ਬਸਪਾ ਆਗੂ ਜਸਵੰਤ ਰਾਏ ਕਟਾਰੀਆ ਦੀ ਮਾਤਾ ਦੀ ਅੰਤਿਮ ਅਰਦਾਸ ਹੋਈ
ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ ਵਲੋਂ ਮੁਕੰਦਪੁਰ ਸੈਕਟਰ ਦੀ ਅਗਵਾਈ ਕਰਨ ਵਾਲੀ ਟੀਮ ਦੇ ਆਗੂ ਜਸਵੰਤ ਰਾਏ ਕਟਾਰੀਆ ਦੀ ਮਾਤਾ ਬੀਬੀ ਮਹਿੰਦਰ ਕੌਰ ਬੀਤੇ ਦਿਨੀਂ ਪਰਿਵਾਰ ਨੂੰ ਲੰਬੀ ਉਮਰ ਭੋਗਦੇ ਹੋਏ ਸਦੀਵੀ ਵਿਛੋੜਾ ਦੇ ਗਏ ਸਨ। ਪਰਿਵਾਰ ਵਲੋਂ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਇੰਚਾਰਜ ਹਲਕਾ ਬੰਗਾ ਸਾਥੀਆਂ ਸਮੇਤ ਸ਼ਾਮਿਲ ਹੋਏ। ਸ਼ਰਧਾਂਜਲੀ ਭੇਂਟ ਕਰਦੇ ਹੋਏ ਉਹਨਾਂ ਆਖਿਆ ਕਿ ਮਿਲਾਪ ਕਿੰਨਾ ਵੀ ਲੰਬਾ ਹੋਵੇ ਵਿਛੋੜਾ ਅਸਹਿ ਹੁੰਦਾ ਹੈ।

ਉਹਨਾਂ ਸਮੁੱਚੇ ਕਟਾਰੀਆ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ। ਪਰਿਵਾਰ ਵਲੋਂ ਮਾਤਾ ਜੀ ਦੀ ਯਾਦ ਵਿਚ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਅਸਥਾਨ ਦੇ ਨਾਲ ਨਾਲ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲਾਂ ਨੂੰ ਆਰਥਿਕ ਸਹਿਯੋਗ ਵੀ ਦਿੱਤਾ ਗਿਆ। ਇਸ ਮੌਕੇ ਤੇ ਬਸਪਾ ਆਗੂ ਪਰਮਜੀਤ ਮਹਿਰਮਪੁਰ, ਮਲਕੀਤ ਸਿੰਘ ਮੁਕੰਦਪੁਰ, ਸੁਰਿੰਦਰ ਮੰਢੇਰਾਂ, ਫਗਵਾੜਾ ਸਿਟੀ ਕੇਵਲ ਤੋ ਪ੍ਰਦੀਪ ਰਾਜਾ, ਡਾਕਟਰ ਨਰੰਜਣ ਸਿੰਘ, ਐਸ ਐਮ ਉ ਡਾ ਰਵਿੰਦਰ ਸਿੰਘ, ਐਸ ਐਮ ਉ ਪ੍ਰਿੰਸੀਪਲ ਅਮਰਜੀਤ ਖਟਕੜ, ਸੋਖੀ ਰਾਮ ਬਿੰਜੋ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਸਵੰਤ ਰਾਏ ਕਟਾਰੀਆ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ।