ਐਨ ਐਫ ਐਲ ਇੰਮਪਲਾਈਜ਼ ਯੂਨੀਅਨ ਦੀ ਚੋਣ ਵਿੱਚ ਗੁਰਦੀਪ ਸਿੰਘ ਢਿਲੋਂ ਪ੍ਰਧਾਨ ਅਤੇ ਹਰਬੰਸ ਸਿੰਘ ਜਨਰਲ ਸਕੱਤਰ ਬਣੇ।
ਐਨ ਐਫ ਐਲ ਇੰਮਪਲਾਈਜ਼ ਯੂਨੀਅਨ ਦੀ ਸਾਲ 2024 ਲਈ ਹੋਈ ਚੋਣ ਵਿੱਚ ਇਸ ਸਾਲ ਗੁਰਦੀਪ ਸਿੰਘ ਢਿਲੋਂ ਗਰੁਪ ਨੇ ਇਸ ਬਾਰ ਬਾਜ਼ੀ ਮਾਰੀ ਹੈ। ਇਸ ਚੋਣ ਵਿੱਚ ਗੁਰਦੀਪ ਸਿੰਘ ਢਿਲੋਂ, ਗੁਰਜੀਤ ਸਿੰਘ ਸੇਖੋਂ ਨੂੰ 127 ਵੋਟਾਂ ਦੇ ਮੁਕਾਬਲੇ 70 ਵੋਟਾਂ ਦੇ ਫਰਕ ਨਾਲ ਪ੍ਰਧਾਨ ਅਤੇ ਹਰਬੰਸ ਸਿੰਘ, ਯੁਗੇਸ਼ ਕੁਮਾਰ ਸ਼ੁਕਲਾ ਨੂੰ 112 ਦੇ ਮੁਕਾਬਲੇ 85 ਵੋਟਾਂ ਦੇ ਫਰਕ ਨਾਲ ਹਰਾ ਕੇ ਜਨਰਲ ਸਕੱਤਰ ਚੁਣੇ ਗਏ।

ਹੇਰਨਾਂ ਜੇਤੂ ਉਮੀਦਵਾਰਾਂ ਚ ਰਿਤੇਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ, ਮਨੀਸ਼ ਸ਼ਰਮਾ ਉਪ ਪ੍ਰਧਾਨ, ਅਸ਼ਵਨੀ ਸ਼ਰਮਾ ਜੱਥੇਬੰਦਕ ਸਕੱਤਰ, ਸੁਖਚੈਨ ਸਿੰਘ ਸੰਯੁਕਤ ਸਕੱਤਰ, ਭਾਨੂੰ ਪ੍ਰਕਾਸ਼ ਗਿਰੀ ਖਜਾਂਚੀ, ਹਰੀਕ੍ਰਿਸ਼ਨ, ਕੇ ਕੇ ਜਿੰਦਲ, ਸ਼ੁਭਾਸ਼ ਖਾਪੇਕਰ, ਅਨਿਲ ਕੁਮਾਰ, ਦੀਪਕ ਚੌਧਰੀ, ਪਵਨ ਕੁਮਾਰ ਬਾਂਸਲ, ਰੂਪੇਸ਼ ਪਰਾਦੇਕਰ, ਸੁਰਜੀਤ ਕੁਮਾਰ, ਪੁਨੀਤ ਬਮੇਲ ਅਤੇ ਯੁਗੇਸ਼ ਕੁਮਾਰ ਜੈਨ ਮੈਂਬਰ ਚੁਣੇ ਗਏ। ਜਿੱਤ ਤੋਂ ਬਾਅਦ ਬੋਲਦਿਆਂ ਨਵੇਂ ਚੁਣੇ ਪ੍ਰਧਾਨ ਗੁਰਦੀਪ ਸਿੰਘ ਢਿਲੋਂ ਅਤੇ ਹਰਬੰਸ ਸਿੰਘ ਨੇ ਸਾਰੇ ਵੋਟਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਮੈਨੇਜਮੈਂਟ ਨਾਲ ਗੱਲ-ਬਾਤ ਕਰਕੇ ਤਰਜੀਹੀ ਤੌਰ ਤੇ ਹੱਲ ਕਰਵਾਇਆ ਜਾਵੇਗਾ।