
ਪਿੰਡ ਹਰਵਾ ਬੀਤ ਦੇ ਵਾਸੀਆਂ ਦੀ 20 ਸਾਲ ਪੁਰਾਣੀ ਸਿੰਜਾਈ ਦੇ ਟਿਊਬਵੈੱਲ ਦੀ ਮੰਗ ਹੋਈ ਪੂਰੀ
ਗੜ੍ਹਸ਼ੰਕਰ 20 ਦਸੰਬਰ - ਹਲਕਾ ਗੜ੍ਹਸ਼ੰਕਰ ਦੇ ਪਿੰਡ ਹਰਵਾ ਬੀਤ ਦੀ ਪਿਛਲੇ 20 ਸਾਲ ਤੋਂ ਲੱਟਕਦੀ ਆ ਰਹੀ ਸਿੰਜਾਈ ਵਾਲੇ ਟਿਊਬਵੈੱਲ ਦੀ ਮੰਗ ਨੂੰ ਬੂਰ ਪਿਆ, ਜਿਸ ਲਈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦਾ ਧੰਨਵਾਦ ਕੀਤਾ।ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੀਰ ਸਿੰਘ ਰਾਣਾ, ਪਾਰਟੀ ਦੇ ਆਗੂ ਜਸਪਾਲ ਸਿੰਘ ਨੇ ਦੱਸਿਆ ਨੇ ਦੱਸਿਆ ਕਿ 1 ਕਰੌੜ 15 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਇਸ ਟਿਊਬਵੈੱਲ ਨਾਲ 125 ਏਕੜ ਜ਼ਮੀਨ ਜੋਂ ਕਿ ਬੰਜਰ ਬਣੀ ਹੋਈ ਹੈ ਉਸ ਲਾਭ ਮਿਲੇਗਾ,
ਗੜ੍ਹਸ਼ੰਕਰ 20 ਦਸੰਬਰ - ਹਲਕਾ ਗੜ੍ਹਸ਼ੰਕਰ ਦੇ ਪਿੰਡ ਹਰਵਾ ਬੀਤ ਦੀ ਪਿਛਲੇ 20 ਸਾਲ ਤੋਂ ਲੱਟਕਦੀ ਆ ਰਹੀ ਸਿੰਜਾਈ ਵਾਲੇ ਟਿਊਬਵੈੱਲ ਦੀ ਮੰਗ ਨੂੰ ਬੂਰ ਪਿਆ, ਜਿਸ ਲਈ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦਾ ਧੰਨਵਾਦ ਕੀਤਾ।ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਵੀਰ ਸਿੰਘ ਰਾਣਾ, ਪਾਰਟੀ ਦੇ ਆਗੂ ਜਸਪਾਲ ਸਿੰਘ ਨੇ ਦੱਸਿਆ ਨੇ ਦੱਸਿਆ ਕਿ 1 ਕਰੌੜ 15 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਇਸ ਟਿਊਬਵੈੱਲ ਨਾਲ 125 ਏਕੜ ਜ਼ਮੀਨ ਜੋਂ ਕਿ ਬੰਜਰ ਬਣੀ ਹੋਈ ਹੈ ਉਸ ਲਾਭ ਮਿਲੇਗਾ, ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਸਾਡੀ ਇਸ ਮੰਗ ਨੂੰ ਸਿਰਫ ਲਾਰੇ ਲਗਾਕੇ ਹੀ ਸਾਰਿਆਂ ਗਿਆ ਪਰ ਡਿਪਟੀ ਸਪੀਕਰ ਪੰਜਾਬ ਜੈ ਕਿਸ਼ਨ ਸਿੰਘ ਰੋੜੀ ਵਲੋਂ ਸਾਡੀ ਇਸ ਮੰਗ ਨੂੰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਕੋਲ ਸਹੀ ਢੰਗ ਨਾਲ ਰੱਖਿਆ ਗਿਆ ਜਿਸ ਕਾਰਨ ਇਹ ਪੁਰਾਣੀ ਮੰਗ ਪੁਰੀ ਹੋਈ ਹੈ ਜਿਸ ਲਈ ਅਸੀਂ ਪੰਜਾਬ ਸਰਕਾਰ ਅਤੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੋੜੀ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਇਸ ਵਿਸ਼ੇਸ਼ ਉਪਰਾਲੇ ਚ ਅਹਿਮ ਯੋਗਦਾਨ ਪਾਉਣ ਵਾਲੇ ਰਾਣਾ ਭੂਸ਼ਨ ਸਿੰਘ ਦਾ ਜਿਹਨਾ ਨੇ 16 ਮਰਲੇ ਜ਼ਮੀਨ ਇਸ ਟਿਊਬਵੈੱਲ ਲਈ ਦਾਨ ਵਜੋਂ ਦਿੱਤੀ ਹੈ ਵਿਸ਼ੇਸ਼ ਧੰਨਵਾਦ ਕੀਤਾ।ਇਸ ਮੌਕੇ ਰਾਣਾ ਭੂਸ਼ਨ ਸਿੰਘ ਨੇ ਕਿਹਾ ਕਿ ਅਗਰ ਸਰਕਾਰ ਸਾਡੇ ਪਿੰਡ ਨੂੰ ਹੋਰ ਟਿਊਬਵੈੱਲ ਦਿੰਦੀ ਹੈ ਤਾਂ ਮੈਂ ਹੋਰ ਵੀ ਜ਼ਮੀਨ ਦੇਣ ਲਈ ਤਿਆਰ ਹਾਂ। ਇਸ ਮੌਕੇ ਤੇ ਰਾਣਾ ਜੋਗਿੰਦਰ ਸਿੰਘ, ਬੀਜੇਪੀ ਬੀਸੀ ਮੌਰਚਾ ਬੀਤ ਮੰਡਲ ਪ੍ਰਧਾਨ ਸਤਪਾਲ ਬਿੱਲੂ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
