ਛੋਟੇ ਬੱਚਿਆਂ ਨੇ ਮਨਾਇਆ ਕ੍ਰਿਸਮਿਸ ਦਾ ਤਿਉਹਾਰ

ਐਸਏਐਸ ਨਗਰ, 22 ਦਸੰਬਰ - ਏ ਪਲਸ ਪਲੇਵੇਅ ਸਕੂਲ ਫੇਜ਼ 6 ਮੁਹਾਲੀ ਵਿਖੇ ਕ੍ਰਿਸਮਸ ਅਤੇ ਫਨ ਡੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਪ੍ਰਿੰਸ ਸੂਦ ਨੇ ਦੱਸਿਆ ਕਿ ਬੱਚੇ ਸਾਂਤਾ ਕਲਾਜ਼ ਦੀ ਪੁਸ਼ਾਕ ਪਹਿਨ ਕੇ ਸਕੂਲ ਪੁੱਜੇ।

ਐਸਏਐਸ ਨਗਰ, 22 ਦਸੰਬਰ - ਏ ਪਲਸ ਪਲੇਵੇਅ ਸਕੂਲ ਫੇਜ਼ 6 ਮੁਹਾਲੀ ਵਿਖੇ ਕ੍ਰਿਸਮਸ ਅਤੇ ਫਨ ਡੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਪ੍ਰਿੰਸ ਸੂਦ ਨੇ ਦੱਸਿਆ ਕਿ ਬੱਚੇ ਸਾਂਤਾ ਕਲਾਜ਼ ਦੀ ਪੁਸ਼ਾਕ ਪਹਿਨ ਕੇ ਸਕੂਲ ਪੁੱਜੇ। ਇਸ ਮੌਕੇ ਬੱਚਿਆਂ ਵੱਲੋਂ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦੌਰਾਨ ਬੱਚਿਆਂ ਵਲੋਂ ਈਸਾ ਮਸੀਹ ਦੇ ਜੀਵਨ ਬਾਰੇ ਵੀ ਪ੍ਰੋਗਰਾਮ ਵੀ ਪੇਸ਼ ਕੀਤਾ ਅਤੇ ਸਮੂਹ ਅਧਿਆਪਕਾਂ ਨੇ ਬੱਚਿਆਂ ਨੂੰ ਟੌਫੀਆਂ ਆਦਿ ਵੰਡ ਕੇ ਕ੍ਰਿਸਮਿਸ ਦੀ ਵਧਾਈ ਦਿੱਤੀ।