ਦਰਪਣ ਸਾਹਿਤ ਸਭਾ ਵਲੋਂ ਸਲਾਨਾ ਸਾਹਿਤਕ ਸਮਾਰੋਹ ਕਰਵਾਇਆ ਗਿਆ ।

ਗੜ੍ਹਸ਼ੰਕਰ 20 ਦਸੰਬਰ - ਸੈਲਾ ਖੁਰਦ ਇਲਾਕੇ ਦੀ ਸਾਹਿਤਕ ਜਥੇਬੰਦੀ ਦਰਪਣ ਸਾਹਿਤ ਸਭਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਵਿੱਚ ਸਾਲਾਨਾ ਸਾਹਿਤਕ ਸਮਾਰੋਹ ਕਰਵਾਇਆ ਗਿਆ ਜਿਸ ਮੌਕੇ ਚਾਰ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਅਤੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ ਸੰਧੂ ਵਰਿਆਣਵੀ, ਸ਼ਾਇਰ ਤਰਸੇਮ ਸਾਕੀ, ਸ਼ਾਇਰ ਪਵਨ ਭੰਮੀਆਂ, ਗ਼ਜ਼ਲਗੋ ਰੇਸ਼ਮ ਚਿੱਤਰਕਾਰ,ਪ੍ਰਿੰ ਸੁਰਜੀਤ ਸਿੰਘ ਅਤੇ ਪ੍ਰਿੰ ਕਿਰਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਸਭਾ ਦੇ ਪ੍ਰਧਾਨ ਰੇਸ਼ਮ ਚਿੱਤਰਕਾਰ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਰੱਖੇ।

ਗੜ੍ਹਸ਼ੰਕਰ 20 ਦਸੰਬਰ - ਸੈਲਾ ਖੁਰਦ ਇਲਾਕੇ ਦੀ ਸਾਹਿਤਕ ਜਥੇਬੰਦੀ ਦਰਪਣ ਸਾਹਿਤ ਸਭਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਵਿੱਚ ਸਾਲਾਨਾ ਸਾਹਿਤਕ ਸਮਾਰੋਹ ਕਰਵਾਇਆ ਗਿਆ ਜਿਸ ਮੌਕੇ ਚਾਰ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ ਅਤੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪ੍ਰੋ ਸੰਧੂ ਵਰਿਆਣਵੀ, ਸ਼ਾਇਰ ਤਰਸੇਮ ਸਾਕੀ, ਸ਼ਾਇਰ ਪਵਨ ਭੰਮੀਆਂ, ਗ਼ਜ਼ਲਗੋ ਰੇਸ਼ਮ ਚਿੱਤਰਕਾਰ,ਪ੍ਰਿੰ ਸੁਰਜੀਤ ਸਿੰਘ ਅਤੇ ਪ੍ਰਿੰ ਕਿਰਪਾਲ ਸਿੰਘ ਨੇ ਸ਼ਿਰਕਤ ਕੀਤੀ। ਇਸ ਮੌਕੇ ਸਭਾ ਦੇ ਪ੍ਰਧਾਨ ਰੇਸ਼ਮ ਚਿੱਤਰਕਾਰ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਰੱਖੇ। ਸਮਾਰੋਹ ਮੌਕੇ ਸਭਾ ਵੱਲੋਂ ਦਿੱਤਾ ਜਾਂਦਾ ਸਾਲਾਨਾ ਜਨਾਬ ਗੁਰਦਿਆਲ ਪੰਜਾਬੀ ਐਵਾਰਡ ਸ਼ਾਇਰ ਤਰਸੇਮ ਸਾਕੀ ਨੂੰ ਪ੍ਰਦਾਨ ਕੀਤਾ ਗਿਆ। ਇਸ ਮੌਕੇ ਸਭਾ ਦੇ ਸਕੱਤਰ ਪ੍ਰਿੰ ਸੋਹਨ ਸਿੰਘ ਸੂੰਨੀ ਨੇ ਜਨਾਬ ਤਰਸੇਮ ਸਾਕੀ ਦੀ ਸਾਹਿਤਕ ਦੇਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਨਾਵਲਕਾਰ ਪ੍ਰਿੰ ਸੁਰਜੀਤ ਸਿੰਘ ਦੇ ਨਾਵਲ 'ਇਮਤਿਹਾਨ ਜਾਰੀ ਹੈ' ਅਤੇ ਪ੍ਰਿੰ ਸੋਹਨ ਸਿੰਘ ਸੂੰਨੀ ਦਾ ਕਹਾਣੀ ਸੰਗ੍ਰਿਹ ' ਲਹਿੰਦਿਉਂ ਚੜਿਆ ਸੂਰਜ' ਰਿਲੀਜ਼ ਕੀਤੀਆਂ ਗਈਆਂ। ਰਿਲੀਜ਼ ਕੀਤੀਆਂ ਪੁਸਤਕਾਂ ਬਾਰੇ ਖਾਲਸਾ ਮਾਹਿਲਪੁਰ ਤੋਂ ਪ੍ਰੋ ਡਾ ਜੇ ਬੀ ਸੇਖੋਂ ਅਤੇ ਪ੍ਰੋ ਸੰਧੂ ਵਰਿਆਣਵੀ ਨੇ ਵਿਚਾਰ ਪੇਸ਼ ਕੀਤੇ ਅਤੇ ਲੇਖਕਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਪ੍ਰਿੰ ਸੁਰਿੰਦਰ ਪਾਲ ਪਰਦੇਸੀ ਦੀ ਧਾਰਮਿਕ ਪੁਸਤਕ 'ਵਾਹ ਪ੍ਰਗਟਿਓ ਮਰਦ ਅਗੰਮੜਾ' ਅਤੇ ਸੰਤੋਖ ਸਿੰਘ ਵੀਰ ਦੀ ਪੁਸਤਕ 'ਗੁਰ ਸਿਖੀ ਦੀ ਏਹ ਨਿਸਾਣੀ' ਵੀ ਲੋਕ ਅਰਪਣ ਕੀਤੀਆਂ ਗਈਆਂ।ਸਮਾਰੋਹ ਦੇ ਦੂਜੇ ਦੌਰ ਵਿਚ ਹਾਜ਼ਰ ਕਵੀਆਂ ਰੇਸ਼ਮ ਚਿੱਤਰਕਾਰ, ਪ੍ਰੋ ਵਰਿਆਣਵੀ, ਪਵਨ ਭੰਮੀਆਂ, ਰਣਜੀਤ ਪੋਸੀ,ਬਹਾਦਰ ਸਿੰਘ ਕੰਵਲ,ਸ਼ਾਮ ਸੁੰਦਰ, ਅਮਰੀਕ ਦਿਆਲ, ਸੰਤੋਖ ਸਿੰਘ ਵੀਰ, ਤਾਰਾ ਸਿੰਘ ਚੇੜਾ,ਅਵਤਾਰ ਪੱਖੋਵਾਲ,ਸੁਰਜੀਤ ਪੱਖੋਵਾਲ ਆਦਿ ਨੇ ਆਪਣੀਆਂ ਸਮਾਜਿਕ ਜਾਗਰੂਕਤਾ ਵਾਲੀਆਂ ਕਵਿਤਾਵਾਂ ਨਾਲ ਸਰੋਤਿਆਂ ਦੀ ਖੂਬ ਪ੍ਰਸ਼ੰਸਾ ਹਾਸਿਲ ਕੀਤੀ। ਮੰਚ ਦੀ ਕਾਰਵਾਈ ਜਨਾਬ ਸ਼ਾਮ ਸੁੰਦਰ ਨੇ ਚਲਾਈ। ਇਸ ਮੌਕੇ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੇ ਭਰਵੀਂ ਹਾਜ਼ਰੀ ਲਗਾਈ।