤਾ,ਹੌਸਲਾ, ਇਮਾਨਦਾਰੀ,ਅਤੇ ਨਿਸ਼ਚੇ ਨਾਲ ਕਾਰਜ ਕਰਨਾ ਉਹਨਾਂ ਦੀ ਸ਼ਖਸ਼ੀਅਤ ਦਾ ਖਾਸਾ ਸੀ l ਉਹ ਨਗਰ ਕੌਂਸਲ ਮਾਹਿਲਪੁਰ ਦੇ ਤਾਉਮਰ ਕੌਂਸਲਰ ਬਣੇ ਰਹੇ l ਜਦੋਂ ਉਹ ਪ੍ਰਧਾਨ ਬਣੇ ਤਾਂ ਉਹਨਾਂ ਮਾਹਿਲਪੁਰ ਨੂੰ ਨਵੀਆਂ ਦਿਸ਼ਾਵਾਂ ਵੱਲ ਤੋਰਨ ਦੇ ਯਤਨ ਆਰੰਭੇ l ਅਨੇਕਾਂ ਹੋਰ ਨਿੱਗਰ ਕਾਰਜਾਂ ਸਮੇਤ ਪਦਮ ਸ੍ਰੀ ਸੋਭਾ ਸਿੰਘ ਦੀ ਯਾਦ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਚੜ੍ਦੇ ਪਾਸੇ ਸੋਭਾ ਸਿੰਘ ਨਗਰ ਵਸਾਇਆ l
ਬੀਬੀ ਗੁਰਮੀਤ ਕੌਰ ਬੈਂਸ ਨੇ ਆਪਣੇ ਪਰਿਵਾਰ ਵਿੱਚ ਰਿਕਾਰਡਰ ਪੈਦਾ ਕੀਤੇ l ਉਹਨਾਂ ਦੇ ਜੀਵਨ ਸਾਥੀ ਗਿਆਨੀ ਹਰਕੇਵਲ ਸਿੰਘ ਸੈਲਾਨੀ ਕੌਮੀ ਪੁਰਸਕਾਰ ਜੇਤੂ ਪੰਜਾਬੀ ਦੇ ਅਧਿਆਪਕ ਅਤੇ ਉੱਘੇ ਲੇਖਕ ਸਨ। ਜਿਨਾਂ ਨੇ ਆਪਣੇ ਜੀਵਨ ਵਿੱਚ 24 ਖੋਜ ਭਰਪੂਰ ਕੀਮਤੀ ਕਿਤਾਬਾਂ ਲਿਖੀਆਂ ਤੇ ਪਾਠਕਾਂ ਨੂੰ ਮੁਫਤ ਵੰਡੀਆਂ l ਉਹਨਾਂ ਦਾ ਵੱਡਾ ਬੇਟਾ ਜਗਦੀਪ ਸਿੰਘ ਰੂਬੀ ਅਮਰੀਕਾ ਵਿੱਚ ਚੀਫ ਇੰਜਨੀਅਰ ਸੀ l ਬਹੂ ਮਾਧਰੀ ਏ ਸਿੰਘ ਅਥਲੈਟਿਕਸ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪ੍ਰਾਪਤੀਆਂ ਨਾਲ ਅਰਜਨਾ ਅਵਾਰਡ ਜੇਤੂ ਬਣੀ l ਛੋਟਾ ਬੇਟਾ ਅਮਨਦੀਪ ਸਿੰਘ ਬੈਂਸ ਸੈਫ ਖੇਡਾਂ ਦਾ 1500 ਮੀਟਰ ਦਾ ਰਿਕਾਰਡਰ ਹੈ l ਪੋਤਰੀ ਹਰਮਿਲਨ ਬੈਂਸ ਨੇ 2023 ਦੀਆਂ ਏਸ਼ੀਅਨ ਖੇਡਾਂ ਵਿੱਚ ਦੋ ਮੈਡਲ ਜਿੱਤ ਕੇ ਪਰਿਵਾਰ ਦੇ ਨਾਂ ਨੂੰ ਹੋਰ ਉੱਚਾ ਕਰ ਦਿੱਤਾ। ਇਸੇ ਤਰ੍ਹਾਂ ਪੋਤਰਾ ਸ਼ਾਨਦੀਪ 10 ਮੀਟਰ ਪਿਸਟਲ ਸ਼ੂਟਿੰਗ ਵਿੱਚ ਪੰਜਾਬ ਚੈਂਪੀਅਨ ਬਣਿਆ ਹੋਇਆ ਹੈ। ਇਹਨਾਂ ਸਭ ਪ੍ਰਾਪਤੀਆਂ ਪਿੱਛੇ ਬੀਬੀ ਗੁਰਮੀਤ ਕੌਰ ਦਾ ਵਿਸ਼ੇਸ਼ ਯੋਗਦਾਨ ਹੈ। ਉਹ ਗਿਆਨੀ ਜੀ ਦੁਆਰਾ ਪਾਈਆਂ ਪਿਰਤਾਂ ਨੂੰ ਵੀ ਕਾਇਮ ਰੱਖਦੇ ਰਹੇ l ਸਾਹਿਤਕ, ਖੇਡਾਂ, ਸਮਾਜਿਕ ਅਤੇ ਸੱਭਿਆਚਾਰਕ ਸਮਾਰੋਹਾਂ ਦੀ ਸਰਪ੍ਰਸਤੀ ਕਰਨਾ ਅਤੇ ਰਚਨਾਤਮਕ ਸੋਚ ਵਾਲਿਆਂ ਨੂੰ ਸ਼ਾਬਾਸ਼ ਦੇਣਾ ਉਹਨਾਂ ਦੇ ਸੁਭਾਅ ਵਿੱਚ ਸ਼ਾਮਿਲ ਸੀ। ਸਰਬੱਤ ਦਾ ਭਲਾ ਕਰਨ ਵਿੱਚ ਵਿਸ਼ਵਾਸ ਰੱਖਣਾ ਅਤੇ ਹਰ ਲੋੜਵੰਦ ਦੀ ਸਹਾਇਤਾ ਕਰਦੇ ਰਹਿਣਾ ਉਹਨਾਂ ਦਾ ਸਾਰਾ ਜੀਵਨ ਕਰਮ ਰਿਹਾ l ਬੀਬੀ ਜੀ ਦੁਆਰਾ ਪਾਈਆਂ ਪੈੜਾਂ ਸਾਨੂੰ ਸਦਾ ਪ੍ਰੇਰਨਾ ਦਿੰਦੀਆਂ ਰਹਿਣਗੀਆਂ l
ਉਹਨਾਂ ਦਾ ਜਨਮ 15 ਅਕਤੂਬਰ 1937 ਨੂੰ ਪਿਤਾ ਕਿਰਪਾਲ ਸਿੰਘ ਅਤੇ ਮਾਤਾ ਸੁਖਵੰਤ ਕੌਰ ਦੇ ਘਰ ਪਿੰਡ ਰਾਜੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ l ਸਿੱਖਿਆ ਵਿਭਾਗ ਵਿੱਚ ਲੱਗਭਗ 37 ਸਾਲ ਸ਼ਾਨਦਾਰ ਸੇਵਾਵਾਂ ਨਿਭਾਈਆਂ ਅਤੇ 1995 ਵਿੱਚ ਸੀਐਚਟੀ ਦੇ ਅਹੁਦੇ ਤੋਂ ਰਿਟਾਇਰ ਹੋਏ l ਉਹਨਾਂ ਜ਼ਿਲਾ ਪੱਧਰੀ ਕੌਮੀ ਸਮਾਗਮਾਂ ਵਿੱਚ ਕਈ ਮਾਣ ਸਨਮਾਨ ਪ੍ਰਾਪਤ ਕੀਤੇ l ਗੁਰਦੁਆਰਾ ਧਰਮਸ਼ਾਲਾ ਮਾਹਿਲਪੁਰ ਵਿਖੇ ਉਹਨਾਂ ਦੀ ਅੰਤਿਮ ਅਰਦਾਸ ਮੌਕੇ 25 ਦਸੰਬਰ ਨੂੰ ਧਾਰਮਿਕ,ਸਾਹਿਤਕ, ਸੱਭਿਆਚਾਰਕ, ਰਾਜਸੀ, ਖੇਡ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ l
