ਪਿੱਪਲੀਵਾਲ ਦੀ ਨੰਦਨੀ ਨੇ 12ਵੀ ਕਲਾਸ ਚ ਨਾਨ ਮੈਡੀਕਲ ਵਿੱਚੋਂ 91ਫੀਸਦੀ ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ

ਗੜ੍ਹਸ਼ੰਕਰ - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 12ਵੀ ਕਲਾਸ ਦੇ ਨਤੀਜੇ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਬਿਸ਼ਨਪੁਰੀ ਭਵਾਨੀਪੁਰ ਦੀ ਨਾਨ ਮੈਡੀਕਲ ਚ ਨੰਦਨੀ ਪੁੱਤਰੀ ਰਾਜ ਕੁਮਾਰ ਵਾਸੀ ਪਿੱਪਲੀਵਾਲ ਨੇ 91.4% ਅੰਕ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

ਅਜ ਨੰਦਨੀ ਦਾ ਪਿੰਡ ਪਿੱਪਲੀਵਾਲ ਚ ਸਨਮਾਨ ਕੀਤਾ ਗਿਆ।ਇਸ ਮੌਕੇ ਨੰਬੜਦਾਰ ਜੈ ਰਾਮ, ਮਾਸਟਰ ਦਿਲਬਾਗ ਰਾਏ, ਸੰਜੀਵ ਭਾਰਦਵਾਜ, ਭਜਨ ਲਾਲ, ਪਿੰਕਾ ਭੂੰਬਲਾ, ਸੁਰੇਸ਼ ਫੌਜੀ, ਦਰਸ਼ਨ ਲਾਲ, ਸੰਦੀਪ, ਬਿੱਲਾ ਚੇਚੀ, ਬਿੰਦੂ ਭੁੰਬਲਾ, ਅਸ਼ੋਕ ਕੁਮਾਰ, ਕੋਕੀ, ਗੁਲਜਿੰਦਰ, ਰਾਣੀ ਦੇਵੀਂ, ਅਸ਼ੋਕ ਭਾਰਦਵਾਜ, ਸ਼ੰਮੀ ਜਿੰਦਲ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਬਿੰਦੂ ਭੂੰਬਲਾ ਨੇ ਦੱਸਿਆ ਕਿ ਨੰਦਨੀ ਨੇ ਚੰਗੇ ਨੰਬਰ ਲੈਕੇ ਪਿੰਡ, ਇਲਾਕਾ ਬੀਤ, ਪਰਿਵਾਰ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।