ਓਕਰੇਜ਼ ਇੰਟਰਨੈਸ਼ਨਲ ਸਕੂਲ ਵਿੱਚ ਸਾਲਾਨਾ ਜੂਨੀਅਰ ਖੇਡਾਂ ਦਾ ਆਯੋਜਨ ਕੀਤਾ

ਐਸਏਐਸ ਨਗਰ, 22 ਦਸੰਬਰ - ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਜੂਨੀਅਰ ਵਿਦਿਆਰਥੀਆਂ ਦਾ ਸਾਲਾਨਾ ਖੇਡ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸੁਮਨ ਕਾਲੜਾ ਨੇ ਝੰਡਾ ਲਹਿਰਾ ਕੇ ਸਾਲਾਨਾ ਖੇਡਾਂ ਦੀ ਸ਼ੁਰੂਆਤ ਕੀਤੀ।

ਐਸਏਐਸ ਨਗਰ, 22 ਦਸੰਬਰ - ਓਕਰੇਜ਼ ਇੰਟਰਨੈਸ਼ਨਲ ਸਕੂਲ ਵਿਚ ਜੂਨੀਅਰ ਵਿਦਿਆਰਥੀਆਂ ਦਾ ਸਾਲਾਨਾ ਖੇਡ ਦਿਹਾੜਾ ਮਨਾਇਆ ਗਿਆ ਜਿਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਸੁਮਨ ਕਾਲੜਾ ਨੇ ਝੰਡਾ ਲਹਿਰਾ ਕੇ ਸਾਲਾਨਾ ਖੇਡਾਂ ਦੀ ਸ਼ੁਰੂਆਤ ਕੀਤੀ।

ਇਸ ਮੌਕੇ ਸਕੂਲ ਦੀ ਹੈਡ ਗਰਲ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁੱਕੀ ਅਤੇ ਮਾਰਚ ਪਾਸਟ ਕੀਤਾ। ਇਸ ਮੌਕੇ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਦੇ ਸਪ੍ਰਿੰਟ ਰੇਸ, ਲੰਬੀ ਛਾਲ, ਸ਼ਾਟ ਪੁੱਟ, ਰੋਪ ਸਕਿਪਿੰਗ, ਸੈਕ ਰੇਸ, ਸ਼ਟਲ ਦੌੜ, ਪਿਰਾਮਿਡ ਰੇਸ, 4&100 ਮੀਟਰ ਰਿਲੇਅ, ਉੱਚੀ ਛਾਲ, ਐਥਲੈਟਿਕ ਦੇ ਮੁਕਾਬਲਿਆਂ ਅਤੇ ਹੋਰ ਖੇਡਾਂ ਦੇ ਮੁਕਾਬਲੇ ਕਰਵਾਹੇ ਗਏ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਜਿੱਗ ਜੈਗ ਰੇਸ, ਬੀਨ ਬੈਗ, ਫਰਾਗ ਰੇਸ ਆਦਿ ਖੇਡਾਂ ਪੇਸ਼ ਕੀਤੀਆਂ ਗਈਟਾਂ।

ਇਸ ਮੌਕੇ 80 ਮੀਟਰ ਦੌੜ ਵਿਚ ਲੜਕੀਆਂ ਦੇ ਵਰਗ ਵਿਚ ਸਿਮ੍ਰਿਤੀ ਮਨਚੰਦਾ ਅਤੇ ਅਨਹਤ ਕੋਰ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਲੜਕਿਆਂ ਦੇ ਵਰਗ ਵਿਚ ਯਸ਼ ਕੀਰਤ ਅਤੇ ਰਣਧੀਰ ਸਿੰਘ ਜੇਤੂ ਬਣੇ। ਲੜਕਿਆਂ ਦੇ ਦੋ ਸੌ ਮੀਟਰ ਦੌੜ ਵਿਚ ਅਰਨਵ ਵਿਸ਼ਿਸ਼ਟ ਅਤੇ ਅਵਗਣਾ ਪਾਂਡੇ ਜੇਤੂ ਰਹੇ, ਜਦ ਕਿ ਲੜਕੀਆਂ ਦੇ ਵਰਗ ਵਿਚ ਕੁਦਰਤ ਨੀਵ ਕੌਰ ਅਤੇ ਮਨਪ੍ਰੀਤ ਕੌਰ ਪਹਿਲੀ ਪੁਜ਼ੀਸ਼ਨ ਤੇ ਰਹੇ।