
ਅੱਜ ਪਿੰਡ ਲਧਾਣਾ ਝਿੱਕਾ ਵਿਖੇ ਮਮਤਾ ਦਿਵਸ ਮਨਾਇਆ ਗਿਆ
ਨਵਾਂਸ਼ਹਿਰ - ਅੱਜ ਪਿੰਡ ਲਧਾਣਾ ਝਿੱਕਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਐਲ ਐਚ ਵੀ ਮੈਡਮ ਸੁਖਵਿੰਦਰ ਕੌਰ, ਮੈਡਮ ਮਨੀਸ਼ਾ ਰਾਣੀ ਏ ਐਨ ਐਮ, ਮੈਡਮ ਮਾਨਸੀ ਸੀ ਐਚ ਓ ਅਤੇ ਆਸ਼ਾ ਵਰਕਰ ਕਾਜਲ ਰਾਣੀ ਸ਼ਾਮਲ ਹੋਏ।
ਨਵਾਂਸ਼ਹਿਰ - ਅੱਜ ਪਿੰਡ ਲਧਾਣਾ ਝਿੱਕਾ ਵਿਖੇ ਮਮਤਾ ਦਿਵਸ ਮਨਾਇਆ ਗਿਆ। ਜਿਸ ਵਿੱਚ ਐਲ ਐਚ ਵੀ ਮੈਡਮ ਸੁਖਵਿੰਦਰ ਕੌਰ, ਮੈਡਮ ਮਨੀਸ਼ਾ ਰਾਣੀ ਏ ਐਨ ਐਮ, ਮੈਡਮ ਮਾਨਸੀ ਸੀ ਐਚ ਓ ਅਤੇ ਆਸ਼ਾ ਵਰਕਰ ਕਾਜਲ ਰਾਣੀ ਸ਼ਾਮਲ ਹੋਏ। ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਪਿੰਡ ਵਿੱਚ ਅਨਾਊਂਸਮੈਂਟ ਕਰਵਾਈ ਗਈ ਅਤੇ ਆਸ਼ਾ ਵਰਕਰਾਂ ਵਲੋਂ ਘਰ ਘਰ ਜਾ ਕੇ ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਸਪੈਸ਼ਲ ਤੌਰ ਤੇ ਬੁਲਾਇਆ ਗਿਆ ਸੀ।
ਇਨ੍ਹਾਂ ਨੂੰ ਟੀਕੇ ਲਾਏ ਗਏ ਅਤੇ ਗਰਭਵਤੀ ਔਰਤਾਂ ਨੂੰ ਸਮਝਾਇਆ ਕਿ ਉਹਨਾਂ ਨੂੰ ਸਰਕਾਰੀ ਹਸਪਤਾਲ ਵਿੱਚ ਜਾਂ ਕੇ ਆਪਣੀ ਡਿਲਿਵਰੀ ਕਰਾਉਣੀਂ ਚਾਹੀਦੀ ਹੈ। ਅਤੇ ਸਰਕਾਰੀ ਸਹੂਲਤਾਂ ਦਾ ਭਰਪੂਰ ਲਾਹਾ ਲੈਣਾ ਚਾਹੀਦਾ ਹੈ।
