ਫੇਜ਼ 1 ਦੀ ਮਾਰਕੀਟ ਦੇ ਨੇੜੇ ਪਈ ਖਾਲੀ ਥਾਂ ਬਣ ਰਹੀ ਹੈ ਨਸ਼ੇੜੀਆਂ ਦਾ ਅੱਡਾ
ਐਸ ਏ ਐਸ ਨਗਰ, 23 ਦਸੰਬਰ - ਫੇਜ਼ 1 ਦੀ ਗੁਰੂ ਨਾਨਕ ਮਾਰਕੀਟ ਦੇ ਨਾਲ ਲੱਗਦੀ ਖਾਲੀ ਪਈ ਪਾਰਕਿੰਗ ਵਾਲੀ ਜਗ੍ਹਾ (ਜਿੱਥੇ ਕੁੱਝ ਦਿਨ ਪਹਿਲਾਂ ਹੀ ਨਗਰ ਨਿਗਮ ਵੱਲੋਂ ਨਜਾਇਜ਼ ਕਬਜ਼ੇ ਹਟਾਏ ਗਏ ਸੀ) ਵਿੱਚ ਨਸ਼ੇੜੀਆਂ ਦੇ ਅੱਡੇ ਬਣੇ ਹੋਏ ਹਨ। ਇਸ ਥਾਂ ਤੇ ਸ਼ਰਾਬੀ ਦਿਨ ਦਹਾੜੇ ਖੁੱਲੇ ਆਮ ਸ਼ਰਾਬ ਦੀਆਂ ਬੋਤਲਾਂ ਰੱਖ ਕੇ ਸ਼ਰੇਆਮ ਨਸ਼ਾ ਕਰਦੇ ਵੇਖੇ ਜਾ ਸਕਦੇ ਹਨ।

ਇਹਨਾਂ ਨਸ਼ੇੜੀਆਂ ਨੇ ਪੁਲੀਸ ਵਲੋਂ ਲਗਾਏ ਜਾਂਦੇ ਬੈਰੀਕੇਡਾਂ ਦੀ ਆੜ ਵਿੱਚ ਆਪਣੇ ਅੱਡੇ ਬਣਾਏ ਹੋਏ ਹਨ ਅਤੇ ਸ਼ਰਾਬ ਪੀ ਕੇ ਇਹ ਅਕਸਰ ਆਪਸ ਵਿੱਚ ਗਾਲੀ ਗਲੌਚ ਅਤੇ ਮਾਰ ਕੁੱਟ ਵੀ ਸ਼ੁਰੂ ਕਰ ਦਿੰਦੇ ਹਨ, ਪਰੰਤੂ ਪੁਲੀਸ ਵਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਹ ਸਮੱਸਿਆ ਲਗਾਤਾਰ ਵੱਧ ਰਹੀ ਹੈ।
ਸਥਾਨਕ ਵਸਨੀਕਾਂ ਦੀ ਮੰਗ ਹੈ ਕਿ ਇਹਨਾਂ ਨਸ਼ੇੜੀਆਂ ਨੂੰ ਇੱਥੋਂ ਹਟਾਇਆ ਜਾਵੇ ਅਤੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।